ਜੇਐੱਨਐੱਨ, ਨਵੀਂ ਦਿੱਲੀ: The Kapil Sharma Show is Back: ਦ ਕਪਿਲ ਸ਼ਰਮਾ ਸ਼ੋਅ ਲੰਬੇ ਬ੍ਰੇਕ ਤੋਂ ਬਾਅਦ ਵਾਪਸ ਆ ਰਿਹਾ ਹੈ। ਉਨ੍ਹਾਂ ਦੇ ਪ੍ਰਸ਼ੰਸਕ ਜੂਨ ਤੋਂ ਆਪਣੇ ਪਸੰਦੀਦਾ ਕਾਮੇਡੀਅਨ ਕਪਿਲ ਸ਼ਰਮਾ ਦੀ ਬਜਾਏ ਅਰਚਨਾ ਪੂਰਨ ਸਿੰਘ ਅਤੇ ਸ਼ੇਖਰ ਸੁਮਨ ਦਾ ਸ਼ੋਅ 'ਇੰਡੀਆ ਲਾਫਟਰ ਚੈਲੇਂਜ' ਦੇਖ ਰਹੇ ਹਨ। ਫਿਲਹਾਲ ਲਾਫਟਰ ਚੈਲੇਂਜ ਵੀ ਆਪਣੇ ਗ੍ਰੈਂਡ ਫਿਨਾਲੇ ਵੱਲ ਵਧ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਕਪਿਲ ਸ਼ਰਮਾ ਟੀਵੀ 'ਤੇ ਕਾਮੇਡੀ ਦੀ ਪੂਰੀ ਡੋਜ਼ ਲੈ ਕੇ ਆ ਰਹੇ ਹਨ ਪਰ ਇਸ ਵਾਰ ਇਕ ਨਵੇਂ ਮੋੜ ਨਾਲ।

ਕਪਿਲ ਸ਼ਰਮਾ ਦੀ ਟੀਮ ਵਲੋਂ ਇੰਸਟਾਗ੍ਰਾਮ 'ਤੇ ਇਕ ਪੋਸਟ ਕੀਤੀ ਗਈ ਹੈ। ਜਿਸ ਵਿਚ ਇਹ ਐਲਾਨ ਕੀਤਾ ਗਿਆ ਹੈ ਕਿ 'ਭਾਰਤ ਦਾ ਸਭ ਤੋਂ ਮਸ਼ਹੂਰ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਵਾਪਸ ਆ ਰਿਹਾ ਹੈ ਅਤੇ ਹੁਣ ਇਸ ਪਰਿਵਾਰ ਵਿਚ ਨਵੇਂ ਮੈਂਬਰ ਵੀ ਸ਼ਾਮਲ ਹੋਣਗੇ।' ਇਸ ਲਈ ਜੇਕਰ ਤੁਸੀਂ ਵੀ ਕਪਿਲ ਸ਼ਰਮਾ ਵਾਂਗ ਕਾਮੇਡੀ ਦੀ ਦੁਨੀਆ 'ਚ ਮਸ਼ਹੂਰ ਹੋਣਾ ਚਾਹੁੰਦੇ ਹੋ ਤਾਂ ਜਲਦ ਹੀ ਇਸ ਸੁਨਹਿਰੀ ਮੌਕੇ ਦਾ ਫਾਇਦਾ ਉਠਾ ਸਕਦੇ ਹੋ।

ਸੋਸ਼ਲ ਮੀਡੀਆ 'ਤੇ ਇਸ ਪੋਸਟ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ ਅਤੇ ਉਹ ਇਸ 'ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਜ਼ਿਆਦਾਤਰ ਪ੍ਰਸ਼ੰਸਕਾਂ ਦੀ ਮੰਗ ਹੈ ਕਿ ਡਾਕਟਰ ਮਸ਼ੂਰ ਗੁਲਾਟੀ ਯਾਨੀ ਸੁਨੀਲ ਗਰੋਵਰ ਨੂੰ ਸ਼ੋਅ 'ਚ ਵਾਪਸ ਲਿਆਂਦਾ ਜਾਵੇ। ਵੈਸੇ, ਸੁਨੀਲ ਆਪਣੇ ਡਾਕਟਰ ਗੁਲਾਟੀ ਦੇ ਗੈਟਅੱਪ ਵਿੱਚ ਲਾਫਟਰ ਚੈਲੇਂਜ ਵਿੱਚ ਵੀ ਨਜ਼ਰ ਆਏ ਹਨ। ਇਸ ਬਾਰੇ 'ਹਿੰਦੁਸਤਾਨ ਟਾਈਮਜ਼' ਨਾਲ ਗੱਲਬਾਤ ਕਰਦਿਆਂ ਸੁਨੀਲ ਗਰੋਵਰ ਨੇ ਕਿਹਾ ਕਿ ਸਾਲਾਂ ਬਾਅਦ ਉਨ੍ਹਾਂ ਨੂੰ ਡਾਕਟਰ ਗੁਲਾਟੀ ਦਾ ਕਿਰਦਾਰ ਨਿਭਾਉਂਦੇ ਹੋਏ ਬਹੁਤ ਮਜ਼ਾ ਆਇਆ।

