ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ-14 ਦੇ ਘਰ ਤੋਂ ਮਸ਼ਹੂਰ ਸਿੰਗਰ ਕੁਮਾਰ ਸ਼ਾਨੂ ਦੇ ਬੇਟੇ ਜਾਨ ਕੁਮਾਰ ਸ਼ਾਨੂ ਦਾ ਘਰ ਤੋਂ ਖੇਡ ਖ਼ਤਮ ਹੋ ਗਿਆ ਹੈ। ਜਾਨ ਕੁਮਾਰ ਸ਼ਾਨੂ ਪਿਛਲੇ ਹਫ਼ਤੇ ਘਰ ਤੋਂ ਬੇ-ਘਰ ਹੋ ਗਏ ਸੀ। ਇਸਤੋਂ ਬਾਅਦ ਜਾਨ ਨੇ ਘਰ ਤੋਂ ਬਾਹਰ ਆ ਕੇ ਆਪਣੇ ਪਿਤਾ ਕੁਮਾਰ ਸ਼ਾਨੂ 'ਤੇ ਹਮਲਾ ਬੋਲਿਆ ਤੇ ਆਪਣੇ ਪਿਤਾ 'ਤੇ ਹੀ ਦੋਸ਼ ਲਗਾਏ ਹਨ। ਜਾਨ ਨੇ ਕੁਮਾਰ ਸ਼ਾਨੂ ਵੱਲੋਂ ਪਰਵਰਿਸ਼ 'ਤੇ ਚੁੱਕੇ ਸਵਾਲਾਂ ਦੇ ਜਵਾਬ ਦਿੱਤੇ ਹਨ ਅਤੇ ਆਪਣੀ ਭੜਾਸ ਕੱਢੀ ਹੈ।

ਪਿੰਕਵਿਲਾ ਨੂੰ ਦਿੱਤੇ ਇੰਟਰਵਿਊ 'ਚ ਜਾਨ ਨੇ ਕਿਹਾ, 'ਅਸੀਂ ਤਿੰਨ ਭਰਾ ਹਾਂ ਅਤੇ ਮੇਰੀ ਮਾਂ ਰੀਤਾ ਭੱਟਾਚਾਰੀਆ ਨੇ ਹੀ ਸਾਨੂੰ ਪਾਲ਼ਿਆ ਹੈ। ਮੇਰੇ ਪਿਤਾ ਕਦੇ ਵੀ ਮੇਰੇ ਜੀਵਨ ਦਾ ਹਿੱਸਾ ਨਹੀਂ ਰਹੇ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਇਕ ਸਿੰਗਰ ਦੇ ਰੂਪ 'ਚ ਮੇਰਾ ਕਦੇ ਵੀ ਸਾਥ ਕਿਉਂ ਨਹੀਂ ਦਿੱਤਾ, ਇਹ ਤੁਸੀਂ ਉਨ੍ਹਾਂ ਤੋਂ ਪੁੱਛ ਸਕਦੇ ਹੋ। ਇੰਡਸਟਰੀ 'ਚ ਕਈ ਅਜਿਹੇ ਸੈਲੇਬ੍ਰਿਟੀਜ਼ ਹਨ, ਜਿਨ੍ਹਾਂ ਨੇ ਤਲਾਕ ਲੈ ਕੇ ਦੁਬਾਰਾ ਵਿਆਹ ਕਰ ਲਿਆ ਹੈ। ਉਹ ਆਪਣੀ ਪਹਿਲੀ ਪਤਨੀ ਨਾਲ ਗੱਲ ਨਹੀਂ ਕਰ ਸਕਦੇ ਪਰ ਉਹ ਆਪਣੀ ਪਹਿਲੀ ਪਤਨੀ ਦੇ ਬੱਚਿਆਂ ਦਾ ਸਾਥ ਦੇਣ ਤੋਂ ਨਹੀਂ ਕਤਰਾਉਂਦੇ। ਉਨ੍ਹਾਂ ਨੇ ਹਮੇਸ਼ਾ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਲਈ ਹੈ। ਪਰ ਮੇਰੇ ਮਾਮਲੇ 'ਚ ਮੇਰੇ ਪਿਤਾ ਕੁਮਾਰ ਸ਼ਾਨੂ ਨੇ ਸਾਡੇ ਨਾਲ ਸੰਪਰਕ ਰੱਖਣ ਤੋਂ ਮਨ੍ਹਾ ਕਰ ਦਿੱਤਾ।'

