Bollywood news ਜੇਐੱਨਐੱਨ, ਨਵੀਂ ਦਿੱਲੀ : ਫਿਲਮ ਇੰਡਸਟਰੀ ਛੱਡ ਚੁੱਕੀ ਐਕਟ੍ਰੈੱਸ ਸਨਾ ਖ਼ਾਨ ਲੰਬੇ ਸਮੇਂ ਤੋਂ ਚਰਚਾ ’ਚ ਹੈ। ਸਨਾ ਨੇ ਇੰਡਸਟਰੀ ਛੱਡਣ ਤੋਂ ਬਾਅਦ ਪਿਛਲੇ ਸਾਲ ਨਵੰਬਰ ’ਚ ਮੁਫਤੀ ਅਨਸ ਸਈਦ ਨਾਲ ਵਿਆਹ ਕਰਵਾ ਲਿਆ ਸੀ। ਸਨਾ ਐਕਟਿੰਗ ਦੀ ਦੁਨੀਆ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਚੁੱਕੀ ਹੈ ਤੇ ਆਪਣੀ ਵਿਅਹੁਤਾ ਜ਼ਿੰਦਗੀ ’ਚ ਬਹੁਤ ਖੁਸ਼ ਹੈ। ਪਰ ਇਨ੍ਹਾਂ ਸਾਰੀਆਂ ਖੁਸ਼ੀਆਂ ਵਿਚਕਾਰ ਕੁਝ ਹੈ ਜੋ ਸਨਾ ਨੂੰ ਲਗਾਤਾਰ ਪਰੇਸ਼ਾਨ ਕਰ ਰਿਹਾ ਹੈ। ਸਨਾ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ ਜਿਸ ’ਚ ਉਨ੍ਹਾਂ ਨੇ ਲਿਖਿਆ ਹੈ ਕਿ ਇਸ ਸਮੇਂ ਉਨ੍ਹਾਂ ਦਾ ਦਿਲ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ। ਸਨਾ ਨੇ ਆਪਣੀ ਪੋਸਟ ’ਚ ਦੱਸਿਆ ਕਿ ਕੁਝ ਲੋਕ ਉਨ੍ਹਾਂ ਨੂੰ ਲੈ ਕੇ ਇਸ ਤਰ੍ਹਾਂ ਦੇ ਨੈਗੇਟਿਵ ਵੀਡੀਓ ਬਣਾ ਰਹੇ ਹਨ ਜਿਨ੍ਹਾਂ ਨੂੰ ਦੇਖ ਕੇ ਉਹ ਪਰੇਸ਼ਾਨ ਹੋ ਰਹੀ ਹੈ।

ਸਨਾ ਨੇ ਆਪਣੀ ਪੋਸਟ ’ਚ ਲਿਖਿਆ, ‘ਕੁਝ ਲੋਕ ਲੰਬੇ ਸਮੇਂ ਤੋਂ ਮੈਨੂੰ ਲੈ ਕੇ ਨੈਗੇਟਿਵ ਵੀਡੀਓ ਬਣਾ ਰਹੇ ਹਨ, ਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਮੈਂ ਬਹੁਤ ਸਬਰ ਤੋਂ ਕੰਮ ਲਿਆ ਹੈ। ਪਰ ਹਾਲ ਹੀ ’ਚ ਕਿਸੇ ਨੇ ਮੇਰੇ ਪਾਸਟ ਨਾਲ ਜੁੜੀ ਇਕ ਵੀਡੀਓ ਬਣਾਈ ਤੇ ਉਸ ’ਚ ਕਈ ਸਾਰੀਆਂ ਬਕਵਾਸ ਗੱਲਾਂ ਕਹੀਆਂ। ਕੀ ਤੁਹਾਨੂੰ ਨਹੀਂ ਪਤਾ ਕੀ ਇਹ ਪਾਪ ਹੈ ਕਿ ਇਨਸਾਨ ਨੂੰ ਉਸ ਦੇ ਬਾਰੇ ’ਚ ਫਿਰ ਇਹਿਸਾਸ ਕਰਾਉਣਾ ਜਿਸ ਤੋਂ ਉਹ ਪਹਿਲਾਂ ਤੋਬਾ ਮੰਗ ਚੁੱਕਾ ਹੈ। ਮੇਰੇ ਦਿਲ ਇਸ ਸਮੇਂ ਬਹੁਤ ਟੁੱਟ ਚੁੱਕਾ ਹੈ।

Posted By: Sarabjeet Kaur