Jallikattu In Oscars 2021 ਜੇਐੱਨਐੱਨ, ਨਵੀਂ ਦਿੱਲੀ : ਫਰਹਾਨ ਅਖਤਰ ਤੇ ਜੋਆ ਅਖਤਰ ਦੀ ਫਿਲਮ 'ਗਲ਼ੀ ਬੁਆਏ' ਸਾਲ 2020 ਦੇ ਆਸਕਰ ਲਈ ਨਾਮੀਨੇਟ ਹੋਈ ਸੀ। ਹਾਲਾਂਕਿ ਫਿਲਮ ਆਕਸਰ ਨਹੀਂ ਜਿੱਤ ਪਾਈ ਸੀ ਪਰ ਫਿਲਮ ਦਾ ਇੱਥੋ ਤਕ ਜਾਣਾ ਹੀ ਆਪਣੇ ਆਪ 'ਚ ਇਕ ਸਨਮਾਨ ਦੀ ਗੱਲ ਸੀ। ਹੁਣ ਭਾਰਤੀ ਵੱਲੋ ਇਕ ਹੋਰ ਫਿਲਮ ਆਕਸਰ 2021 ਲਈ ਭੇਜੀ ਗਈ ਹੈ। ਮਲਿਆਲਮ ਫਿਲਮ 'ਜਲੀਕੱਟੂ' ਨੂੰ ਆਸਕਰ 2021 ਲਈ ਭਾਰਤ ਵੱਲੋ ਭੇਜਿਆ ਗਿਆ ਹੈ। 'ਜਲੀਕੱਟੂ' ਦੇ ਨਾਲ ਆਕਸਰ 2021 'ਚ ਭਾਰਤ ਨੂੰ ਆਫੀਸ਼ੀਅਲ ਐਂਟਰੀ ਮਿਲੀ ਹੈ। 'ਜਲੀਕੱਟੂ' ਨੂੰ 93rd ਐਕਡਮੀ ਅਵਾਰਡ 'ਚ ਬੈਸਟ ਇੰਟਰਨੈਸ਼ਨਲ ਫੀਚਰ ਫਿਲਮ ਕੈਟਗਰੀ ਲਈ ਭੇਜਿਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਕੀ 'ਜਲੀਕੱਟੂ' ਆਕਸਰ 'ਚ ਆਪਣੀ ਜਗ੍ਹਾ ਬਣਾ ਪਾਵੇਗੀ ਜਾਂ ਨਹੀਂ।

'ਜਲੀਕੱਟੂ' ਨੂੰ 27 ਫਿਲਮਾਂ 'ਚੋ ਚੁਣਿਆ ਗਿਆ ਹੈ। ਜੋ ਬਾਕੀ ਫਿਲਮਾਂ 'ਜਲੀਕੱਟੂ' ਦੇ ਕੰਪੀਟੀਸ਼ਨ 'ਚ ਸੀ ਉਹ ਹੈ, ਡਿਸਿਪਲ, ਸ਼ਕੁੰਤਲਮ ਦੇਵੀ, ਸ਼ਿਕਾਰਾ, ਗੂੰਜਨ ਸਕਸੈਨਾ, ਛਪਾਕ, AK vs AK, ਗੁਲਾਬੋ-ਸੀਤਾਬੋ, ਭੋਂਸਲੇ, ਛਲਾਂਗ, ਈਬ ਅੱਲੂ ਓਓ! ਚੈੱਕ ਪੋਸਟ, ਕਾਮਯਾਬ, ਦ ਸਕਾਈ ਇਜ਼ ਪਿੰਕ, ਚਿੰਟੂ ਦਾ ਬਰਥਡੇ ਤੇ ਬਿਟਰਸਵੀਟ।

Posted By: Sarabjeet Kaur