ਜੇਐੱਨਐੱਨ, ਨਵੀਂ ਦਿੱਲੀ : ਦੁਨੀਆ ਦੇ ਸਭ ਤੋਂ ਵੱਡੇ ਘੁਮੱਕੜ ਫਿਲਮ ਫੈਸਟੀਵਲ, ਜਾਗਰਣ ਫਿਲਮ ਫੈਸਟੀਵਲ (ਜੇਐੱਫਐੱਫ) ਦੇ ਦਸਵੇਂ ਐਡੀਸ਼ਨ ਦੀ ਸ਼ੁਰੂਆਤ ਵੀਰਵਾਰ ਨੂੰ ਸਿਰੀਫੋਰਟ ਆਡੀਟੋਰੀਅਮ 'ਚ ਹੋਵੇਗੀ। ਫਿਲਮਾਂ ਦੇ ਇਸ ਮਹਾਕੁੰਭ ਦਾ ਸ਼ੁਭਆਰੰਭ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਕਰਨਗੇ। ਉਦਘਾਟਨੀ ਸਮਾਗਮ ਵਿਚ ਅਭਿਨੇਤਾ ਅਨਿਲ ਕਪੂਰ, ਮਸ਼ਹੂਰ ਕੋਰੀਓਗ੍ਰਾਫਰ ਅਤੇ ਫਿਲਮ ਨਿਰਦੇਸ਼ਿਕਾ ਫਰਾਹ ਖ਼ਾਨ, ਨਿਰਦੇਸ਼ਕ ਕੇਤਨ ਮਹਿਤਾ ਵੀ ਮੌਜੂਦ ਹੋਣਗੇ। 21 ਜੁਲਾਈ ਤਕ ਚੱਲਣ ਵਾਲੇ ਇਸ ਫਿਲਮ ਫੈਸਟੀਵਲ ਵਿਚ ਦੇਸ਼ ਅਤੇ ਦੁਨੀਆ ਦੀਆਂ ਬਿਹਤਰੀਨ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।

ਰਜਨੀਗੰਧਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਫੈਸਟੀਵਲ ਦੇ ਚਾਰ ਦਿਨਾਂ ਦੌਰਾਨ 40 ਤੋਂ ਜ਼ਿਆਦਾ ਫੀਚਰ ਫਿਲਮਾਂ ਅਤੇ 30 ਡਾਕੂਮੈਂਟਰੀ ਅਤੇ ਸ਼ਾਰਟ ਫਿਲਮਾਂ ਦਾ ਪ੍ਰਦਰਸ਼ਨ ਹੋਵੇਗਾ। ਜੇਐੱਫਐੱਫ ਫਿਲਮੀ ਸਿਤਾਰਿਆਂ ਦੀ ਮੌਜੂਦਗੀ ਦਾ ਵੀ ਗਵਾਹ ਬਣੇਗਾ। ਫੈਸਟੀਵਲ 'ਚ ਅਭਿਨੇਤਰੀ ਤਾਪਸੀ ਪਨੂੰ ਤੋਂ ਇਲਾਵਾ ਨਿਰਦੇਸ਼ਕ ਰੋਹਿਤ ਸ਼ੈੱਟੀ, ਅਭਿਨੇਤਾ ਸਿਧਾਂਤ ਚਤੁਰਵੇਦੀ, ਈਸ਼ਾਨ ਖੱਟਰ, ਅਪਰਣਾ ਸੇਨ, ਉਦਿਤਾ ਝੁਨਝੁਨਵਾਲਾ ਅਤੇ ਈਰਾਨ ਦੀ ਮਸ਼ਹੂਰ ਫਿਲਮ ਨਿਰਦੇਸ਼ਕ, ਪ੍ਰਰੋਡਿਊਸਰ ਅਤੇ ਸਕ੍ਰਿਪਟ ਲੇਖਕ ਡੇਰਾਸਖਸਾਂਡੇ ਵੀ ਮੌਜੂਦ ਰਹੇਗੀ। ਜੇਐੱਫਐੱਫ ਦੇ ਦਸਵੇਂ ਐਡੀਸ਼ਨ ਦਾ ਕੰਟਰੀ ਫੋਕਸ ਪਾਰਟਨਰ ਅਰਜਨਟੀਨਾ ਹੈ। ਫਿਲਮ ਫੈਸਟੀਵਲ ਦੌਰਾਨ ਅਰਜਨਟੀਨਾ ਦੀਆਂ ਕਈ ਫਿਲਮਾਂ ਦਾ ਪ੍ਰਦਰਸ਼ਨ ਹੋਵੇਗਾ।