ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਫ਼ਿਲਮਾਂ ਦੇ ਨਾਲ ਹੀ ਆਪਣੀ ਲੁੱਕ ਜ਼ਰੀਏ ਵੀ ਲੋਕਾਂ ਨੂੰ ਆਕਰਸ਼ਿਤ ਕਰਦੇ ਹਨ। ਹੁਣ ਅਮਰੀਕਾ ਦੀ ਇਕ ਏਜੰਸੀ ਨੇ ਉਨ੍ਹਾਂ ਨੂੰ 'ਦੁਨੀਆ ਦੇ ਸਭ ਤੋਂ ਹੈਂਡਸਮ ਆਦਮੀ' ਦਾ ਖਿਤਾਬ ਦਿੱਤਾ ਹੈ। ਇਸ ਲਿਸਟ 'ਚ ਉਨ੍ਹਾਂ ਨੇ ਬਾਲੀਵੁੱਡ ਦੇ ਸਟਾਰਸ ਕ੍ਰਿਸ ਇਵਾਂਸ, ਡੇਵਿਡ ਬੈਕਹਮ, ਰਾਬਰਟ ਪੈਟੀਨਸਨ ਨੂੰ ਵੀ ਪਛਾੜ ਦਿੱਤਾ ਹੈ। ਉਸ ਤੋਂ ਬਾਅਦ ਰਿਤਿਕ ਰੋਸ਼ਨ ਨੇ ਇਸ 'ਤੇ ਸ਼ਾਨਦਾਰ ਟਿੱਪਣੀ ਕਰਦੇ ਹੋਏ ਹੈਂਡਸਮ ਹੋਣ ਦਾ ਰਾਜ਼ ਦੱਸਿਆ ਹੈ।

ਜਾਣੋ Shilpa Shetty ਨੇ ਕਿਉਂ ਠੁਕਰਾਇਆ 10 ਕਰੋੜ ਦਾ ਆਫਰ, Ayurvedic Pills ਕੰਪਨੀ ਕਰਵਾਉਣਾ ਚਾਹੁੰਦੀ ਸੀ ਅਜਿਹਾ ਕੰਮ...


Urvashi Dholakia ਦੇ ਪੁੱਤਰਾਂ ਨੇ ਮਾਂ ਦੇ ਐਕਸ ਬੁਆਏਫਰੈਂਡ Anuj Sachdeva ਬਾਰੇ ਕੀਤੇ ਕਈ ਖ਼ੁਲਾਸੇ

ਦਰਅਸਲ ਰਿਤਿਕ ਰੋਸ਼ਨ ਨੇ ਇਸ ਖ਼ਿਤਾਬ ਦੇ ਮਿਲਣ ਤੋਂ ਬਾਅਦ ਆਪਣੀ ਖ਼ੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਬ੍ਰੋਕਲੀ ਦਾ ਅਸਰ ਹੈ। ਹਾਲਾਂਕਿ ਬਾਅਦ 'ਚ ਉਨ੍ਹਾਂ ਇਹ ਵੀ ਕਿਹਾ, 'ਮਜ਼ਾਕ ਕਰ ਰਿਹਾ ਹਾਂ। ਮੈਂ ਇਸ ਖ਼ਿਤਾਬ ਲਈ ਬਹੁਤ ਧੰਨਵਾਦੀ ਹਾਂ, ਹਾਲਾਂਕਿ ਅਸਲ 'ਚ ਇਹ ਕੋਈ ਵੱਡੀ ਉਪਲੱਬਧੀ ਨਹੀਂ ਹੈ।' ਉੱਥੇ ਹੀ ਰਿਤਿਕ ਰੋਸ਼ਨ ਨੇ ਇਹ ਵੀ ਕਿਹਾ, ' ਮੇਰੇ ਹਿਸਾਬ ਨਾਲ, ਇਸ ਦੁਨੀਆ 'ਚ ਜੋ ਚੀਜ਼ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਜਿਸ ਨੂੰ ਲੋਕ ਦੁਨੀਆ 'ਚ ਸਭ ਤੋਂ ਜ਼ਿਆਦਾ ਮੰਨਦੇ ਹਨ, ਉਹ ਹੈ ਤੁਹਾਡਾ ਕੈਰੇਕਟਰ। ਇਕ ਚੰਗਾ ਚਰਿੱਤਰ ਤੁਹਾਨੂੰ ਹੋਰ ਜ਼ਿਆਦਾ ਆਕਰਸ਼ਿਤ ਬਣਾਉਂਦਾ ਹੈ।'


ਰਿਤਿਕ ਰੋਸ਼ਨ ਹਾਲ ਹੀ 'ਚ ਆਪਣੀ ਫ਼ਿਲਮਾਂ ਨੂੰ ਲੈ ਕੇ ਚਰਚਾ 'ਚ ਹਨ। ਉਨ੍ਹਾਂ ਦੀ ਫ਼ਿਲਮ ਸੁਪਰ-30 ਨੇ ਦੇਸ਼ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ, ਜੋ ਬਿਹਾਰ ਦੇ ਮਸ਼ਹੂਰ ਟੀਰ ਆਨੰਦ ਕੁਮਾਰ ਦੀ ਜ਼ਿੰਦਗੀ 'ਤੇ ਬਣੀ ਹੋਈ ਹੈ।

Posted By: Akash Deep