ਜੇਐੱਨਐੱਨ, ਨਵੀਂ ਦਿੱਲੀ : ਅੱਜ ਬਾਲੀਵੁੱਡ ਸਟਾਰ ਸੁਨੀਲ ਸ਼ੈੱਟੀ ਦਾ ਜਨਮ ਦਿਨ ਹੈ। ਸੁਨੀਲ ਸ਼ੈੱਟੀ ਉਨ੍ਹਾਂ ਅਦਾਕਾਰਾਂ 'ਚੋਂ ਹੈ ਜੋ ਸਿਰਫ਼ ਆਪਣੀਆਂ ਫਿਲਮਾਂ ਦੀ ਵਜ੍ਹਾ ਨਾਲ ਹੀ ਨਹੀਂ ਸਗੋਂ ਆਪਣੀ ਬਿਜ਼ਨਸ ਤੋਂ ਵੀ ਜਾਣੇ ਜਾਂਦੇ ਹਨ। ਸੁਨੀਲ ਸ਼ੈੱਟੀ ਇਕ ਸਫਲ ਅਦਾਕਾਰ ਦੇ ਨਾਲ-ਨਾਲ ਇਕ ਸਫਲ ਬਿਜ਼ਨਸਮੈਨ ਵਜੋਂ ਵੀ ਮਸ਼ਹੂਰ ਹਨ। ਅਦਾਕਾਰ ਨੇ ਬਾਲੀਵੁੱਡ ਦੀਆਂ 100 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਹੈ, ਜਿਨ੍ਹਾਂ 'ਚ ਕਈ ਹਿੱਟ ਫਿਲਮਾਂ ਵੀ ਸ਼ਾਮਿਲ ਹਨ। ਉਨ੍ਹਾਂ ਦੇ ਫਿਲਮੀ ਕਰੀਅਰ ਬਾਰੇ ਤਾਂ ਬਹੁਤ ਕੁਝ ਜਾਣਦੇ ਹਨ ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਬਿਜ਼ਨਸ ਬਾਰੇ ਦੱਸਾਂਗੇ ਜੋ ਉਨ੍ਹਾਂ ਦੇ ਫਿਲਮੀ ਕਰੀਅਰ ਵਾਂਗ ਕਾਫ਼ੀ ਵਿਸ਼ਾਲ ਹੈ।

ਸੁਨੀਲ ਸ਼ੈੱਟੀ ਦਾ ਜਨਮ ਕਰਨਾਟਕ ਦੇ ਮੰਗਲੌਰ 'ਚ ਹੋਇਆ ਤੇ ਉਨ੍ਹਾਂ ਨੇ ਆਪਣਾ ਫਿਲਮੀ ਕਰੀਅਰ 1992 'ਚ ਫਿਲਮ 'ਬਲਵਾਨ' ਨਾਲ ਸ਼ੁਰੂ ਕੀਤਾ। ਸੁਨੀਲ ਸ਼ੈੱਟੀ ਨੇ ਆਪਣੇ ਕਰੀਅਰ 'ਚ ਕਾਮੇਡੀ ਤੋਂ ਲੈ ਕੇ ਐਕਸ਼ਨ ਤਕ ਕਈ ਤਰ੍ਹਾਂ ਦੀਆਂ ਫਿਲਮਾਂ ਕੀਤੀਆਂ ਪਰ ਉਹ ਕਾਮੇਡੀ 'ਚ ਕਾਫ਼ੀ ਹਿੱਟ ਰਹੇ। ਕੀ ਤੁਸੀਂ ਜਾਣਦੇ ਹੋ ਸੁਨੀਲ ਸ਼ੈੱਟੀ ਕਦੇ ਵੀ ਅਦਾਕਾਰ ਨਹੀਂ ਬਣਨਾ ਚਾਹੁੰਦੇ ਸਨ, ਉਹ ਕ੍ਰਿਕਟਰ ਬਣਨਾ ਚਾਹੁੰਦੇ ਸਨ ਤੇ ਖਿਡਾਰੀ ਬਣਨ ਲਈ ਉਨ੍ਹਾਂ ਨੇ ਫਿਟਨੈੱਸ 'ਤੇ ਧਿਆਨ ਦਿੱਤਾ ਸੀ।

