ਪਿਛਲੇ ਕਾਫ਼ੀ ਸਮੇਂ ਤੋਂ ਸਾਲ 1982 ਵਿਚ ਰਿਲੀਜ਼ ਹੋਈ ਮਲਟੀਸਟਾਰ ਫਿਲਮ 'ਸੱਤੇ ਪੇ ਸੱਟਾ' ਦੀ ਰੀਮੇਕ ਨੂੰ ਲੈ ਕੇ ਕਈ ਖ਼ਬਰਾਂ ਆ ਰਹੀਆਂ ਹਨ। ਫਿਲਮ ਵਿਚ ਅਮਿਤਾਭ ਬੱਚਨ ਦਾ ਰੋਲ ਕੌਣ ਨਿਭਾਉਣ ਵਾਲੇ ਹਨ, ਇਸ ਨੂੰ ਲੈ ਕੇ ਵੀ ਕਈ ਨਾਂ ਸਾਹਮਣੇ ਆਏ ਸਨ, ਜਿਨ੍ਹਾਂ ਵਿਚ ਸ਼ਾਹਰੁਖ ਖ਼ਾਨ ਦਾ ਨਾਂ ਵੀ ਸ਼ਾਮਲ ਸੀ। ਫਰਾਹ ਖ਼ਾਨ ਦੇ ਨਿਰਦੇਸ਼ਨ ਵਿਚ ਬਣਨ ਵਾਲੀ ਇਸ ਫਿਲਮ ਨੂੰ ਲੈ ਕੇ ਹੁਣ ਜਿਹੜੀ ਖ਼ਬਰ ਆਈ ਹੈ, ਉਹ ਰਿਤਿਕ ਰੋਸ਼ਨ ਦੇ ਪ੍ਰਸ਼ੰਸਕਾਂ ਨੂੰ ਖ਼ੁਸ਼ ਕਰੇਗੀ। ਫਿਲਮ ਦੇ ਕਰੀਬੀ ਸੂਤਰਾਂ ਮੁਤਾਬਕ, 'ਸੱਤੇ ਪੇ ਸੱਤਾ' ਦੀ ਰੀਮੇਕ ਫਿਲਮ ਨੂੰ ਰਿਤਿਕ ਰੋਸ਼ਨ ਨੇ ਸਾਈਨ ਕਰ ਲਿਆ ਹੈ। ਉਹ ਫਿਲਮ ਵਿਚ ਮੁੱਖ ਕਿਰਦਾਰ ਵਿਚ ਹੋਣਗੇ। 'ਸੁਪਰ 30' ਫਿਲਮ ਦੀ ਪ੍ਰਮੋਸ਼ਨ ਵਿਚ ਮਸਰੂਫ਼ ਰਿਤਿਕ ਲਈ ਇਹ ਦੂਜਾ ਮੌਕਾ ਹੋਵੇਗਾ, ਜਦੋਂ ਉਹ ਅਮਿਤਾਭ ਬੱਚਨ ਅਭਿਨੀਤ ਫਿਲਮ ਦੀ ਰੀਮੇਕ ਦਾ ਹਿੱਸਾ ਬਣਨਗੇ। ਇਸ ਤੋਂ ਪਹਿਲਾਂ ਅਮਿਤਾਭ ਬੱਚਨ ਅਭਿਨੀਤ ਫਿਲਮ ਦੀ ਰੀਮੇਕ ਦਾ ਹਿੱਸਾ ਬਣਨਗੇ। ਇਸ ਨਾਲ ਪਹਿਲਾਂ ਰਿਤਿਕ ਕਲਾਸਿਕ ਫਿਲਮ 'ਅਗਨੀਪਥ' ਦੀ ਰੀਮੇਕ ਵਿਚ ਅਮਿਤਾਭ ਬੱਚਨ ਦਾ ਆਈਕਾਨਿਕ ਵਿਜੈ ਦੀਨਾਨਾਥ ਚੌਹਾਨ ਦਾ ਕਿਰਦਾਰ ਨਿਭਾਅ ਚੁੱਕੇ ਹਨ। 'ਸੱਤੇ ਪੇ ਸੱਤਾ' ਦੀ ਰੀਮੇਕ ਦਾ ਨਿਰਮਾਣ ਰੋਹਿਤ ਸ਼ੈੱਟੀ ਕਰਨ ਵਾਲੇ ਹਨ। ਇਹ ਪਹਿਲੀ ਵਾਰ ਹੋਵੇਗਾ ਜਦੋਂ ਰੋਹਿਤ ਅਤੇ ਰਿਤਕ ਇਕ ਫਿਲਮ ਵਿਚ ਇਕੱਠੇ ਕੰਮ ਕਰਨਗੇ। ਜਿੱਥੋਂ ਤਕ ਗੱਲ ਹੈ ਫਿਲਮ ਦੀ ਅਦਾਕਾਰਾ ਦੀ, ਹੇਮਾ ਮਾਲਿਨੀ ਦੇ ਕਿਰਦਾਰ ਲਈ ਪਹਿਲਾਂ ਕੈਟਰੀਨਾ ਕੈਫ ਦਾ ਨਾਂ ਸਾਹਮਣੇ ਆ ਰਿਹਾ ਸੀ, ਪਰ ਕੈਟਰੀਨਾ ਨੇ ਖ਼ੁਦ ਇਸ ਖ਼ਬਰ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਦੀਪਿਕਾ ਪਾਦੁਕੋਣ ਦਾ ਨਾਂ ਇਸ ਰੋਲ ਲਈ ਅੱਗੇ ਆ ਰਿਹਾ ਹੈ।

Posted By: Sarabjeet Kaur