ਜੇਐੱਨਐੱਨ, ਨਵੀਂ ਦਿੱਲੀ : ਮਨੋਰੰਜਨ ਜਗਤ 'ਚ ਕੋਵਿਡ-19 ਦਾ ਪ੍ਰਕੋਪ ਆਪਣਾ ਅਸਰ ਦਿਖਾ ਰਿਹਾ ਹੈ। ਅਮਿਤਾਭ ਬੱਚਨ, ਐਸ਼ਵਰਿਯਾ ਰਾਇ ਬੱਚਨ ਤੇ ਅਰਾਧਿਆ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਦਹਿਸ਼ਤ ਪੈਦਾ ਹੋ ਗਈ ਹੈ। ਟੀਵੀ ਅਦਾਕਾਰਾ ਦੇ ਵੀ ਕੋਵਿਡ-19 ਤੋਂ ਸੰਕ੍ਰਮਿਤ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਅਜਿਹੇ 'ਚ ਇੰਟਰਟੇਨਮੈਂਟ ਇੰਡਸਟਰੀ ਕੋਵਿਡ-19 ਸਬੰਧੀ ਅਲਰਟ ਮੋਡ 'ਚ ਹੈ। ਹੁਣ ਬਿੱਗ ਬੌਸ 13 ਦੀ ਕੰਟੈਸਟੈਂਟ ਰਹੀ ਹਿਮਾਂਸ਼ੀ ਖੁਰਾਣਾ ਦੀ ਤਬੀਅਤ ਦੋ ਦਿਨਾਂ ਤੋਂ ਖਰਾਬ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਕੋਵਿਡ-19 ਦਾ ਟੈਸਟ ਕਰਵਾਇਆ ਹੈ।

ਹਿਮਾਂਸ਼ੀ ਦੀ ਮੈਨੇਜਰ ਨਿਧੀ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਹਿਮਾਂਸ਼ੀ ਦੋ ਦਿਨ ਤੋਂ ਠੀਕ ਮਹਿਸੂਸ ਨਹੀਂ ਕਰ ਰਹੀ ਹੈ। ਕੋਵਿਡ-19 ਦਾ ਟੈਸਟ ਹੋ ਚੁੱਕਿਆ ਹੈ। ਰਿਪੋਰਟ ਦਾ ਇੰਤਜ਼ਾਰ ਹੈ। ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂਗੀ। ਹਿਮਾਂਸ਼ੀ ਵੱਲੋਂ ਇਹ ਵੀ ਲਿਖਿਆ ਗਿਆ ਕਿ ਸਾਡੇ ਪਰਿਵਾਰ ਤੇ ਦੋਸਤਾਂ ਨੂੰ ਉਦੋਂ ਤਕ ਮੈਸੇਜ ਨਾ ਭੇਜੋ। ਸਾਰੇ ਲੋਕ ਸੁਰੱਖਿਅਤ ਰਹਿਣ।

ਖ਼ਾਸ ਗੱਲ ਇਹ ਹੈ ਕਿ ਇਸ ਟਵੀਟ ਤੋਂ ਬਾਅਦ ਹਿਮਾਂਸ਼ੀ ਦੇ ਫੈਨਜ਼ ਤਾਂ ਉਨ੍ਹਾਂ ਦੀ ਸਿਹਤ ਦੀ ਕਾਮਨਾ ਕਰ ਰਹੇ ਹਨ, ਆਸਿਮ ਰਿਆਜ਼ ਦੇ ਫੈਨਜ਼ ਵੀ ਹਿਮਾਂਸ਼ੀ ਦੀ ਰਿਪੋਰਟ ਨੈਗੇਟਿਵ ਆਉਣ ਦੀ ਦੁਆ ਕਰਦੇ ਹਨ। ਫੈਨਜ਼ ਲਿਖ ਰਹੇ ਹਨ ਕਿ ਤੁਸੀਂ ਚਿੰਤਾ ਨਾ ਕਰੋ, ਰਿਪੋਰਟ ਨੈਗੇਟਿਵ ਆਵੇਗੀ। ਪਰ ਆਪਣਾ ਧਿਆਨ ਰੱਖਣਾ।

Posted By: Amita Verma