ਦਰਅਸਲ, ਜਦੋਂ ਵੀ ਕਪਿਲ ਸ਼ਰਮਾ ਵਾਪਸੀ ਕਰਦੇ ਹਨ, ਉਹ ਕੁਝ ਨਵੇਂ ਫਲੇਵਰ ਨਾਲ ਐਂਟਰੀ ਕਰਦੇ ਹਨ। ਇਸ ਵਾਰ ਖ਼ਬਰਾਂ ਆ ਰਹੀਆਂ ਸਨ ਕਿ ਉਨ੍ਹਾਂ ਦੀ ਟੀਮ ਕੁਝ ਨਵੇਂ ਚਿਹਰੇ ਲੈ ਕੇ ਆਵੇਗੀ। ਹੁਣ ਸੋਸ਼ਲ ਮੀਡੀਆ 'ਤੇ ਇਸ ਪੋਸਟ ਨੂੰ ਦੇਖਣ ਤੋਂ ਬਾਅਦ ਪਤਾ ਲੱਗਾ ਹੈ ਕਿ ਇਸ ਵਾਰ ਉਹ ਨਵੇਂ ਟੈਲੇਂਟ ਨੂੰ ਮੌਕਾ ਦੇਣ ਦੇ ਪੱਖ 'ਚ ਹੈ। ਸ਼ੋਅ ਦੇ ਨਿਰਮਾਤਾਵਾਂ ਨੇ ਅਜਿਹੇ ਕਾਮੇਡੀਅਨਾਂ ਦੀ ਪ੍ਰੋਫਾਈਲ ਮੰਗੀ ਹੈ ਜੋ ਆਪਣੀ ਕਾਮੇਡੀ ਨਾਲ ਲੋਕਾਂ ਨੂੰ ਹਸਾਉਣ ਦੀ ਸਮਰੱਥਾ ਰੱਖਦੇ ਹਨ।

View this post on Instagram

A post shared by Team Kapil Sharma (@team.kapilsharma)

ਸੋਸ਼ਲ ਮੀਡੀਆ 'ਤੇ ਇਸ ਪੋਸਟ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ ਅਤੇ ਉਹ ਇਸ 'ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਜ਼ਿਆਦਾਤਰ ਪ੍ਰਸ਼ੰਸਕਾਂ ਦੀ ਮੰਗ ਹੈ ਕਿ ਡਾਕਟਰ ਮਸ਼ੂਰ ਗੁਲਾਟੀ ਯਾਨੀ ਸੁਨੀਲ ਗਰੋਵਰ ਨੂੰ ਸ਼ੋਅ 'ਚ ਵਾਪਸ ਲਿਆਂਦਾ ਜਾਵੇ। ਵੈਸੇ, ਸੁਨੀਲ ਆਪਣੇ ਡਾਕਟਰ ਗੁਲਾਟੀ ਦੇ ਗੈਟਅੱਪ ਵਿੱਚ ਲਾਫਟਰ ਚੈਲੇਂਜ ਵਿੱਚ ਵੀ ਨਜ਼ਰ ਆਏ ਹਨ। ਇਸ ਬਾਰੇ 'ਹਿੰਦੁਸਤਾਨ ਟਾਈਮਜ਼' ਨਾਲ ਗੱਲਬਾਤ ਕਰਦਿਆਂ ਸੁਨੀਲ ਗਰੋਵਰ ਨੇ ਕਿਹਾ ਕਿ ਸਾਲਾਂ ਬਾਅਦ ਉਨ੍ਹਾਂ ਨੂੰ ਡਾਕਟਰ ਗੁਲਾਟੀ ਦਾ ਕਿਰਦਾਰ ਨਿਭਾਉਂਦੇ ਹੋਏ ਬਹੁਤ ਮਜ਼ਾ ਆਇਆ।ਸੋਸ਼ਲ ਮੀਡੀਆ 'ਤੇ ਇਸ ਪੋਸਟ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ ਅਤੇ ਉਹ ਇਸ 'ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਜ਼ਿਆਦਾਤਰ ਪ੍ਰਸ਼ੰਸਕਾਂ ਦੀ ਮੰਗ ਹੈ ਕਿ ਡਾਕਟਰ ਮਸ਼ੂਰ ਗੁਲਾਟੀ ਯਾਨੀ ਸੁਨੀਲ ਗਰੋਵਰ ਨੂੰ ਸ਼ੋਅ 'ਚ ਵਾਪਸ ਲਿਆਂਦਾ ਜਾਵੇ। ਵੈਸੇ, ਸੁਨੀਲ ਆਪਣੇ ਡਾਕਟਰ ਗੁਲਾਟੀ ਦੇ ਗੈਟਅੱਪ ਵਿੱਚ ਲਾਫਟਰ ਚੈਲੇਂਜ ਵਿੱਚ ਵੀ ਨਜ਼ਰ ਆਏ ਹਨ। ਇਸ ਬਾਰੇ 'ਹਿੰਦੁਸਤਾਨ ਟਾਈਮਜ਼' ਨਾਲ ਗੱਲਬਾਤ ਕਰਦਿਆਂ ਸੁਨੀਲ ਗਰੋਵਰ ਨੇ ਕਿਹਾ ਕਿ ਸਾਲਾਂ ਬਾਅਦ ਉਨ੍ਹਾਂ ਨੂੰ ਡਾਕਟਰ ਗੁਲਾਟੀ ਦਾ ਕਿਰਦਾਰ ਨਿਭਾਉਂਦੇ ਹੋਏ ਬਹੁਤ ਮਜ਼ਾ ਆਇਆ।

Posted By: Sandip Kaur