ਜੇਐੱਨਐੱਨ ਨਵੀਂ ਦਿੱਲੀ : ਸੁਪਰਹਿੱਟ ਗਾਣਿਆਂ ਰਾਹੀਂ ਲੱਖਾਂ ਲੋਕਾਂ ਨੂੰ ਆਪਣਾ ਦਿਵਾਨਾ ਬਣਾਉਣ ਵਾਲੇ ਗਾਇਕ ਅਤੇ ਰੈਪਰ ਹਨੀ ਸਿੰਘ ਨੇ ਯੂਟਿਊਬ 'ਤੇ ਇਕ ਵੱਖਰਾ ਮੁਕਾਮ ਹਾਸਿਲ ਕਰ ਲਿਆ ਹੈ। ਹਨੀ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਇਕ ਤੋਂ ਬਾਅਦ ਇਕ ਹਿੱਟ ਗਾਣੇ ਦਿੱਤੇ ਹਨ ਜਿਸ ਤੋਂ ਬਾਅਦ ਬਾਲੀਵੁੱਡ 'ਚ ਵੀ ਉਨ੍ਹਾਂ ਦੇ ਗਾਣੇ ਧਮਾਲਾਂ ਪਾ ਰਹੇ ਹਨ।

ਫਿਲਮ 'ਸੋਨੂੰ ਕੇ ਟੀਟੂ ਕੀ ਸਵੀਟੀ' ਫਿਲਮ ਦਾ ਗਾਣਾ 'ਦਿਲ ਚੋਰੀ', 'ਛੋਟੇ ਪੈੱਗ' ਤੋਂ ਲੈ ਕੇ 'ਮੱਖਣਾ', 'ਗੁੜ ਨਾਲੋ ਇਸ਼ਕ...' ਤਕ ਹਨੀ ਸਿੰਘ ਦੇ ਹਰ ਗਾਣੇ ਨੂੰ ਦਰਸ਼ਕਾਂ ਦਾ ਖ਼ੂਬ ਪਿਆਰ ਮਿਲਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਦਿਲ ਚੋਰੀ' ਗਾਣੇ ਨੂੰ ਯੂਟਿਊਬ 'ਚ ਹੁਣ ਤਕ 457 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਸ ਤੋਂ ਇਲਾਵਾ 'ਮੱਖਣਾ' ਨੂੰ 293 ਅਤੇ 'ਛੋਟੇ ਪੈੱਗ' ਨੂੰ 160 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ।

ਸਿੰਗਿੰਗ ਸੈਂਸੇਸ਼ਨ ਹਨੀ ਸਿੰਘ ਦੇ ਜੇਕਰ ਪੰਜ ਗਾਣਿਆਂ ਦੇ ਵਿਊਜ਼ ਮਿਲਾ ਦਿੱਤੇ ਜਾਣ ਤਾਂ ਉਹ ਲਗਪਗ ਬਿਲੀਅਨ ਵਿਊਜ਼ ਤਕ ਪਹੁੰਚ ਜਾਣਗੇ। ਹਨੀ ਸਿੰਘ ਦੇ ਪੁਰਾਣੇ ਗਾਣੇ ਵੀ ਹਮੇਸ਼ਾ ਤੋਂ ਪਾਰਟੀਆਂ ਦੀ ਜਾਨ ਬਣੇ ਹੋਏ ਹਨ। 5 ਸਾਲ ਪਹਿਲਾਂ ਆਏ ਹਨੀ ਸਿੰਘ ਦੇ ਗਾਣੇ 'ਬਲਿਊ ਆਈਜ਼' ਨੂੰ ਵੀ 249 ਮਿਲੀਅਨ ਟਾਈਮਜ਼ ਦੇਖਿਆ ਗਿਆ ਹੈ।

2019 'ਚ ਹਨੀ ਸਿੰਘ ਦਾ ਗੁੜ ਨਾਲੋ ਇਸ਼ਕ ਸਾਂਗ ਰਿਲੀਜ਼ ਹੋਇਆ ਸੀ ਜਿਸ ਨੇ ਕੁਝ ਹੀ ਮਹੀਨਿਆਂ 'ਚ 50 ਮਿਲੀਅਨ ਵਿਊਜ਼ ਕ੍ਰਾਸ ਕਰ ਦਿੱਤੇ ਹਨ। ਹਨੀ ਸਿੰਘ ਨੇ ਆਪਣੇ ਸ਼ਾਨਦਾਰ ਇਕ ਤੋਂ ਬਾਅਦ ਇਕ ਸੁਪਰਹਿੱਟ ਗਾਣਿਆਂ ਰਾਹੀਂ ਯੂਟਿਊਬ 'ਚ ਇਕ ਬੈਂਚਮਾਰਕ ਸੈੱਟ ਕਰ ਦਿੱਤਾ ਹੈ।

ਇਕ ਲੰਬੇ ਸਮੇਂ ਤਕ ਇੰਡਸਟਰੀ ਤੋਂ ਦੂਰੀ ਬਣਾ ਲੈਣ ਤੋਂ ਬਾਅਦ ਹਨੀ ਸਿੰਘ ਨੇ ਫਿਲਮ 'ਸੋਨੂੰ ਕੇ ਟੀਟੂ ਕੀ ਸਵੀਟੀ' ਅਤੇ 'ਮੱਖਣਾ' ਗਾਣੇ ਨਾਲ ਸ਼ਾਨਦਾਰ ਵਾਪਸੀ ਕੀਤੀ ਹੈ।

ਵਰਕਫਰੰਟ ਦੀ ਗੱਲ ਕਰੀਏ ਤਾਂ ਹਨੀ ਸਿੰਘ ਉਰਫ ਹਿਰਦੇਸ਼ ਸਿੰਘ ਜਲਦ ਹੀ ਫਿਲਮ ਮਰਜਾਵਾਂ 'ਚ ਆਪਣੇ ਗਾਣੇ ਨਾਲ ਧਮਾਲਾਂ ਪਾਉਣ ਵਾਲਾ ਹੈ। ਇਹ ਫਿਲਮ 9 ਨਵੰਬਰ 2019 ਨੂੰ ਰਿਲੀਜ਼ ਹੋਣ ਵਾਲੀ ਹੈ ਜਿਸ ਵਿਚ ਬਾਲੀਵੁੱਡ ਅਦਾਕਾਰ ਸਿਧਾਰਤ ਮਲਹੋੱਤਰਾ, ਰਿਤੇਸ਼ ਦੇਸ਼ਮੁਖ, ਤਾਰਾ ਸੁਤਾਰੀਆ ਤੇ ਰਕੁਲ ਪ੍ਰੀਤ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ।

Posted By: Seema Anand