ਮੁੰਬਈ : ਪੱਛਮੀ ਬੰਗਾਲ ਦੇ ਰਾਨਾਘਾਟ ਸਟੇਸ਼ਨ 'ਤੇ ਲਤਾ ਮੰਗੇਸ਼ਕਰ ਦਾ 'ਇਕ ਪਿਆਰ ਕਾ ਨਗਮਾ ਹੈ...' ਗਾਣੇ 'ਚ ਫੇਮਸ ਹੋਣ ਵਾਲੀ ਰਾਨੂੰ ਮੰਡਲ ਨੂੰ ਵੀ ਸ਼ਾਇਦ ਪਤਾ ਨਹੀਂ ਹੋਵੇਗਾ ਕਿ ਉਨ੍ਹਾਂ ਦੀ ਕਿਸਮਤ ਬਦਲਣ ਵਾਲੀ ਹੈ। ਰਾਨੂੰ ਦੀ ਆਵਾਜ਼ ਨੇ ਅਜਿਹਾ ਜਾਦੂ ਚਲਾਇਆ ਕਿ ਲੋਕ ਉਨ੍ਹਾਂ ਦੀ ਆਵਾਜ਼ ਦੀ ਤੁਲਨਾ ਲਤਾ ਮੰਗੇਸ਼ਕਰ ਨਾਲ ਕਰਨ ਲੱਗੇ ਤੇ ਦੇਖਦਿਆਂ ਹੀ ਦੇਖਦਿਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਰਾਨੂੰ ਦਾ ਮੇਕਓਵਰ ਵੀ ਕੀਤਾ ਗਿਆ ਪਰ ਹੁਣ ਉਨ੍ਹਾਂ ਦੀ ਕਿਸਮਤ ਅਜਿਹੀ ਬਦਲੀ ਹੈ ਜਿਸ ਦਾ ਅੰਦਾਜ਼ਾ ਉਨ੍ਹਾਂ ਨੂੰ ਵੀ ਨਹੀਂ ਹੋਵੇਗਾ। ਬਾਲੀਵੁੱਡ ਦੇ ਵੱਡੇ ਮਿਊਜ਼ਿਕ ਡਾਇਰੈਕਟਰ ਹਿਮੇਸ਼ ਰੇਸ਼ਮਿਆ ਨੇ ਰਾਨੂ ਦੀ ਬਾਲੀਵੁੱਡ 'ਚ ਐਂਟਰੀ ਕਰਵਾ ਦਿੱਤੀ ਹੈ। ਹਿਮੇਸ਼ ਨੇ ਰਾਨੂੰ ਤੋਂ ਆਪਣੀ ਹੀ ਫਿਲਮ 'ਹੈਪੀ ਹਾਰਡੀ ਐਂਡ ਹੀਰ' ਲਈ ਗਾਣਾ ਰਿਕਾਰਡ ਕਰਵਾਇਆ ਹੈ। ਮਿਊਜ਼ਿਕ ਡਾਇਰੈਕਟਰ ਨੇ ਆਪਣੇ ਇੰਸਟਾਗ੍ਰਾਮ 'ਤੇ ਰਿਕਾਰਡਿੰਗ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਰਾਨੂੰ, ਹਿਮੇਸ਼ ਦੇ ਰਿਕਾਰਡਿੰਗ ਸਟੂਡੀਓ 'ਚ ਖੜ੍ਹੀ ਹੈ ਤੇ ਗਾਣਾ ਰਿਕਾਰਡ ਕਰ ਰਹੀ ਹੈ। ਇਸ ਗਾਣੇ ਦੇ ਬੋਲ ਹਨ 'ਤੇਰੀ ਮੇਰੀ ਕਹਾਣੀ' ਖ਼ਾਸ ਗੱਲ ਇਹ ਹੈ ਕਿ ਗਾਣੇ 'ਚ ਹਿਮੇਸ਼ ਨੇ ਵੀ ਆਪਣੀ ਆਵਾਜ਼ ਦਿੱਤੀ ਹੈ।

Posted By: Amita Verma