ਜੇਐੱਨਐੱਨ, ਨਵੀਂ ਦਿੱਲੀ : ਆਪਣੇ ਵੱਡੇ ਬਾਲੀਵੁੱਡ ਡੈਬਿਊ ਤੋਂ ਬਾਅਦ ਜਾਨ੍ਹਵੀ ਕਪੂਰ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸਟਾਰ ਕਿੱਡ ਆਪਣੀ ਬਕੇਟ 'ਚ ਕੁਝ ਦਿਲਚਸਪ ਫਿਲਮਾਂ ਦੇ ਨਾਲ ਕਈ ਸ਼ਾਨਦਾਰ ਰੋਲ ਨਿਭਾਉਣ ਲਈ ਤਿਆਰ ਹੈ। ਅਦਾਕਾਰੀ ਤੋਂ ਇਲਾਵਾ ਉਹ ਆਪਣੀ ਫੈਸ਼ਨ ਰਾਹੀਂ ਵੀ ਮਸ਼ਹੂਰ ਹੋ ਰਹੇ ਹੈ। ਜਾਨ੍ਹਵੀ ਨੇ ਹਾਲ ਹੀ 'ਚ ਆਪਣੀ ਇੰਸਟਾਗ੍ਰਾਮ ਹੈਂਡਲ 'ਤੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਦਾ ਇਕ ਸੈੱਟ ਸ਼ੇਅਰ ਕੀਤਾ ਹੈ।

ਤਸਵੀਰਾਂ 'ਚ ਜਾਨ੍ਹਵੀ ਆਪਣੀ ਲਾਲ ਡਰੈੱਸ 'ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਲਾਲ ਰੰਗ ਦੇ ਕੱਪਰੇ ਪਾਈ ਜਾਨ੍ਹਵੀ ਤਸਵੀਰਾਂ 'ਚ ਇਕ ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਉਸ ਨੇ ਪੋਨੀਟੇਲ ਕੀਤੀ ਹੈ। ਉਸ ਨੇ ਲਾਲ ਲਿਪਸਟਿਕ ਲਗਾ ਰੱਖੀ ਹੈ ਤੇ ਹਾਈ ਹੀਲਜ਼ ਪਹਿਨ ਰੱਖੀਆਂ ਹਨ।

ਕੰਮ ਦੇ ਮੋਰਚੇ 'ਤੇ ਉਹ ਪਹਿਲੀ ਵਾਰ ਫਿਲਮ 'ਗੁੰਜਲ ਸਕਸੈਨਾ-ਦਿ ਕਾਰਗਿਲ ਗਰਲ' 'ਚ ਨਜ਼ਰ ਆਵੇਗੀ। ਇਸ ਵਿਚ ਉਹ ਭਾਰਤੀ ਹਵਾਈ ਫ਼ੌਜ ਦੀ ਪਾਇਲਟ ਦੀ ਭੂਮਿਕਾ 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਕਰਨ ਜੌਹੀਰ ਦੀ ਫਿਲਮ 'ਤਖ਼ਤ' 'ਚ ਵੀ ਨਜ਼ਰ ਆਵੇਗੀ ਜਿਸ ਵਿਚ ਰਣਵੀਰ ਸਿੰਘ, ਵਿੱਕੀ ਕੌਸ਼ਲ, ਆਲੀਆ ਭੱਟ, ਕਰੀਨਾ ਕਪੂਰ ਖ਼ਾਨ, ਭੂਮੀ ਪੇਡਨੇਕਰ ਤੇ ਅਨਿਲ ਕਪੂਰ ਵੀ ਹਨ।

Posted By: Seema Anand