ਸੁਨੀਲ ਸ਼ੈੱਟੀ ਫਿਲਮਾਂ ਦੇ ਨਾਲ ਆਪਣੇ ਬਿਜ਼ਨਸ ਵਜੋਂ ਵੀ ਜਾਣੇ ਜਾਂਦੇ ਹਨ। ਉਨ੍ਹਾਂ ਦੇ ਕਈ ਰੈਸਟੋਰੈਂਟ ਤੇ ਕਲੱਬ ਹਨ। ਕਿਹਾ ਜਾਂਦਾ ਹੈ ਕਿ ਉਹ ਐਡਵੈਂਚਰ ਪਾਰਕ ਦੇ ਸਹਿ-ਮਾਲਕ ਵੀ ਹਨ। ਰੈਸਟੋਰੈਂਟ ਦੇ ਨਾਲ ਉਨ੍ਹਾਂ ਨੇ ਰਿਅਲ ਅਸਟੇਟ 'ਚ ਵੀ ਕਾਫ਼ੀ ਨਿਵੇਸ਼ ਕੀਤਾ ਹੋਇਆ ਹੈ। ਉਨ੍ਹਾਂ ਨੇ ਮੁੰਬਈ ਕੋਲ ਖੰਡਾਲਾ 'ਚ ਕਈ ਲਗਜ਼ਰੀ ਘਰ ਬਣਾਏ ਹਨ ਤੇ ਉਹ ਜ਼ਿਆਦਾ ਰਿਅਲ ਅਸਟੇਟ 'ਤੇ ਜ਼ਿਆਦਾ ਧਿਆਨ ਦਿੰਦੇ ਹਨ। ਉਨ੍ਹਾਂ ਨੇ ਲਾਇਵਮਿਟ 'ਤੇ ਦਿੱਤੀ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਨੂੰ ਪ੍ਰਾਪਰਟੀ 'ਚ ਕਾਫ਼ੀ ਦਿਲਚਸਪੀ ਹੈ।

ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੈ ਤੇ ਰੈਸਟੋਰੈਂਟ ਬਿਜ਼ਨਸ ਸ਼ੁਰੂ ਕਰਨ ਤੋਂ ਬਾਅਦ ਉਨ੍ਹਾਂ ਦਾ ਧਿਆਨ ਰਿਅਲ ਅਸਟੇਟ 'ਤੇ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰਿਅਲ ਅਸਟੇਟ 'ਚ ਆਪਣਾ ਵਪਾਰ ਵਧਾਇਆ ਤੇ ਕਈ ਘਰ ਬਣਾ ਕੇ ਵੇਚਦੇ ਹਨ। ਉਨ੍ਹਾਂ ਦੇ ਕਈ ਪ੍ਰਾਜੈਕਟ ਗੋਆ 'ਚ ਵੀ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਖ਼ੁਦ ਦਾ ਪ੍ਰੋਡਕਸ਼ਨ ਹਾਊਸ 'ਪੋਪਕੌਰਨ ਇੰਟਰਟੇਨਮੈਂਟ' ਹੈ। ਉਨ੍ਹਾਂ ਦਾ ਖ਼ੁਦ ਦਾ ਬੁਟੀਕ ਹੈ, ਜੋ ਕੱਪੜਿਆਂ ਦੀ ਆਪਣੀ ਰੇਂਜ ਕੱਢਦਾ ਹੈ, ਨਾਲ ਹੀ ਅਦਾਕਾਰ ਕਈ ਫਿਟਨੈੱਸ ਬ੍ਰਾਂਡ ਨਾਲ ਵੀ ਜੁੜੇ ਹੋਏ ਹਨ।

ਉਨ੍ਹਾਂ ਦੀ ਕਮਾਈ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਸਾਲਾਨਾ 100 ਕਰੋੜ ਰੁਪਏ ਤੋਂ ਜ਼ਿਆਦਾ ਕਮਾਉਂਦੇ ਹਨ।

Posted By: Harjinder Sodhi