ਜੇਐੱਨਐੱਨ, ਨਵੀਂ ਦਿੱਲੀ : 'ਬਿਗ ਬੌਸ 13' ਦੇ ਘਰ ਤੋਂ ਸ਼ੁਰੂ ਹੋਈ ਹਿਮਾਸ਼ੀ ਖੁਰਾਨਾ ਤੇ ਆਸਿਮ ਰਿਯਾਜ਼ ਦੀ ਮਹੁੱਬਤ ਦਾ ਸਫ਼ਰ ਹੁਣ ਖ਼ਤਮ ਹੁੰਦਾ ਨਜ਼ਰ ਆ ਰਿਹਾ ਹੈ। ਹਿਮਾਸ਼ੀ ਨੇ ਆਪਣੇ ਆਫੀਸ਼ੀਅਲ ਟਵਿੱਟਰ ਅਕਾਊਂਟ 'ਤੇ ਇਕ ਅਜਿਹਾ ਟਵੀਟ ਕੀਤਾ ਹੈ ਜਿਸ ਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਆਸਿਮ ਤੇ ਹਿਮਾਂਸ਼ੀ 'ਚ ਸਭ ਕੁਝ ਠੀਕ ਨਹੀਂ ਚੱਲ ਰਿਹਾ। ਆਸਿਮ ਤੇ ਹਿਮਾਂਸ਼ੀ ਹਾਲ ਹੀ 'ਚ ਇਕ ਮਿਊਜ਼ਿਕ ਐਲਬਮ 'ਚ ਨਜ਼ਰ ਆਏ ਸੀ। ਬਿਗ ਬੋਸ ਦੇ ਘਰ ਤੋਂ ਬਾਹਰ ਆਉਣ ਮਗਰੋਂ ਉਨ੍ਹਾਂ ਦਾ ਇਹ ਪਹਿਲਾ ਗਾਣਾ ਸੀ। ਦੋਵੇਂ ਸੋਸ਼ਲ ਮੀਡੀਆ 'ਤੇ ਇਕ ਦੂਜੇ ਨਾਲ ਪਿਆਰ ਦਾ ਇਜ਼ਹਾਰ ਕਰਦੇ ਰਹਿੰਦੇ ਸੀ। ਇਸ ਦੌਰਾਨ ਹਿਮਾਂਸ਼ੀ ਦਾ ਲੇਟੈਸਟ ਟਵੀਟ ਉਨ੍ਹਾਂ ਦੇ ਫੈਂਨਜ਼ ਦੇ ਦਿਮਾਗ਼ 'ਚ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ।

ਅਦਾਕਾਰਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕੀਤਾ। ਜਿਸ 'ਚ ਉਸ ਨੇ ਲਿਖਿਆ ਕਿ 'ਸਾਨੂੰ ਕੋਈ ਨਾਲ ਨਹੀਂ ਦੇਖਣਾ ਚਾਹੁੰਦਾ'। ਇਸ ਟਵੀਟ ਨਾਲ ਉਨ੍ਹਾਂ ਨੇ ਟੁੱਟਿਆ ਹੋਇਆ ਦਿਲ ਵੀ ਬਣਾਇਆ ਹੈ।

ਕਿਵੇਂ ਸ਼ੁਰੂ ਹੋਈ ਆਸਿਮ ਤੇ ਹਿਮਾਂਸ਼ੀ ਦੀ ਲਵ ਸਟੋਰੀ

ਆਸਿਮ ਤੇ ਹਿਮਾਂਸ਼ੀ ਦੀ ਪਹਿਲੀ ਮੁਲਾਕਾਤ ਬਿਗ ਬੋਸ 13 'ਚ ਹੋਈ ਸੀ। ਹਿਮਾਂਸ਼ੀ ਨੂੰ ਵੇਖਦੇ ਹੀ ਆਸਿਮ ਉਨ੍ਹਾਂ ਦੀ ਖੂਬਸੂਰਤੀ ਦੇ ਦੀਵਾਨੇ ਹੋ ਗਏ। ਆਸਿਮ ਨੇ ਉਨ੍ਹਾਂ ਨੂੰ ਘਰ 'ਚ ਹੀ ਪ੍ਰਪੋਜ਼ ਵੀ ਕਰ ਦਿੱਤਾ ਸੀ ਹਾਲਾਂਕਿ ਹਿਮਾਂਸ਼ੀ ਉਸ ਸਮੇਂ ਬਾਹਰ ਕਿਸੇ ਨੂੰ ਡੇਟ ਕਰ ਰਹੀ ਸੀ ਪਰ ਆਉਣ ਮਗਰੋਂ ਹਿਮਾਂਸ਼ੀ ਦਾ ਬ੍ਰੈਕਅਪ ਹੋ ਗਿਆ ਹੈ ਉਹ ਟਾਸਕ ਦੌਰਾਨ ਫਿਰ ਤੋਂ ਘਰ 'ਚ ਗਈ ਤੇ ਆਸਿਮ ਦੇ ਪ੍ਰਪੋਜ਼ਲ ਨੂੰ ਐਕਸਟਪ ਕਰ ਲਿਆ। ਦੋਵਾਂ ਦੀ ਜੋੜੀ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ।

Posted By: Rajnish Kaur