ਹਿਮੇਸ਼ ਰੇਸ਼ਮੀਆ ਨਾਲ ਗਾਣਾ ਰਿਕਾਰਡ ਕਰਨ ਤੋਂ ਬਾਅਦ ਰਾਨੂੰ ਮੰਡਲ ਸੁਰਖੀਆਂ 'ਚ ਆ ਗਈ ਹੈ। ਰਾਨੂੰਨ ਦਾ ਗਾਣਾ ਤੇ ਵੀਡੀਓ ਦੋਵੇਂ ਸੋਸ਼ਲ ਮੀਡੀਆ 'ਤੇ ਲਗਾਤਾਰ ਟ੍ਰੈਂਡ ਕਰ ਰਹੇ ਹਨ। ਬੁੱਧਵਾਰ ਨੂੰ ਮੁੰਬਈ 'ਚ ਹਿਮੇਸ਼ ਰੇਸ਼ਮੀਆ ਨੇ ਫਿਲਮ 'ਹੈਪੀ ਹਾਰਡੀ ਐਂਡ ਹੀਰ' 'ਚ ਰਾਨੂੰ ਮੰਡਲ ਦੇ ਗਾਏ ਗਾਣੇ 'ਤੇਰੀ ਮੇਰੀ ਕਹਾਨੀ...' ਰਿਲੀਜ਼ ਕੀਤਾ। ਇਸ ਮੌਕੇ 'ਤੇ ਹਿਮੇਸ਼ ਤੇ ਰਾਨੂੰ ਮੰਡਲ ਨੇ ਦਰਸ਼ਕਾਂ ਦੇ ਸਾਹਮਣੇ ਗਾਣਾ ਵੀ ਗਾਇਆ। ਇਕ ਰਿਐਲਿਟੀ ਸ਼ੋਅ 'ਤੇ ਰਾਨੂੰ ਨੂੰ ਮਿਲਣ ਤੋਂ ਬਾਅਦ ਹਿਮੇਸ਼ ਨੇ ਉਨ੍ਹਾਂ ਨੂੰ ਆਪਣੀ ਫਿਲਮ 'ਚ ਗਾਉਣ ਦਾ ਮੌਕਾ ਦਿੱਤਾ ਸੀ। ਹਿਮੇਸ਼ ਰਾਨੂੰ ਨਾਲ ਆਪਣੇ ਸੁਪਰਹਿੱਟ ਗਾਣੇ 'ਆ ਆ ਆਸ਼ਿਕੀ ਮੇਂ ਤੇਰੀ...' ਨੂੰ ਰੀਕ੍ਰਿਏਟ ਵੀ ਕਰ ਰਹੇ ਹਨ। ਇਸ ਗਾਣੇ ਦੇ ਕੁਝ ਕਲਿਪ ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀ ਵਾਇਰਲ ਵੀ ਹੋ ਰਹੇ ਹਨ। ਹਿਮੇਸ਼ ਨੇ ਕਿਹਾ ਕਿ ਰਾਨੂੰ ਇੱਥੋਂ ਤਕ ਪਹੁੰਚਾਉਣ 'ਚ ਇੰਡਸਟਰੀ ਦੇ ਬਹੁਤ ਸਾਰੇ ਲੋਕਾਂ ਦਾ ਹੱਥ ਹੈ। ਹਿਮੇਸ਼ ਰੇਸ਼ਮੀਆ ਤੇ ਸੋਨੀਆ ਮਾਨ ਦੀ ਅਦਾਕਾਰੀ ਵਾਲੀ ਇਹ ਫਿਲਮ 27 ਦਸੰਬਰ ਨੂੰ ਰਿਲੀਜ਼ ਹੋਵੇਗੀ।

Posted By: Sukhdev Singh