ਮੁੰਬਈ : ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਹਿਨਾ ਖ਼ਾਨ ਆਪਣੀ ਆਖ਼ਰੀ ਦਿਨ ਦੀ ਸ਼ੂਟਿੰਗ ਦੌਰਾਨ ਭਾਵੁਕ ਹੋ ਗਈ। ਟੀਮ ਤੋਂ ਵਿਦਾ ਲੈਣ ਦੌਰਾਨ ਉਸ ਦੀਆਂ ਅੱਖਾਂ 'ਚ ਹੰਝੂ ਆ ਗਏ। ਉਨ੍ਹਾਂ ਟੀਮ ਮੈਂਬਰਾਂ ਦਾ ਸ਼ੁਕਰਾਨਾ ਅਦਾ ਕੀਤਾ। ਉਹ 'ਕਸੌਟੀ ਜ਼ਿੰਦਗੀ ਕੇ 2' 'ਚ ਕੋਮੋਲਿਕਾ ਦੀ ਭੂਮਿਕਾ ਅਦਾ ਕਰ ਰਹੀ ਸੀ।

ਚਰਚਿਤ ਟੀਵੀ ਸੀਰੀਅਲ 'ਕਸੌਟੀ ਜ਼ਿੰਦਗੀ ਕੇ 2' 'ਚ ਕਮੋਲਿਕਾ ਦੇ ਕਿਰਦਾਰ ਰਾਹੀਂ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਹਿਨਾ ਖ਼ਾਨ ਸ਼ੂਟਿੰਗ ਦੇ ਅਖੀਰਲੇ ਦਿਨ ਭਾਵੁਕ ਹੋ ਗਈ। ਹਿਨਾ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਫੈਨਜ਼ ਨੂੰ ਦੱਸਿਆ ਕਿ ਉਨ੍ਹਾਂ ਦਾ ਇਸ ਸ਼ੋਅ 'ਚ ਅਖੀਰਲਾ ਦਿਨ ਹੈ। ਉਹ ਬੇਹੱਦ ਭਾਵੁਕ ਹੋਈ ਤੇ ਦੱਸਿਆ ਕਿ ਉਹ ਸ਼ੋਅ ਲਈ ਅਖੀਰਲੀ ਸ਼ੂਟਿੰਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸਾਰਿਆਂ ਨੂੰ ਬਹੁਤ ਯਾਦ ਕਰੇਗੀ।

ਉਹ ਸ਼ੋਅ ਦੀ ਕਾਸਟ ਤੇ ਕਰੂ ਨੇ ਹਿਨਾ ਨੂੰ ਫੇਅਰਵੈੱਲ ਦੇਣ ਲਈ ਰੇਨਬੋ ਕਲਰ ਦਾ ਕੇਕ ਗਿਫਟ ਕੀਤਾ। ਕੇਕ 'ਤੇ ਲਿਖਿਆ ਸੀ, 'ਹਿਨਾ ਖ਼ਾਨ ਅਸੀਂ ਤੁਹਾਨੂੰ ਬਹੁਤ ਯਾਦ ਕਰਾਂਗੇ।' ਹਿਨਾ ਖ਼ਾਨ 'ਕਸੌਟੀ ਜ਼ਿੰਦਗੀ ਕੇ 2' ਸ਼ੋਅ 'ਚ ਸ਼ਾਮਲ ਹੋਈ ਤੇ ਇਸ ਦੇ ਪੂਰਾ ਹੋਣ ਦੇ ਪਹਿਲਾਂ ਹੀ ਵਿਦਾ ਹੋ ਰਹੀ ਹੈ। ਹਿਨਾ ਨੇ ਦੱਸਿਆ ਕਿ ਉਹ ਬਾਲੀਵੁੱਡ ਪ੍ਰੋਜੈਕਟ ਕਾਰਨ ਛੋਟੇ ਪਰਦੇ ਨੂੰ ਅਲਵਿਦਾ ਕਹਿ ਰਹੀ ਹੈ।

ਖ਼ਬਰਾਂ ਮੁਤਾਬਿਕ ਪੈਰਿਸ 'ਚ ਹੋਣ ਵਾਲੇ ਕਾਨ ਫਿਲਮ ਫੈਸਟੀਵਲ 'ਚ ਸ਼ਾਮਲ ਹੋਣ ਲਈ ਹਿਨਾ ਖ਼ਾਨ ਨੂੰ ਸੱਦਾ ਦਿੱਤਾ ਹੈ। ਦੱਸ ਦੇਈਏ ਕਿ ਹਿਨਾ ਖ਼ਾਨ ਨੇ ਆਪਣੇ ਟੀਵੀ ਕਰੀਅਰ ਦਾ ਆਗਾਜ਼ ਸੁਪਰਹਿੱਟ ਸ਼ੋਅ 'ਯੇ ਰਿਸ਼ਤਾ ਕਿਯਾ ਕਹਿਲਾਤਾ ਹੈ' ਤੋਂ ਕੀਤੀ ਸੀ। ਇਸ ਸ਼ੋਅ ਤੋਂ ਹਿਨਾ ਨੂੰ ਘਰ-ਘਰ 'ਚ ਪਛਾਣ ਮਿਲੀ। ਉਹ ਸ਼ੋਅ ਨਾਲ ਅੱਠ ਸਾਲਾਂ ਤਕ ਜੁੜੀ ਰਹੀ। ਇਸ ਤੋਂ ਬਾਅਦ ਹਿਨਾ 'ਬਿੱਗ ਬਾਸ 11' ਤੇ 'ਖ਼ਤਰੋ ਕੇ ਖਿਲਾੜੀ' ਰਿਆਲਿਟੀ ਸ਼ੋਅ 'ਚ ਵੀ ਦਿਖਾਈ ਦਿੱਤੀ ਸੀ।

Posted By: Amita Verma