Bollywood news ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ ਨੇ ਇਸ ਹਫ਼ਤੇ ਘਰ 'ਚ ਮੈਂਬਰਾਂ ਨੂੰ ਜਾਇਦਾਦ ਦੇ ਬੰਟਵਾਰੇ ਦਾ ਟਾਸਕ ਦਿੱਤਾ ਹੈ। ਇਸ ਦੇ ਤਹਿਤ ਘਰ ਫ਼ਿਲਹਾਲ ਦੋ ਹਿੱਸਿਆਂ ਤੇ ਟੀਮਾਂ 'ਚ ਵੰਡਿਆ ਹੋਇਆ ਹੈ। ਇਕ ਟੀਮ 'ਚ ਰੂਬੀਨਾ, ਅਭਿਨਵ, ਏਜਾਜ਼ ਤੇ ਨਿੱਕੀ ਤੰਬੋਲੀ ਹੈ ਤੇ ਦੂਸਰੀ ਟੀਮ 'ਚ ਜੈਸਮੀਨ, ਅਲੀ, ਨਿੱਕੀ ਤੇ ਰਾਹੁਲ। ਕਵਿਤਾ ਨੂੰ ਇਸ ਟਾਸਕ ਦਾ ਮੁਖੀ ਬਣਾਇਆ ਹੈ। 25 ਨਵੰਬਰ ਨੂੰ ਟਾਸਕ ਦੌਰਾਨ ਰੂਬੀਨਾ ਹਾਰ ਜਾਂਦੀ ਹੈ ਤੇ ਜੈਸਮੀਨ ਨੂੰ ਕਿਚਨ ਦਾ ਹਿੱਸਾ ਮਿਲ ਜਾਂਦਾ ਹੈ। ਹੁਣ ਅੱਜ ਇਸ ਨੂੰ ਲੈ ਕੇ ਦੋਵਾਂ ਟੀਮਾਂ ਵਿਚਕਾਰ ਫਿਰ ਲੜਾਈ ਹੁੰਦੀ ਨਜ਼ਰ ਆਵੇਗੀ ਜਿਸ ਦਾ ਖਮਿਆਜ਼ਾ ਇਹ ਹੋਵੇਗਾ ਕਿ ਜੈਸਮੀਨ ਤੇ ਰੂਬੀਨਾ ਦੀ ਦੋਸਤੀ 'ਚ ਦਰਾਰ ਆ ਜਾਵੇਗੀ।


'ਬਿੱਗ ਬੌਸ' ਦੇ ਅੱਜ ਦੇ ਐਪੀਸੋਡ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਪਹਿਲਾਂ ਨਿੱਕੀ ਤੇ ਅਭਿਨਵ ਦੇ ਵਿਚਕਾਰ ਝਗੜਾ ਹੁੰਦਾ ਦਿਖਾਈ ਦੇ ਰਿਹਾ ਹੈ। ਨਿੱਕੀ ਬੈੱਡਰੂਮ ਤੋਂ ਬਾਹਰ ਆਉਣਾ ਚਾਹੁੰਦੀ ਹੈ ਪਰ ਅਭਿਨਵ ਉਨ੍ਹਾਂ ਨੂੰ ਆਉਣ ਨਹੀਂ ਦਿੰਦਾ। ਇਸ ਦੇ ਬਾਅਦ ਜੈਸਮੀਨ ਇਹ ਕਹਿੰਦੇ ਹੋਏ ਸੁਣਾਈ ਦੇ ਰਹੀ ਹੈ ਕਿ ਹੁਣ ਉਸ ਨੂੰ ਛੱਡ ਦੇ ਬਹੁਤ ਹੋ ਗਿਆ। ਇਸ ਦੇ ਬਾਅਦ ਰੂਬੀਨਾ ਗੁੱਸੇ 'ਚ ਜੈਸਮੀਨ ਨੂੰ ਜਵਾਬ ਦਿੰਦੇ ਹੋਏ ਕਹਿੰਦੀ ਹੈ ਕਿ ਆਪਣੇ ਸ਼ਬਦਾਂ ਦਾ ਖੇਡ ਮੇਰੇ 'ਤੇ ਨਾ ਚਲਾਇਆ ਕਰੋ।

ਇਸ ਦੇ ਬਾਅਦ ਦੋਵਾਂ ਦੇ ਵਿਚਕਾਰ ਬਹਿਸ ਹੋ ਜਾਂਦੀ ਹੈ ਤੇ ਰੂਬੀਨਾ, ਜੈਸਮੀਨ ਨੂੰ ਬਦਤਮੀਜ਼ ਕਹਿ ਦਿੰਦੀ ਹੈ। ਰੂਬੀਨਾ ਜੈਸਮੀਨ ਨੂੰ ਕਹਿੰਦੀ ਹੈ ਕਿ ਜੋ ਵੀ ਹੈ ਮੇਰੇ ਮੂੰਹ 'ਤੇ ਗੱਲ ਕਰਨਾ ਮੇਰੀ ਪਿੱਠ ਪਿੱਛੇ ਨਹੀਂ। ਇਸ ਦੇ ਜਵਾਬ 'ਚ ਜੈਸਮੀਨ ਕਹਿੰਦੀ ਹੈ ਕਿ ਚਲਾਕੀ ਵਾਲੇ ਖੇਡ ਕਿਸੇ ਹੋਰ ਨਾਲ ਖੇਡਣਾ ਜੋ ਤੁਹਾਡੀ ਆਦਤ ਹੈ। ਮੇਰੇ ਨਾਲ ਨਾ ਖੇਡਣਾ।

Posted By: Sarabjeet Kaur