ਨਵੀਂ ਦਿੱਲੀ : ਮਸ਼ਹੂਰ ਸਿੰਗਰ ਹਨੀ ਸਿੰਘ ਦਾ ਨਵਾਂ ਗਾਣਾ ਰਿਲੀਜ਼ ਹੋਣ ਵਾਲਾ ਹੈ, ਜਿਸ ਦਾ ਫੈਂਸ ਨੂੰ ਬੇਸਬਰੀ ਨਾਲ ਇੰਤ ਜ਼ਾ ਰ ਹੈ। ਹਨੀ ਸਿੰਘ ਨੇ ਆਪਣੇ ਆਉਣ ਵਾਲੇ ਗਾਣੇ ਦਾ ਐਲਾਨ ਸੋਸ਼ਲ ਮੀਡੀਆ 'ਤੇ ਕਰ ਦਿੱਤਾ ਹੈ, ਜੋ ਕਿ ਜਲਦ ਹੀ ਰਿਲੀਜ਼ ਹੋਣ ਵਾਲਾ ਹੈ। ਆਪਣੇ ਰੈਪ ਦੇ ਰਾਹੀਂ ਨੌਜਵਾਨਾਂ ਦੇ ਦਿਲਾਂ 'ਚ ਥਾਂ ਬਣਾਉਣ ਵਾਲੇ ਹਨੀ ਸਿੰਘ ਇਸ ਵਾਰ ਵੀ ਇਕ ਕਲਾਸਿਕ ਟਰੈਕ ਨੂੰ ਨਵੇਂ ਅੰਦਾਜ਼ 'ਚ ਪੇਸ਼ ਕਰਨ ਜਾ ਰਹੇ ਹਨ ਤੇ ਨਵੇਂ ਗਾਣੇ ਦਾ ਨਾਂ ਹੈ ' ਗੁੜ੍ਹ ਨਾਲੋ ਇਸ਼ਕ ਮਿੱਠਾ '। ਇਹ ਗਾਣਾ 24 ਜੁਲਾਈ 2019 ਨੂੰ ਰਿਲੀਜ਼ ਕੀਤਾ ਜਾਵੇਗਾ।

ਹਨੀ ਸਿੰਘ ਲਗਾਤਰ ਆਪਣੇ ਇੰਸਟਾਗ੍ਰਾਮ ਪੇਜ 'ਤੇ ਇਸ ਦਾ ਪ੍ਰਮੋਸ਼ਨ ਕਰ ਰਹੇ ਹਨ। ਇਸ ਟਰੈਕ 'ਚ ਲਿਰੀਕਸ ਤੋਂ ਲੈ ਕੇ Music ਤਕ ਹਨੀ ਸਿੰਘ ਨੇ ਕਾਫੀ ਕੰਮ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਹਨੀ ਸਿੰਘ ਇਸ ਗਾਣੇ ਰਾਹੀਂ ਫਿਰ ਤੋਂ ਯੂ-ਟਿਊਬ 'ਤੇ ਚੰਗੇ ਵਿਊ ਹਾਸਿਲ ਕਰ ਸਕਦੇ ਹਨ। ਹਨੀ ਸਿੰਘ ਨੇ ਪਿਛਲੇ ਕੁਝ ਸਾਲਾਂ 'ਚ ਕਈ ਅਜਿਹੇ ਗਾਣੇ ਗਏ ਹਨ, ਜੋ ਆਲ ਟਾਇਮ ਹਿਟ ਗਾਣੇ ਬਣ ਗਏ ਹਨ।

ਗਾਣੇ ਦੀ ਪਹਿਲੀ ਝਲਕ ਸਾਹਮਣੇ ਆਉਂਦੇ ਹੀ ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕੀ ਇਹ ਗਾਣਾ ਇਕ ਵਾਰ ਫਿਰ ਹਨੀ ਸਿੰਘ ਦੇ ਫੈਂਸ ਨੂੰ ਦੀਵਾਨਾ ਬਣਾਉਣ ਲਈ ਕਾਫੀ ਹੈ। ਹਨੀ ਸਿੰਘ ਵੀ ਲਗਾਤਾਰ ਪੋਸਟ ਦੇ ਰਾਹੀਂ ਦਰਸ਼ਕਾਂ ਦੀ ਐਕਸਾਈਟਮੈਂਟ ਨੂੰ ਬਰਕਰਾਰ ਰੱਖਿਆ ਹੈ। ਗਾਣੇ ਦੀ ਡੇਟ ਦੱਸਣ ਤੋਂ ਪਹਿਲਾਂ ਦਿੱਲੀ 'ਚ ਕਰਾਇਆ ਇੰਟਰਨੈਸ਼ਨਲ ਡਾਂਸ ਕੈਂਪ 'ਚ ਵੀ ਉਨ੍ਹਾਂ ਨੇ 40 ਸਕਿੰਟ ਦਾ ਗਾਣਾ ਗਾ ਕੇ ਲੋਕਾਂ ਦਾ ਦਿਲ ਜੀਤ ਲਿਆ ਸੀ। ਅਜੇ ਹਨੀ ਸਿੰਘ ਆਪਣੀ ਆਗਾਮੀ ਗਾਣਿਆਂ ਲਈ ਕੰਮ ਕਰ ਰਹੇ ਹਨ।

Posted By: Sukhdev Singh