ਨਵੀਂ ਦਿੱਲੀ : ਫਿਲਮ ਅਦਾਕਾਰ ਜਾਨਵੀ ਕਪੂਰ (Janhvi Kapoor) ਅੱਜਕਲ੍ਹ ਆਪਣੀ ਅਗਲੀ ਫਿਲਮ ਕਾਰਗਿਲ ਗਰਲ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਹਾਲ ਹੀ 'ਚ ਮੈਂ ਉਨ੍ਹਾਂ ਹਾਰਰ ਕਾਮੇਡੀ ਫਿਲਮ ਰੂਹੀਅਫਜ਼ਾ ਦਾ ਪਹਿਲਾ ਸ਼ਡਿਊਲ ਵੀ ਪੂਰਾ ਕੀਤਾ ਹੈ। ਬੇਸ਼ੱਕ ਉਹ ਜਾਰਜੀਆ 'ਚ ਆਪਣੀ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ ਪਰ ਲਗਦੈ ਦੋਸਤ ਉਸ ਨੂੰ ਹੁਣ ਤੋਂ ਹੀ ਮਿਸ ਕਰ ਰਹੇ ਹਨ।

ਜਾਨਵੀ ਕਪੂਰ ਦੀ ਪਿਲਾਟੇ ਟ੍ਰੇਨਰ ਨਮਰਤਾ ਪੁਰੋਹਿਤ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿਚ ਜਾਨਵੀ ਫਿਲਮ ਲਵ ਯਾਤਰੀ ਦੇ ਗਾਣੇ ਅਖ ਲੜ ਜਾਵੇ 'ਤੇ ਬੈਲੀ ਡਾਂਸ ਕਰਦੀ ਨਜ਼ਰ ਆ ਰਹੀ ਹੈ। ਜਾਨਵੀ ਕਪੂਰ ਨੇ ਵ੍ਹਾਈਟ ਜੀਨ ਪਹਿਣ ਰੱਖੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਜਾਨਵੀ ਕਪੂਰ ਦੇ ਡਾਂਸ ਕਰਨ ਦੀ ਕਲਾ ਬਾਰੇ ਪਤਾ ਚੱਲੇਗਾ ਕਿ ਉਹ ਡਾਂਸ ਵੀ ਬਹੁਤ ਵਧੀਆ ਕਰ ਲੈਂਦੀ ਹੈ।

ਹੁਣ ਜਾਨਵੀ ਕਪੂਰ ਦੇ ਫੈਨਜ਼ ਅਜਿਹੀ ਆਸ ਲਾਈ ਬੈਠੇ ਹਨ ਕਿ ਉਹ ਅਜਿਹੀ ਹੀ ਇਸ ਤਰ੍ਹਾਂ ਦੀ ਵੀਡੀਓ ਜ਼ਰੀਏ ਐਂਟਰਟੇਨ ਕਰਦੀ ਰਹੇ। ਜਾਨਵੀ ਕਪੂਰ ਕਾਰਗਿਲ ਗਰਲ, ਗੁੰਜਨ ਸਕਸੈਨਾ ਦੀ ਬਾਇਓਪਿਕ, ਤਖ਼ਤ ਅਤੇ ਦੋਸਤਾਨਾ 2 ਵਰਗੀਆਂ ਫਿਲਮਾਂ 'ਚ ਨਜ਼ਰ ਆਵੇਗੀ। ਜਾਨਵੀ ਕਪੂਰ ਨੇ ਧੜਕ ਤੋਂ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ 'ਚ ਉਨ੍ਹਾਂ ਤੋਂ ਇਲਾਵਾ ਸ਼ਾਹਿਦ ਕਪੂਰ ਦੇ ਭਰਾ ਇਸ਼ਾਨ ਖੱਟਰ ਦੀ ਵੀ ਅਹਿਮ ਭੂਮਿਕਾ ਸੀ।

Posted By: Seema Anand