ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਲਾਕਡਾਊਨ ਦੇ ਚੱਲਦੇ ਸਿਨੇਮਾਘਰ ਬੰਦ ਹਨ। ਸੁਤੰਤਰ ਦਿਵਸ ਦੀ ਛੁੱਟੀ 'ਤੇ ਸਿਨੇਮਾਘਰਾਂ 'ਚ ਫ਼ਿਲਮ ਦੇਖਣਾ ਮਿਸ ਕਰ ਰਹੇ ਹੋਵੋਗੇ। ਜੇ ਇਸ ਤਰ੍ਹਾਂ ਹੈ ਤਾਂ ਉਨ੍ਹਾਂ ਲਈ ਡਿਜੀਟਲ ਪਲੇਟਫਾਰਮ 'ਤੇ ਇਕ ਧਮਾਕੇਦਾਰ ਕੰਟੈਂਟ ਮੌਜੂਦ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ 15 ਅਗਸਤ ਵੀਕੈਂਡ 'ਚ ਇਸ ਵਾਰ ਕੀ ਨਵਾਂ ਆ ਰਿਹਾ ਹੈ।

ਗੁੰਜਨ ਸਕਸੇਨਾ- ਜਾਹਨਵੀ ਕਪੂਰ ਏਅਰ ਫੋਰਸ ਪਾਇਲਟ ਗੁੰਜਨ ਸਕਸੇਨਾ ਦੀ ਇਹ ਬਾਓਪਿਕ ਫਿਲਮ independece ਡੇ ਵੀਕੈਂਡ ਲਈ ਪਰਫੈਕਟ ਚੋਣ ਹੋ ਸਕਦੀ ਹੈ। ਫਿਲਮ ਨੈਟਫਲਿਕਸ 'ਤੇ ਰਿਲੀਜ਼ ਕਰ ਦਿੱਤੀ ਗਈ ਹੈ। ਫਿਲਮ 'ਚ ਪੰਕਜ ਤ੍ਰਿਪਾਠੀ ਗੁੰਜਨ ਦੇ ਪਿਤਾ ਦੇ ਰੋਲ 'ਚ ਹਨ। ਫਿਲਮ ਦੀ ਕਹਾਣੀ 'ਚ ਕਾਰਗਿੱਲ ਯੁੱਧ ਵੀ ਅਹਿਮ ਭੂਮਿਕਾ ਹੈ।


ਖੁਦਾ ਹਾਫ਼ਿਜ਼- ਵਿਧੁਤ ਜਾਮਕਾਲ ਦੀ ਇਹ ਫਿਲਮ ਸੁਤੰਤਰ ਦਿਵਸ ਦੀ 14 ਅਗਸਤ ਨੂੰ ਸ਼ਾਮ 7.30 ਵਜੇ ਡਿਜ਼ਨੀ ਪਲਸ ਹਾਟਸਟਾਰ 'ਤੇ ਰਿਲੀਜ਼ ਹੋ ਰਹੀ ਹੈ। ਫਿਲਮ ਦਾ ਨਿਰਦੇਸ਼ਨ ਫਾਰੁਕ ਕਰੀਬ ਨੇ ਕੀਤਾ ਹੈ। ਇਕ ਇਮੋਸ਼ਨਲ ਕਹਾਣੀ ਦੇ ਨਾਲ ਵਿਧੁਤ ਦਾ ਜ਼ਬਰਦਸਤ ਐਕਸ਼ਨ ਫਿਲਮ ਦੀ ਹਾਈਲਾਈਟ ਹੈ।

ਅਭਯ 2- ਕੁਣਾਲ ਖੇਮੂ ਸੀਰੀਜ਼ 14 ਅਗਸਤ ਨੂੰ ਜ਼ੀ 5 'ਤੇ ਆ ਗਈ ਹੈ। ਇਸ ਨੂੰ ਕੇਨ ਘੋਸ਼ ਨੇ ਡਾਇਰੈਕਟ ਕੀਤਾ ਹੈ। ਇਹ ਇਕ ਕ੍ਰਾਈਮ ਜਾਨਰ ਦੀ ਸੀਰੀਜ਼ ਹੈ। ਇਸ ਤੋਂ ਪਹਿਲਾਂ ਸੀਜ਼ਨ ਨੂੰ ਵੀ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਕੁਣਾਲ ਇਕ ਪੁਲਿਸ ਅਫ਼ਸਰ ਦੇ ਰੋਲ 'ਚ ਦਿਖੇਗਾ।

ਡੇਂਜਰਸ- ਐੱਮਐਕਸ ਪਲੇਅਰ ਦੀ ਇਸ ਫਿਲਮ ਨਾਲ ਬਿਪਾਸ਼ਾ ਬਸੂ ਡਿਜੀਟਲ ਡੇਬਿਊ ਕਰ ਰਹੀ ਹੈ। ਇਸ ਫਿਲਮ 'ਚ ਉਹ ਪਤੀ ਕਰਣ ਸਿੰਘ ਗ੍ਰੋਵਰ ਦੇ ਨਾਲ ਨਜ਼ਰ ਆਵੇਗੀ। ਇਸ ਫਿਲਮ ਨੂੰ ਵਿਕਰਮ ਭੱਟ ਨੇ ਲਿਖਿਆ ਹੈ ਤੇ ਭੂਸ਼ਣ ਪਟੇਲ ਨੇ ਡਾਇਰੈਕਟ ਕੀਤਾ ਹੈ।

ਟੂ ਹਿਡਨ ਸਟ੍ਰਾਈਕ- ਸ਼ੇਮਾਰੂ ਸੀ 'ਤੇ ਰਿਲੀਜ਼ ਹੋ ਰਹੀ ਫਿਲਮ ਦ ਹਿਡਨ ਸਟ੍ਰਾਈਕ ਰਿਲੀਜ਼ ਹੋ ਰਹੀ ਹੈ। 2016 'ਚ ਹੋਏ ਓਰੀ ਅੱਤਵਾਦੀ ਹਮਲੇ ਦੀ ਕਹਾਣੀ 'ਤੇ ਸਟੋਰੀ ਅਦਾਰਿਤ ਹੈ। ਇਸ 'ਚ ਦੀਪ ਰਾਜ ਰਾਣਾ, ਸੰਜੈ ਸਿੰਘ, ਲੱਖਾ ਸਖਵਿੰਦਰ ਵਰਗੇ ਕਲਾਕਾਰ ਵੀ ਦਿਖਾਈ ਦੇਣਗੇ।

Posted By: Sarabjeet Kaur