ਜੇਐੱਨਐੱਨ, ਨਵੀਂ ਦਿੱਲੀ : ਰਿਐਲਟੀ ਸ਼ੋਅਜ਼ 'ਚ ਅਕਸਰ ਅਜਿਹਾ ਹੁੰਦਾ ਹੈ ਜਦੋਂ ਆਡੀਸ਼ਨ ਦੇਣ ਆਏ ਲੋਕ ਜੱਜ ਨੂੰ ਖ਼ੁਸ਼ ਕਰਨ ਲਈ ਕੁਝ ਨਾ ਕੁਝ ਕਰਦੇ ਹਨ। ਕਦੀ ਲੋਕ ਆਪਣੇ ਫੇਵਰਿਟ ਜੱਜ ਲਈ ਖਾਣਾ ਲਿਆਉਂਦੇ ਹਨ ਤਾਂ ਕਦੀ ਆਪਣੇ ਸ਼ਹਿਰ ਦੀ ਕੋਈ ਮਸ਼ਹੂਰ ਚੀਜ਼, ਪਰ ਜੱਜ ਨੂੰ ਖੁਸ਼ ਕਰਨ ਦੇ ਚੱਕਰ 'ਚ ਕਈ ਵਾਰ ਲੋਕ ਆਪਣੀ ਹੱਦ ਪਾਰ ਕਰ ਜਾਂਦੇ ਹਨ। ਅਜਿਹਾ ਹੀ ਕੁਝ ਹੋਇਆ ਹਾਲ ਹੀ 'ਚ 'ਇੰਡੀਅਨ ਆਇਡਲ 11' ਦੇ ਆਡੀਸ਼ਨ 'ਚ। ਜਦੋਂ ਆਡੀਸ਼ਨ ਦੇਣ ਆਏ ਇਕ ਸ਼ਖ਼ਸ ਨੇ ਨੇਹਾ ਕੱਕੜ ਦੀ ਗੱਲ੍ਹ 'ਤੇ ਅਚਾਨਕ ਕਿੱਸ ਕੀਤੀ। ਸ਼ਖ਼ਸ ਨੂੰ ਅਜਿਹਾ ਕਰਦਿਆਂ ਦੇਖ ਦੂਸਰੇ ਜੱਜ ਤੋਂ ਲੈ ਕੇ ਸੋਅ ਦੇ ਹੋਸਟ ਆਦਿਤਿਆ ਨਾਰਾਇਣ ਤਕ ਸਾਰੇ ਹੈਰਾਨ ਰਹਿ ਗਏ।

ਇਸ ਦੀ ਇਕ ਵੀਡੀਓ ਸੋਨੀ ਟੀਵੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ ਜਿਸ ਵਿਚ ਕਈ ਲੋਕ ਆਡੀਸ਼ਨ ਦੇਣ ਆ ਰਹੇ ਹਨ। ਇਸੇ ਦੌਰਾਨ ਇਕ ਸ਼ਖ਼ਸ ਰਾਜਸਥਾਨੀ ਕੱਪੜਿਆਂ 'ਚ ਆਪਣੇ ਹੱਥਾਂ 'ਚ ਨੇਹਾ ਲਈ ਕਈ ਸਾਰੇ ਤੋਹਫ਼ੇ ਲਿਆਉਂਦਾ ਹੈ। ਨੇਹਾ ਜਦੋਂ ਉਸ ਨੂੰ ਮਿਲਣ ਜਾਂਦੀ ਹੈ ਤਾਂ ਉਹ ਉਸ ਨੂੰ ਚੇਤੇ ਕਰਵਾਉਂਦਾ ਹੈ ਕਿ ਕੀ ਉਨ੍ਹਾਂ ਉਸ ਨੂੰ ਪਛਾਣਿਆ। ਹਾਲਾਂਕਿ ਉਹ ਸ਼ਖ਼ਸ ਕੌਣ ਹੈ ਤੇ ਨੇਹਾ ਨੇ ਉਸ ਨੂੰ ਪਛਾਣਿਆ ਜਾਂ ਨਹੀਂ, ਇਸ ਗੱਲ ਦਾ ਖੁ਼ਲਾਸਾ ਵੀਡੀਓ 'ਚ ਨਹੀਂ ਕੀਤਾ ਗਿਆ ਹੈ। ਉਦੋਂ ਹੀ ਦਿਖਦਾ ਹੈ ਕਿ ਉਸ ਸ਼ਖ਼ਸ ਨੂੰ ਨੇਹਾ ਪਿਆਰ ਨਾਲ ਗਲ਼ੇ ਲਗਾਉਂਦੀ ਹੈ, ਉਦੋਂ ਹੀ ਉਹ ਸ਼ਖ਼ਸ ਨੇਹਾ ਦੀ ਗੱਲ੍ਹ 'ਤੇ ਕਿੱਸ ਕਰ ਲੈਂਦਾ ਹੈ। ਇਹ ਦੇਖ ਕੇ ਆਦਿਤਿਆ ਤੇ ਜੱਜ ਅਨੂ ਮਲਿਕ ਹੈਰਾਨ ਰਹਿ ਜਾਂਦੇ ਹਨ।

ਹੁਣ ਇਹ ਸ਼ਖ਼ਸ ਕੌਣ ਹੈ ਜਿਸ ਦੀ ਇੰਨੀ ਹਿੰਮਤ ਹੋ ਗਈ ਕਿ ਉਹ ਸ਼ੋਅ ਦੀ ਜੱਜ ਨੂੰ ਬਿਨਾਂ ਪੁੱਛੇ ਕਿੱਸ ਕਰ ਸਕਿਆ, ਇਸ ਦਾ ਪਤਾ ਤਾਂ ਐਪੀਸੋਡ ਟੈਲੀਕਾਸਟ ਹੋਣ ਤੋਂ ਬਾਅਦ ਹੀ ਲੱਗੇਗਾ। ਫ਼ਿਲਹਾਲ ਤੁਹਾਨੂੰ ਦੱਸ ਦੇਈਏ ਕਿ ਇਹ ਇੰਡੀਅਨ ਆਇਡਲ ਦਾ 11ਵਾਂ ਸੀਜ਼ਨ ਹੈ।

Posted By: Seema Anand