ਨਾਲ ਹੀ ਉਨ੍ਹਾਂ ਨੇ ਆਪਣੇ ਪਿਤਾ ਨੂੰ ਲੈ ਕੇ ਕਿਹਾ ਕਿ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਂ ਉਨ੍ਹਾਂ ਦਾ ਬੇਟਾ ਹਾਂ, ਪਰ ਉਨ੍ਹਾਂ ਨੇ ਸਰਨੇਮ ਤੋਂ ਇਲਾਵਾ ਸਾਨੂੰ ਕੁਝ ਨਹੀਂ ਦਿੱਤਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਉਨ੍ਹਾਂ ਦਾ ਬੇਟਾ ਹਾਂ ਅਤੇ ਉਹ ਬਹੁਤ ਵੱਡੇ ਸਿੰਗਰ ਹਨ ਤਾਂ ਮੈਨੂੰ ਹਰ ਕੋਈ ਕੰਮ ਦੇਣਾ ਚਾਹੇਗਾ। ਪਰ ਇਹ ਸੱਚ ਨਹੀਂ ਹੈ। ਮੈਂ ਹਾਲੇ ਜੋ ਵੀ ਹਾਂ ਉਹ ਆਪਣੀ ਮਾਂ ਕਾਰਨ ਹਾਂ ਅਤੇ ਮੇਰੇ ਪਿਤਾ ਨੇ ਮੇਰਾ ਬਿਲਕੁੱਲ ਵੀ ਸਾਥ ਨਹੀਂ ਦਿੱਤਾ ਹੈ।' ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਨੈਪੋਟਿਜ਼ਮ ਦਾ ਪ੍ਰੋਡਕਟ ਨਹੀਂ ਹਾਂ, ਕਿਉਂਕਿ ਮੈਨੂੰ ਪਿਤਾ ਨੇ ਕਦੇ ਸਪੋਰਟ ਨਹੀਂ ਕੀਤਾ।

ਨਾਲ ਹੀ ਕੁਮਾਰ ਸ਼ਾਨੂ ਦੇ ਵੀਡੀਓ ਨੂੰ ਲੈ ਕੇ ਜਾਨ ਕੁਮਾਰ ਨੇ ਕਿਹਾ, 'ਉਨ੍ਹਾਂ ਨੇ ਮੇਰੀ ਪਰਵਰਿਸ਼ ਲੈ ਕੇ ਵੀਡੀਓ ਅਪਲੋਡ ਕੀਤੀ ਹੈ ਅਤੇ ਇਕ ਵੀਡੀਓ 'ਚ ਮੇਰੇ ਕੰਮ ਦੀ ਤਾਰੀਫ਼ ਕੀਤੀ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਮੇਰੇ ਲਈ ਉਨ੍ਹਾਂ ਨੂੰ ਮਿਕਸ ਫੀਲਿੰਗ ਹੈ। ਮੈਂ ਉਨ੍ਹਾਂ ਦੇ ਵੀਡੀਓ ਨਹੀਂ ਦੇਖੇ। ਮੈਨੂੰ ਲੱਗਦਾ ਹੈ ਕਿ ਕਿਸੇ ਦਾ ਇਹ ਅਧਿਕਾਰ ਨਹੀਂ ਹੈ ਕਿ ਉਹ ਮੇਰੀ ਪਰਵਰਿਸ਼ 'ਤੇ ਸਵਾਲ ਚੁੱਕ ਸਕੇ। ਹਰ ਕਿਸੇ ਨੇ ਮੈਨੂੰ ਸ਼ੋਅ 'ਚ ਦੇਖਿਆ ਹੈ ਅਤੇ ਉਨ੍ਹਾਂ ਨੇ ਮੇਰੀ ਪਰਵਰਿਸ਼ ਦੀ ਸਰਾਹਨਾ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਮੈਂ ਕਿਸੇ ਨੂੰ ਇਸ 'ਤੇ ਜਵਾਬ ਵੀ ਨਹੀਂ ਦੇਵਾਂਗਾ। ਮੈਂ ਤਾਂ ਕਹਾਂਗਾ ਕਿ ਕਿਸੇ ਵੀ ਪਿਤਾ ਨੂੰ ਆਪਣੇ ਬੱਚਿਆਂ ਨਾਲ ਇੰਨੀ ਨਫ਼ਰਤ ਨਹੀਂ ਕਰਨੀ ਚਾਹੀਦੀ।'

Posted By: Ramanjit Kaur