ਆਪਣੀ ਮਾਂ ਸ੍ਰੀਦੇਵੀ ਦੇ 56ਵੇਂ ਜਨਮ ਦਿਨ ਮੌਕੇ ਮੰਗਲਵਾਰ ਨੂੰ ਜਾਨ੍ਹਵੀ ਕਪੂਰ ਨੇ ਸੋਸ਼ਲ ਮੀਡੀਆ 'ਤੇ ਆਪਣੀ ਭਾਵਨਾਤਮਕ ਪੋਸਟ 'ਚ ਲਿਖਿਆ, 'ਹੈਪੀ ਬਰਥਡੇ ਮੰਮੀ। ਆਈ ਲਵ ਯੂ।' ਬਾਅਦ 'ਚ ਜਾਨ੍ਹਵੀ ਨੇ ਆਪਣੀ ਇਕ ਤਸਵੀਰ ਵੀ ਸਾਂਝੀ ਕੀਤੀ, ਉਸ 'ਚ ਰਵਾਇਤੀ ਪੋਸ਼ਾਕ 'ਚ ਨਜ਼ਰ ਆ ਰਹੀ ਹੈ। ਹਾਲਾਂਕਿ ਉਸ ਦਾ ਕੋਈ ਵੇਰਵਾ ਨਹੀਂ ਦਿੱਤਾ। ਜਦਕਿ ਉਸ ਦੇ ਫੈਨ ਕਲੱਬ ਨੇ ਆਂਧਰ ਪ੍ਰਦੇਸ਼ ਸਥਿਤ ਤਿਰੂਪਤੀ ਤਿਰੂਮਾਲਾ ਮੰਦਰ ਜਾ ਕੇ ਭਗਵਾਨ ਵੈਂਕਟੇਸ਼ਵਰ ਦੇ ਦਰਸ਼ਨ ਕਰਨ ਦੇ ਉਨ੍ਹਾਂ ਦੇ ਵੀਡੀਓ ਜ਼ਰੂਰ ਸਾਂਝੇ ਕੀਤੇ ਹਨ, ਜਿਸ 'ਚ ਉਹ ਉਨ੍ਹਾਂ ਕੱਪੜਿਆਂ 'ਚ ਮੱਥਾ ਟੇਕਦੀ ਨਜ਼ਰ ਆ ਰਹੀ ਹੈ।

Posted By: Sukhdev Singh