v> ਅਦਾਕਾਰ ਇਰਫ਼ਾਨ ਖ਼ਾਨ ਨੂੰ ਮੁੰਬਈ ਹਵਾਈ ਅੱਡੇ 'ਤੇ ਵ੍ਹੀਲਚੇਅਰ 'ਤੇ ਵੇਖਿਆ ਗਿਆ ਹੈ। ਉਨ੍ਹਾਂ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਸ ਨੂੰ ਵੇਖ ਕੇ ਪ੍ਰਸ਼ੰਸਕ ਤੇ ਉਨ੍ਹਾਂ ਦੇ ਸ਼ੁੱਭਚਿੰਤਕ ਚਿੰਤਤ ਹੈ। ਦੱਸਿਆ ਜਾ ਰਿਹਾ ਹੈ ਕਿ ਇਰਫ਼ਾਨ ਲੰਡਨ ਤੋਂ ਮੁੰਬਈ ਪਰਤੇ ਸਨ। ਟੋਪੀ ਪਾਈ ਕਾਲੇ ਰੰਗ ਦੀ ਜੈਕੇਟ ਤੇ ਨੀਲੇ ਰੰਗ ਦੀ ਜੀਨ ਪਹਿਨੇ ਇਰਫ਼ਾਨ ਵ੍ਹੀਲਚੇਅਰ 'ਤੇ ਬੈਠੇ ਸਨ। ਜਿਵੇਂ ਹੀ ਉਹ ਹਵਾਈ ਅੱਡੇ ਪਹੁੰਚੇ, ਉੱਥੇ ਖੜ੍ਹੇ ਫੋਟੋਗ੍ਰਾਫਰਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਪਿਛਲੇ ਸਾਲ ਇਰਫ਼ਾਨ ਨੇ ਸੋਸ਼ਲ ਮੀਡੀਆ 'ਤੇ ਨਿਊਰੋਐਂਡੋਕ੍ਰਾਈਨ ਨਾਂ ਦੀ ਬਿਮਾਰੀ ਤੋਂ ਪੀੜਤ ਹੋਣ ਦੀ ਜਾਣਕਾਰੀ ਦਿੱਤੀ ਸੀ। ਉਸ ਦਾ ਇਲਾਜ ਕਰਵਾਉਣ ਉਹ ਲੰਡਨ ਗਏ ਸਨ। ਇਸ ਸਾਲ ਲੰਡਨ ਤੋਂ ਵਾਪਸੀ ਤੋਂ ਬਾਅਦ ਉਨ੍ਹਾਂ ਨੇ ਇਕ ਭਾਵੁਕ ਪੋਸਟ 'ਚ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਸੀ।

Posted By: Sukhdev Singh