ਜੇਐੱਨਐੱਨ, ਨਵੀਂ ਦਿੱਲੀ : ਹਿਨਾ ਖ਼ਾਨ ਕੋਰੋਨਾ ਲਾਕਡਾਊਨ ’ਚ ਬੁਆਏ ਫ੍ਰੈਂਡ ਰਾਕੀ ਜੈਸਵਾਲ ਨਾਲ ਕੁਆਲਿਟੀ ਟਾਈਮ ਬਿਤਾ ਰਹੀ ਹੈ। ਹਿਨਾ ਖ਼ਾਨ ਨੇ ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ’ਚ ਉਹ ਮਾਲਦੀਵ ’ਚ ਵੋਕੇਸ਼ਨ ਇੰਜੁਆਏ ਕਰਦੀ ਨਜ਼ਰ ਆ ਰਹੀ ਹੈ। ਉਸ ਨਾਲ ਉਸਦੇ ਬੁਆਏ ਫ੍ਰੈਂਡ ਰਾਕੀ ਜੈਸਵਾਲ ਵੀ ਹਨ।

ਹਿਨਾ ਖਾਨ ਨੇ ਹੁਣ ਇੰਸਟਾਗ੍ਰਾਮ ’ਤੇ ਆਪਣੀਆਂ ਕੁਝ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ’ਚ ਉਨ੍ਹਾਂ ਨੂੰ ਬੀਚ ’ਤੇ ਲੇਟੇ ਹੋਏ ਦੇਖਿਆ ਜਾ ਸਕਦਾ ਹੈ। ਨਾਲ ਹੀ ਉਨ੍ਹਾਂ ਦੇ ਕੋਲ ਇਕ ਕੇਕੜਾ ਆ ਜਾਂਦਾ ਹੈ, ਜਿਸ ’ਚ ਉਨ੍ਹਾਂ ਦੀ ਸੁਰੱਖਿਆ ਬੁਆਏ ਫ੍ਰੈਂਡ ਜੈਸਵਾਲ ਕਰਦੇ ਹਨ। ਉਹ ਉਸਨੂੰ ਸਮਾਂ ਰਹਿੰਦੇ ਉਠਾ ਦਿੰਦੇ ਹਨ। ਹਿਨਾ ਖਾਨ ਤੇ ਰਾਕੀ ਜੈਸਵਾਲ ਦੀ ਜੋੜੀ ਕਾਫੀ ਪਸੰਦ ਕੀਤੀ ਜਾਂਦੀ ਹੈ। ਦੋਵੇਂ ਇਕ-ਦੂਜੇ ਦੇ ਨਾਲ ਕਾਫੀ ਸਮਾਂ ਬਿਤਾਉਂਦੇ ਹਨ।

ਹਿਨਾ ਖ਼ਾਨ ਅਕਸਰ ਸੋਸ਼ਲ ਮੀਡੀਆ ’ਤੇ ਆਪਣੀ ਰੋਜ਼ਾਨਾ ਰੂਟੀਨ ਸ਼ੇਅਰ ਕਰਦੀ ਹੈ। ਹੁਣ ਉਨ੍ਹਾਂ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ’ਚ ਉਨ੍ਹਾਂ ਨੂੰ ਬੀਚ ’ਤੇ ਲੇਟੇ ਦੇਖਿਆ ਜਾ ਸਕਦਾ ਹੈ। ਉਥੇ ਹੀ ਰਾਕੀ ਉਨ੍ਹਾਂ ਦੀ ਫੋਟੋ ਖਿੱਚ ਰਹੇ ਹਨ। ਇਸ ਬਾਰੇ ਦੱਸਦੇ ਹੋਏ ਹਿਨਾ ਨੇ ਕਿਹਾ, ਮੈਂ ਬੀਚ ’ਤੇ ਸੋ ਰਹੀ ਸੀ ਅਤੇ ਸਨਸੈੱਟ ਨੂੰ ਇੰਜੁਆਏ ਕਰ ਰਹੀ ਸੀ। ਰਾਕੀ ਜੈਸਵਾਲ ਨੇ ਤਸਵੀਰਾਂ ਖਿੱਚੀਆਂ ਹਨ। ਇਹ ਬਹੁਤ ਹੀ ਰਿਲੈਕਸਿੰਗ ਅਤੇ ਆਰਾਮਦੇਹ ਸੀ। ਇਕ ਹੋਰ ਤਸਵੀਰ ’ਚ ਉਨ੍ਹਾਂ ਨੇ ਲਿਖਿਆ ਹੈ, ਮੈਂ ਕਿਤੇ ਵੀ ਸੋ ਸਕਦੀ ਹਾਂ। ਹਿਨਾ ਨੇ ਅੱਗੇ ਲਿਖਿਆ ਹੈ, ਇਸ ਛੇਕ ’ਚੋਂ ਇਕ ਛੋਟਾ ਜਿਹਾ ਕੇਕੜਾ ਬਾਹਰ ਆਇਆ ਅਤੇ ਮੈਨੂੰ ਦੇਖ ਰਿਹਾ ਸੀ ਅਤੇ ਜਦੋਂ ਮੇਰੇ ਕੋਲ ਆਉਣ ਲੱਗਾ ਤਾਂ ਰੋਕੀ ਨੇ ਬਿਨਾਂ ਮੈਨੂੰ ਡਰਾਉਂਦੇ ਹੋਏ, ਚੁੱਕ ਲਿਆ।

Posted By: Ramanjit Kaur