ਜੇਐੱਨਐੱਨ, ਨਵੀਂ ਦਿੱਲੀ : 'ਇੰਡੀਅਨ ਆਈਡਲ 12' ਦੇ ਹੋਸਟ ਅਤੇ ਸਿੰਗਰ ਆਦਿੱਤਿਆ ਨਾਰਾਇਣ 1 ਦਸੰਬਰ ਨੂੰ ਆਪਣੀ ਲਾਂਗ ਟਾਈਮਜ਼ ਗਰਲਫ੍ਰੈਂਡ ਸ਼ਵੇਤਾ ਅਗਰਵਾਲ ਨਾਲ ਵਿਆਹ ਕਰਨ ਜਾ ਰਹੇ ਹਨ। ਪਰ ਉਸਤੋਂ ਪਹਿਲਾਂ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। 28 ਨਵੰਬਰ ਨੂੰ ਸ਼ਵੇਤਾ ਅਤੇ ਆਦਿੱਤਿਆ ਦੀ ਤਿਲਕ ਸੈਰੇਮਨੀ ਹੋਈ, ਜਿਸਦੇ ਵੀਡੀਓਜ਼ ਅਤੇ ਫੋਟੋਜ਼ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।

ਤਿਲਕ ਸੈਰੇਮਨੀ ਦੇ ਜੋ ਵੀਡੀਓ ਸਾਹਮਣੇ ਆਏ ਹਨ, ਉਸ 'ਚ ਸ਼ਵੇਤਾ ਤੇ ਆਦਿੱਤਿਆ ਸਟੇਜ 'ਤੇ ਬੈਠੇ ਦਿਸ ਰਹੇ ਹਨ। ਇਸ ਦੌਰਾਨ ਆਦਿੱਤਿਆ ਦੇ ਪਿਤਾ ਅਤੇ ਬਾਲੀਵੁੱਡ ਸਿੰਗਰ ਉੱਦਿਤ ਨਾਰਾਇਣ ਅਤੇ ਉਨ੍ਹਾਂ ਦੀ ਪਤਨੀ ਦੀਪਾ ਨਾਰਾਇਣ ਝਾ ਵੀ ਸਟੇਜ 'ਤੇ ਮੌਜੂਦ ਸਨ। ਉਥੇ ਹੀ ਦੂਸਰੇ ਵੀਡੀਓ 'ਚ ਆਦਿੱਤਿਆ ਆਪਣੇ ਘਰ ਦੀਆਂ ਕੁਝ ਔਰਤਾਂ ਨਾਲ ਡਾਂਸ ਪਾਰਟੀ 'ਚ ਸ਼ਾਮਿਲ ਹੁੰਦੇ ਦਿਸ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਆਦਿੱਤਿਆ ਅਤੇ ਸ਼ਵੇਤਾ ਨੇ ਇਕਦਮ ਸਿੰਪਲ ਤਰੀਕੇ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ। 1 ਦਸੰਬਰ ਨੂੰ ਇਕ ਮੰਦਿਰ 'ਚ ਦੋਵਾਂ ਦਾ ਵਿਆਹ ਹੋਵੇਗਾ। ਜਿਸ 'ਚ ਸਿਰਫ਼ 50 ਲੋਕ ਹੀ ਸ਼ਾਮਿਲ ਹੋਣਗੇ। ਮਹਾਰਾਸ਼ਟਰ ਸਰਕਾਰ ਦੀਆਂ ਗਾਈਡਲਾਈਨਜ਼ ਅਤੇ ਮਹਾਮਾਰੀ ਨੂੰ ਦੇਖਦੇ ਹੋਏ ਆਦਿੱਤਿਆ ਆਪਣਾ ਵਿਆਹ ਸ਼ਾਹੀ ਤਰੀਕੇ ਨਾਲ ਨਹੀਂ ਕਰ ਰਹੇ ਹਨ। ਹਾਲਾਂਕਿ ਵਿਆਹ ਤੋਂ ਬਾਅਦ 2 ਦਸੰਬਰ ਨੂੰ ਮੁੰਬਈ 'ਚ ਗ੍ਰੈਂਡ ਰਿਸੈਪਸ਼ਨ ਪਾਰਟੀ ਦਿੱਤੀ ਜਾਵੇਗੀ।

ਪੀਐੱਮ ਮੋਦੀ ਅਤੇ ਅਮਿਤਾਭ ਬੱਚਨ ਨੂੰ ਵੀ ਕੀਤਾ ਇਨਵਾਈਟ

ਆਦਿੱਤਿਆ ਨਾਰਾਇਣ ਦੇ ਪਿਤਾ ਉੱਦਿਤ ਨਾਰਾਇਣ ਨੇ ਦੱਸਿਆ ਕਿ ਉਨ੍ਹਾਂ ਨੇ ਵਿਆਹ ਲਈ ਪੀਐੱਮ ਨਰਿੰਦਰ ਮੋਦੀ ਅਤੇ ਅਮਿਤਾਭ ਬੱਚਨ ਨੂੰ ਵੀ ਕੀਤਾ ਇਨਵਾਈਟ ਕੀਤਾ ਹੈ। ਹਾਲਾਂਕਿ ਉਹ ਆਉਣਗੇ ਜਾਂ ਨਹੀਂ ਇਹ ਪਤਾ ਨਹੀਂ। Koimoi.com ਨਾਲ ਗੱਲਬਾਤ ਕਰਦੇ ਹੋਏ ਉੱਦਿਤ ਨਾਰਾਇਣ ਨੇ ਕਿਹਾ, 'ਵਿਆਹ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਹਨ।

Posted By: Ramanjit Kaur