ਜੈਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ ਫੇਮ ਹਿਮਾਂਸ਼ੀ ਖੁਰਾਨਾ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ ਸੀ, ਜਿਸ ਦੇ ਬਾਅਦ ਸਿੰਗਰ ਕੁਆਰੰਟਾਈਨ ਹੈ। ਹਿਮਾਂਸ਼ੀ ਨੇ ਹਾਲ ਹੀ 'ਚ ਜਾਣਕਾਰੀ ਦਿੱਤੀ ਸੀ ਕਿ ਉਹ ਕੋਰੋਨਾ ਪਾਜ਼ੇਟਿਵ ਤੇ ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਪਾਜ਼ੇਟਿਵ ਆਉਣ ਦੇ ਇਕ ਦਿਨ ਪਹਿਲਾਂ ਹੀ ਕਿਸਾਨ ਪ੍ਰਦਰਸ਼ਨ 'ਚ ਹਿੱਸਾ ਲਿਆ ਸੀ। ਉਸ ਦੇ ਬਾਅਦ ਐਕਟ੍ਰੈੱਸ ਨੇ ਦੱਸਿਆ ਕਿ ਉਹ ਪਾਜ਼ੇਟਿਵ ਆਈ ਹੈ।

ਕਈ ਰਿਪੋਰਟ ਅਨੁਸਾਰ ਐਕਟ੍ਰੈੱਸ ਨੂੰ ਲੁਧਿਆਣਾ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਨਾ ਸਿਰਫ਼ 105 ਡਿਗਰੀ ਬੁਖ਼ਾਰ ਹੈ ਜਦਕਿ ਬਾਡੀ 'ਚ ਆਕਸੀਜਨ ਦੀ ਘਾਟ ਹੈ। ਐਕਟ੍ਰੈੱਸ ਹੁਣ ਡਾਕਟਰਾਂ ਦੀ ਨਿਗਰਾਨੀ 'ਚ ਹੈ।

Posted By: Sarabjeet Kaur