ਰੀਵਾ, ਨਈਂ ਦੁਨੀਆ : A Suitable Boy ਨੈੱਟਫਲਿੱਕਸ 'ਤੇ ਚੱਲ ਰਹੀ ਵੈਬ ਸੀਰੀਜ਼ ਦੀ ਫਿਲਮ 'ਏ ਸੁਟੇਬਲ ਬੁਆਏ' 'ਚ ਦਿਖਾਏ ਗਏ ਅਸ਼ਲੀਲ ਦ੍ਰਿਸ਼ਾਂ ਨੂੰ ਲੈ ਕੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਰਾਸ਼ਟਰੀ ਜਨਰਲ ਸਕੱਤਰ ਗੌਰਵ ਤਿਵਾਰੀ ਨੇ ਐੱਸਪੀ ਰੀਵਾ ਤੋਂ ਵਿਰੋਧ ਦਰਜ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਡਾਇਰੈਕਟਰ ਨੇ ਅਹਿਲਯਾਬਾਈ ਤੇ ਮਹੇਸ਼ਵਰ ਦੀ ਪਿੱਠ-ਭੂਮੀ ਵਾਲੇ ਸੀਨ ਨਾ ਹਟਾਏ ਤਾਂ ਲੋਕ ਨਾਰਾਜ਼ ਹੋ ਕੇ ਸੜਕਾਂ 'ਤੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਨੇ ਇਸਨੂੰ ਲਵ-ਜਿਹਾਦ ਨਾਲ ਜੁੜਿਆ ਹੈ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਇਸ ਮਾਮਲੇ 'ਚ ਟਵੀਟ ਕਰਕੇ ਕਿਹਾ ਕਿ ਇਕ ਓਟੀਟੀ ਮੀਡੀਆ ਪਲੇਟਫਾਰਮ 'ਤੇ 'ਏ ਸੁਟੇਬਲ ਬੁਆਏ' ਨਾਮਕ ਫਿਲਮ ਜਾਰੀ ਕੀਤੀ ਗਈ ਹੈ। ਇਸ 'ਚ ਬੇਹੱਦ ਇਤਰਾਜ਼ਯੋਗ ਦ੍ਰਿਸ਼ ਦਿਖਾਏ ਗਏ ਹਨ ਜੋ ਇਕ ਧਰਮ ਵਿਸ਼ੇਸ਼ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਮੈਂ ਪੁਲਿਸ ਅਧਿਕਾਰੀਆਂ ਨੂੰ ਇਸ ਸਬੰਧੀ ਜਾਂਚ ਕਰਨ ਲਈ ਨਿਰਦੇਸ਼ ਦਿੱਤੇ ਹਨ। ਪੁਲਿਸ ਅਧਿਕਾਰੀ ਜਾਂਚ ਕਰ ਕੇ ਦੱਸਣਗੇ ਕਿ ਸਬੰਧਿਤ ਓਟੀਟੀ ਪਲੇਟਫਾਰਮ 'ਤੇ ਫਿਲਮ ਨਿਰਮਾਤਾ ਨਿਰਦੇਸ਼ਕ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।

Posted By: Ramanjit Kaur