ਨਵੀਂ ਦਿੱਲੀ, ਜੇਐੱਨਐੱਨ : 48ਵੇਂ ਅੰਤਰਰਾਸ਼ਟਰੀ ਐਮੀ ਅਵਾਰਡ ਦਾ ਐਲਾਨ ਹੋ ਗਈ ਹੈ ਤੇ ਇਸ ਬਾਰ ਭਾਰਤ ਦੇ ਸਿਨੇਮਾ ਦਾ ਵੀ ਪ੍ਰਦਰਸ਼ਨ ਕਾਫੀ ਚੰਗਾ ਰਿਹਾ। Netflix ਦੀ ਵੈੱਬਸੀਰੀਜ਼ ਦਿੱਲੀ ਕਰਾਇਮ ਨੇ ਇਸ ਅਵਾਰਡ 'ਚ ਆਪਣਾ ਝੰਡਾ ਲਹਿਰਾਇਆ ਤੇ ਸੀਰੀਜ਼ ਨੇ ਬੈਸਟ ਡਰਾਮਾ ਸੀਰੀਜ਼ ਦਾ ਅਵਾਰਡ ਜਿੱਤਿਆ ਹੈ।
ਰਿਚੀ ਮੇਹਤਾ ਵੱਲੋਂ ਨਿਰਦੇਸ਼ਤ ਵੈੱਬ ਸੀਰੀਜ਼ 'ਚ Shefali Shah ਇਕ ਪੁਲਿਸ ਅਫਸਰ ਦੀ ਭੂਮਿਕਾ 'ਚ ਨਜ਼ਰ ਆਉਂਦੀ ਹੈ, ਜੋ 2020 'ਚ ਹੋਏ Nirbhaya Case ਦੀ ਜਾਂਚ ਕਰਦੀ ਹੈ। Nirbhaya Case 'ਤੇ ਆਧਾਰਿਤ ਇਸ ਵੈੱਬ ਸੀਰੀਜ਼ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਸੀਰੀਜ਼ ਨੇ ਲੋਕਾਂ ਦੇ ਦਿਲਾਂ ਨੂੰ ਛੂ ਲਿਆ ਹੈ।
The International Emmy for Drama Series goes to “Delhi Crime” produced by @GoldenKaravan / @skglobalent / @NetflixIndia, #India!#iemmys #iemmyWIN pic.twitter.com/kA5pHCuTC4
— International Emmy Awards (@iemmys) November 23, 2020
ਜ਼ਿਕਰਯੋਗ ਹੈ ਕਿ ਦਿੱਲੀ ਕਰਾਇਮ ਅੰਤਰਰਾਸ਼ਟਰੀ ਐਮੀ ਪੁਰਸਕਾਰ ਜਿੱਤਣ ਵਾਲੀ ਭਾਰਤ ਦੀ ਪਹਿਲੀ ਵੈੱਬ-ਸੀਰੀਜ਼ ਹੈ। ਰਿਪੋਰਟਜ਼ ਅਨੁਸਾਰ ਅਵਾਰਡ ਲੈਂਦੇ ਹੋਏ ਵੈੱਬਸੀਰੀਜ਼ ਦੀ ਡਾਇਰੇਕਟਰ ਰਿਚੀ ਨੇ ਕਿਹਾ ਕਿ ਉਹ ਅਵਾਰਡ ਦੇ ਰਾਹੀਂ Nirbhaya ਤੇ ਉਸ ਦੇ ਪਰਿਵਾਲਾਂ ਨੂੰ ਵੀ ਸ਼ਰਧਾਂਜਲੀ ਦੇਣਾ ਚਾਹੁੰਦੀ ਹਾਂ। ਜੇ ਹੋਰ ਭਾਰਤੀ ਫਿਲਮਾਂ ਜਾਂ ਵੈੱਬ ਸੀਰੀਜ਼ ਦੀ ਗੱਲ ਕਰੀਏ ਤਾਂ ਅਭਿਨੇਤਾ ਅਰਜੁਨ ਮਾਥੂਰ ਨੂੰ Series made in heaven ਲਈ ਬੈਸਟ ਐਕਟਰ category 'ਚ Nominate ਕੀਤਾ ਗਿਆ ਸੀ।
ਉੱਥੇ ਹੀ For more shorts please ਨੂੰ ਬੈਸਟ ਕਾਮੇਡੀ ਸੀਰੀਜ਼ ਲਈ Nominate ਕੀਤਾ ਗਿਆ ਸੀ। ਹਾਲਾਂਕਿ ਕਿਸੇ ਨੂੰ ਵੀ ਸਫ਼ਲਤਾ ਨਹੀਂ ਮਿਲੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾ 2019 'ਚ Best Drama Series ਲਈ Sacred Games Season One ਸਮੇਤ ਚਾਰ ਵੱਡੇ ਨਾਮਾਂਕਨ ਕੀਤੇ ਪਰ ਕਿਸੇ ਨੂੰ ਵੀ ਅਵਾਰਡ ਨਹੀਂ ਮਿਲਿਆ। ਉੱਥੇ ਹੀ, ਇਸ ਬਾਰ ਪਹਿਲੀ ਵਾਰ Virtual ceremonies ਕਰਵਾਈ ਗਈ ਸੀ ਤੇ ਸਾਰਿਆਂ ਨੇ ਵੀਡੀਓ ਰਾਹੀਂ ਪ੍ਰੋਗਰਾਮ 'ਚ ਹਿੱਸਾ ਲਿਆ। ਨਾਲ ਹੀ ਦੇਖਦੇ ਹਨ ਕਿ ਇਸ ਬਾਰ ਕਿਸ-ਕਿਸ ਨੂੰ ਅਵਾਰਡ ਮਿਲਿਆ...
ਬੈਸਟ ਡਾਰਮਾ ਸੀਰੀਜ਼ : Delhi Crime
ਬੈਸਟੇ ਕਾਮੇਡੀ ਸੀਰੀਜ਼ : Ninguem Ta Olhando
ਬੈਸਟ ਅਦਾਕਾਰਾ : - Glenda Jackson (Elizabeth Is Missing)
ਬੈਸਟ ਐਕਟਰ : Billy Barratt (Responsible Child)
ਬੈਸਟ ਟੀਵੀ ਮੂਵੀ : Responsible Child
Best Short-Form Series - Martyisdead
Best Documentary - For Sama
Best Arts Programming - Vertige De La Chute (Ressaca)
Posted By: Rajnish Kaur