ਜੇਐੱਨਐੱਨ, ਨਵੀਂ ਦਿੱਲੀ : ਫਿਲਮ ਧੜਕ ਤੋਂ ਆਪਣਾ ਬਾਲੀਵੁੱਡ ਡੈਬਿਊ ਕਰਨ ਵਾਲੀ ਜਾਨ੍ਹਵੀ ਕਪੂਰ ਨੇ ਲੱਖਾਂ ਲੋਕਾਂ ਨੂੰ ਦੀਵਾਨਾ ਬਣਾ ਲਿਆ ਹੈ। ਸ਼ਾਇਦ ਇਹੀ ਕਾਰਨ ਹੈ ਕਿ ਜਾਨ੍ਹਵੀ ਕੋਲ ਅੱਜਕਲ੍ਹ ਬਾਲੀਵੁੱਡ ਪ੍ਰੋਜੈਕਟਸ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਜਲਦ ਹੀ ਜਾਨ੍ਹਵੀ ਆਪਣੀ ਅਗਲੀ ਫਿਲਮ ਦੋਸਤਾਨਾ 2 ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੀ ਹੈ ਜਿਸ ਤੋਂ ਪਹਿਲਾਂ ਉਹ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਪਹੁੰਚ ਪਹੁੰਚ ਕੇ ਅਸ਼ੀਰਵਾਦ ਲੈ ਰਹੀ ਹੈ।

ਜਾਨ੍ਹਵੀ ਜਲਦ ਹੀ ਕਾਰਤਿਕ ਆਰੀਅਨ ਨਾਲ ਫਿਲਮ ਦੋਸਤਾਨਾ-2 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦੀ ਸ਼ੂਟਿੰਗ ਜਲਦ ਹੀ ਪੰਜਾਬ 'ਚ ਸ਼ੁਰੂ ਹੋਣ ਵਾਲੀ ਹੈ। ਆਪਣੀ ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਜਾਨ੍ਹਵੀ ਅੰਮ੍ਰਿਤਸਰ ਦੇ ਗੋਲਡਨ ਟੈਂਪਲ 'ਚ ਅਸ਼ੀਰਵਾਦ ਲੈਣ ਪਹੁੰਚੀ ਹੈ।

View this post on Instagram

🙏🏼

A post shared by Janhvi Kapoor (@janhvikapoor) on

ਉਸ ਨੇ ਹਾਲ ਹੀ 'ਚ ਆਪਣੇ ਅਧਿਕਾਰਤ ਅਕਾਊਂਟ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਵਿਚ ਉਹ ਗੋਲਡਨ ਟੈਂਪਲ 'ਚ ਹੱਥ ਜੋੜਦੀ ਨਜ਼ਰ ਆਈ। ਇਹ ਤਸਵੀਰਾਂ ਸ਼ੇਅਰ ਕਰਦਿਆਂ ਜਾਨ੍ਹਵੀ ਨੇ ਬਲੈਸਿੰਗ ਵਾਲਾ ਇਮੋਟੀਕੋਣ ਇਸਤੇਮਾਲ ਕੀਤਾ ਹੈ।

ਇਨ੍ਹਾਂ ਤਸਵੀਰਾਂ 'ਚ ਜਾਨ੍ਹਵੀ ਨੇ ਹਲਕੀ ਚਿਕਨਕਾਰੀ ਕੀਤਾ ਹੋਇਆ ਗ੍ਰੇਅ ਰੰਗ ਦਾ ਸੂਟ ਤੇ ਗਰਾਰਾ ਪਾਇਆ ਹੋਇਆ ਹੈ। ਸੂਟ ਸਮੇਤ ਸਕਾਈ ਬਲਿਊ ਦੁੱਪਟੇ ਨਾਲ ਸਿਰ ਢਕੀ ਖੜ੍ਹੀ ਜਾਨ੍ਹਵੀ ਕਾਫ਼ੀ ਖ਼ੂਬਸੂਰਤ ਨਜ਼ਰ ਆਰ ਹੀ ਹੈ।

Posted By: Seema Anand