ਜੇਐੱਨਐੱਨ, ਨਵੀਂ ਦਿੱਲੀ : ਆਮਿਰ ਖ਼ਾਨ ਦੀ ਫਿਲਮ ਦੰਗਲ 'ਚ ਇੰਡੀਅਨ ਰੈਸਰ ਬਬੀਤਾ ਫੋਗਾਟ ਤੇ ਗੀਤਾ ਫੋਗਾਟ ਦੀ ਕਹਾਣੀ ਦਿਖਾਈ ਗਈ ਹੈ। ਇਸ ਫਿਲਮ ਤੋਂ ਬਾਅਦ ਸੁਰਖੀਆਂ 'ਚ ਆਈ ਬਬੀਤਾ ਫੋਗਾਟ ਅੱਜਕਲ੍ਹ ਕਾਫ਼ੀ ਚਰਚਾ 'ਚ ਹੈ। ਬੀਤੇ ਦਿਨੀਂ ਬਬੀਤਾ ਫੋਗਾਟ ਨੇ ਆਪਣੇ ਲੌਂਗ ਟਾਈਮ ਬੁਆਏਫਰੈਂਡ ਨਾਲ ਵਿਆਹ ਕਰ ਲਿਆ ਜਿਸ ਤੋਂ ਬਾਅਦ ਉਸ ਦਾ ਵੈਡਿੰਗ ਲੁੱਕ ਹਰ ਪਾਸੇ ਚਰਚਾ 'ਚ ਹੈ।

ਇੰਡੀਅਨ ਰੈਸਲਰ ਬਬੀਤਾ ਫੋਗਾਟ ਬੀਤੇ ਦਿਨੀਂ ਵਿਵੇਕ ਸੁਹਾਗ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੀ ਹੈ। ਗੀਤਾ ਆਪਣੇ ਵਿਆਹ 'ਚ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਸੀ। ਵਿਆਹ ਦੀਆਂ ਤਸਵੀਰਾਂ ਸਾਹਮਣੇ ਆਉਂਦਿਆਂ ਹੀ ਬਬੀਤਾ ਦੀ ਲੁੱਕ ਚਰਚਾ ਦਾ ਵਿਸ਼ਾ ਬਣ ਗਈ। ਅਸਲ ਵਿਚ ਬਬੀਤਾ ਨੇ ਆਪਣੇ ਵਿਆਹ 'ਚ ਜਿਹੜਾ ਲਹਿੰਗਾ ਪਾਇਆ ਸੀ ਉਹ ਹੂਬਹੂ ਅਦਾਕਾਰ ਪ੍ਰਿਅੰਕਾ ਚੋਪੜਾ ਦੇ ਵੈਡਿੰਗ ਲਹਿੰਗੇ ਵਾਂਗ ਨਜ਼ਰ ਆ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਵੀ ਬਬੀਤਾ ਤੇ ਪ੍ਰਿਅੰਕਾ ਦੀ ਲੁੱਕ ਦੇ ਕਾਫ਼ੀ ਤੁਲਨਾ ਕੀਤੀ ਜਾ ਰਹੀ ਹੈ। ਤਸਵੀਰ 'ਚ ਦੇਖ ਕੇ ਸਾਫ਼ ਹੁੰਦਾ ਹੈ ਕਿ ਬਬੀਤਾ ਤੇ ਪ੍ਰਿਅੰਕਾ ਦਾ ਲਹਿੰਗਾ ਇੱਕੋ ਜਿਹਾ ਹੈ। ਲਾਲ ਰੰਗ ਦੇ ਲਹਿੰਗੇ ਤੇ ਕੁੰਦਨ ਦੀ ਜਿਊਲਰੀ 'ਚ ਬਬੀਤਾ ਫੋਗਾਟ ਇਕ ਪਰਫੈਕਟ ਇੰਡੀਅਨ ਬ੍ਰਾਈਡ ਲੱਗ ਰਹੀ ਹੈ।

ਵਿਆਹ ਤੋਂ ਬਾਅਦ ਅੱਜ ਬਬੀਤਾ ਤੇ ਵਿਵੇਕ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ ਹੈ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਅਦਾਕਾਰ ਆਮਿਰ ਖ਼ਾਨ ਸਮੇਤ ਕਈ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਹੈ।

Posted By: Seema Anand