ਮੁੰਬਈ : ਬਾਲੀਵੁੱਡ ਮਿਊਜ਼ਿਕ ਡਾਇਰੈਕਟਰ ਹਿਮੇਸ਼ ਰੇਸ਼ਮੀਆ ਇਸ ਸਮੇਂ ਰਾਨੂੰ ਮੰਡਲ 'ਤੇ ਪੂਰੀ ਤਰ੍ਹਾਂ ਮਿਹਰਬਾਨ ਹਨ। ਕੁਝ ਦਿਨ ਪਹਿਲਾਂ ਹਿਮੇਸ਼ ਨੇ ਰਾਨੂੰ ਤੋਂ ਆਪਣੀ ਅਪਕਮਿੰਗ ਫਿਲਮ 'ਹੈਪੀ ਹਾਰਡੀ ਐਂਡ ਹੀਰ' ਦਾ ਇਕ ਗਾਣਾ ਰਿਕਾਰਡ ਕਰਵਾਇਆ ਸੀ। ਗਾਣੇ ਦੀ ਰਿਕਾਰਡਿੰਗ ਦੀ ਛੋਟੀ ਜਿਹੀ ਕਲਿੱਪ ਉਨ੍ਹਾਂ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀ ਸੀ। ਹੁਣ ਹਿਮੇਸ਼ ਨੇ ਰਾਨੂੰ ਤੋਂ ਦੂਜਾ ਗਾਣਾ ਵੀ ਰਿਕਾਰਡ ਕਰਵਾਇਆ ਹੈ। ਦੂਜੇ ਗਾਣੇ ਦੀ ਰਿਕਾਰਡਿੰਗ ਕਲਿੱਪ ਵੀ ਹਿਮੇਸ਼ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।

ਵੀਡੀਓ ਸ਼ੇਅਰ ਕਰਦਿਆਂ ਹਿਮੇਸ਼ ਨੇ ਲਿਖਿਆ, 'ਤੇਰੀ ਮੇਰੀ...ਮੇਰੀ ਤੇਰੀ' ਗਾਣੇ ਦੇ ਬਲਾਕਬਸਟਰ ਹਿੱਟ ਹੋਣ ਤੋਂ ਬਾਅਦ ਰਾਨੂੰ ਮੰਡਲ ਤੋਂ 'ਹੈਪੀ ਐਂਡ ਹੀਰ' ਦਾ ਇਕ ਹੋਰ ਗਾਣਾ 'ਆਦਤ' ਰਿਕਾਰਡ ਕਰਵਾਇਆ ਗਿਆ। ਇਹ ਗਾਣੇ ਦਾ ਇਕ ਛੋਟਾ ਜਿਹਾ ਵੀਡੀਓ ਹੈ। ਇੰਨੇ ਪਿਆਰ ਤੇ ਸੁਪੋਰਟ ਲਈ ਤੁਹਾਡੇ ਸਾਰਿਆਂ ਦਾ ਸ਼ੁਕਰੀਆ। ਹਾਲਾਂਕਿ ਇਸ ਵੀਡੀਓ 'ਚ ਹਿਮੇਸ਼ ਵੀ ਕੁਝ ਲਾਈਨਾਂ ਬੋਲਦੇ ਨਜ਼ਰ ਆ ਰਹੇ ਹਨ ਤੇ ਰਾਨੂੰ ਸਿਰਫ਼ ਅਲਾਪ ਲੈ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹਿਮੇਸ਼ ਨੇ ਰਾਨੂੰ ਤੋਂ ਗਾਣਾ ਰਿਕਾਰਡ ਕਰਵਾਇਆ ਹੈ ਜਿਸ ਦੇ ਬੋਲ ਹਨ 'ਤੇਰੀ ਮੇਰੀ...ਮੇਰੀ ਤੇਰੀ।' ਹਿਮੇਸ਼ ਦੇ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਰਾਨੂੰ ਦਾ ਇਹ ਕਲਿੱਪ ਵੀ ਸੋਸ਼ਲ਼ ਮੀਡੀਆ 'ਤੇ ਖੂਬ ਵਾਇਰਲ ਹੋਇਆ। ਜਿਸ ਤੋਂ ਬਾਅਦ ਮਿਊਜ਼ਿਕ ਡਾਇਰੈਕਟਰ ਨੇ ਇਹ ਦੂਜਾ ਗਾਣਾ ਰਿਕਾਰਡ ਕਰਵਾਇਆ ਹੈ।

Posted By: Amita Verma