ਨਵੀਂ ਦਿੱਲੀ: 20 ਦਿਨਾਂ 'ਚ ਭਾਰਤ ਨੂੰ 400 ਤੇ 200 ਮੀਟਰ ਦੌੜ 'ਚ ਪੰਜ ਗੋਲਡ ਮੈਡਲ ਦਿਵਾਉਣ ਵਾਲੀ ਦੌੜਾਕ ਹਿਮਾ ਦਾਸ ਨੂੰ ਫ਼ਿਲਮ ਕਲਾਕਾਰਾਂ ਨੇ ਵਧਾਈ ਦਿੱਤੀ ਹੈ। ਇਨ੍ਹਾਂ 'ਚ ਸਦੀ ਦੇ ਮਹਾਨਾਇਕ ਅਭਿਤਾਭ ਬੱਚਨ, ਅਰਜੁਨ ਕਪੂਰ, ਸੋਨਮ ਕਪੂਰ, ਅਜੈ ਦੇਵਗਨ, ਪ੍ਰਿਟੀ ਜਿੰਟਾ ਤੇ ਰਵੀਨਾ ਟੰਡਨ ਜਿਹੇ ਨਾਂ ਸ਼ਾਮਿਲ ਹਨ। ਇਨ੍ਹਾਂ ਸਾਰਿਆਂ ਨੇ ਸੋਸ਼ਲ ਮੀਡੀਆ 'ਤੇ ਹਿਮਾ ਦਾਸ ਨੂੰ ਵਧਾਈ ਦਿੱਤੀ ਹੈ।

ਹਿਮਾ ਦਾਸ ਅੰਤਰਰਾਸ਼ਟਰੀ ਦੌੜ 'ਚ ਭਾਰਤ ਦਾ ਪ੍ਰਤੀਨਿਧ ਕਰਦੀ ਹੈ। ਹਿਮਾ ਨੇ ਪਿਛਲੇ 20 ਦਿਨਾਂ 'ਚ ਪੰਜ ਗੋਲਡ ਮੈਡਲ ਜਿੱਤੇ ਹਨ। ਹਿਮਾ ਦੀ ਇਸ ਉਪਲੱਬਧੀ 'ਤੇ ਪੂਰੇ ਦੇਸ਼ ਨੂੰ ਮਾਣ ਹੈ ਤੇ ਇਸ ਗੱਲ ਨੂੰ ਸਮਝਦੇ ਹੋਏ ਬਾਲੀਵੁੱਡ ਅਦਾਕਾਰਾਂ ਨੇ ਉਨ੍ਹਾਂ ਨੂੰ ਇਸ ਦੀ ਵਧਾਈ ਦਿੱਤੀ ਹੈ।

Malaika Arora ਨੇ ਪੋਸਟ ਕੀਤੀਆਂ Maldives ਤੋਂ ਤਸਵੀਰਾਂ, ਜਿਨ੍ਹਾਂ ਨੂੰ Miss ਨਹੀਂ ਕੀਤਾ ਜਾ ਸਕਦਾ


ਬਿੱਗ ਬੀ ਨੇ ਵਧਾਈ ਦਿੰਦੇ ਹੋਏ ਲਿਖਿਆ, 'ਵਧਾਈ, ਵਧਾਈ, ਵਧਾਈ...ਜੈ ਹਿੰਦ.. ਮਾਣ ਹੈ ਸਾਨੂੰ ਸਾਰਿਆਂ ਨੂੰ ਤੁਹਾਡੇ 'ਤੇ ਹਿਮਾ ਦਾਸ, ਤੁਸੀਂ ਭਾਰਤ ਦਾ ਨਾਂ ਸੁਨਿਹਰੇ ਅੱਖਰਾਂ 'ਚ ਲਿਖ ਦਿੱਤਾ।'


ਹਿਮਾ ਦਾਸ ਦੀ ਸਫ਼ਲਤਾ ਬਾਰੇ ਰਵੀਨਾ ਟੰਡਨ ਨੇ ਲਿਖਿਆ, 'ਸਾਨੂੰ ਹਿਮਾ ਦਾਸ 'ਤੇ ਮਾਣ ਹੈ।'


ਪ੍ਰੈਗਨੈਂਟ ਬੀਵੀ ਨਾਲ ਐਕਟਰ ਪਤੀ ਦੀ ਦਰਿੰਦਗੀ ਜਾਣ ਕੇ ਰੂਹ ਕੰਬ ਉੱਠੇਗੀ, ਫੇਸਬੁੱਕ 'ਤੇ ਸੁਣਾਈ ਹੱਡਬੀਤੀ

ਹਿਮਾ ਦਾਸ ਨੇ 200 ਮੀਟਰ 'ਚ 4 ਤੇ 400 ਮੀਟਰ 'ਚ ਇਕ ਗੋਲਡ ਇਨ੍ਹਾਂ 20 ਦਿਨਾਂ 'ਚ ਜਿੱਤੇ ਹਨ। ਹਿਮਾ ਦਾਸ ਦੀ ਇਸ ਉਪਲੱਬਧੀ ਨੂੰ ਬਾਲੀਵੁੱਡ ਨੇ ਪ੍ਰਸ਼ੰਸਾ ਕੀਤੀ ਹੈ।

ਅਜੈ ਦੇਵਗਨ ਨੇ ਵੀ ਹਿਮਾ ਦਾਸ ਦੀ ਸ਼ਲਾਘਾ ਕੀਤੀ ਹੈ।


ਉੱਥੇ ਹੀ ਪ੍ਰਿਟੀ ਜਿੰਟਾ ਨੇ ਵੀ ਹਿਮਾ ਦਾਸ ਦਾ ਲੋਹਾ ਮੰਨਿਆ ਹੈ।


ਹਿਮਾ ਦਾਸ ਨੇ ਪ੍ਰਤੀਕਿਰਿਆ ਦਿੰਦੇ ਹੋਏ ਸਾਰਿਆਂ ਦਾ ਸ਼ੁਕਰੀਆਂ ਕੀਤਾ ਹੈ।


ਇਸ ਤੋਂ ਪਹਿਲਾਂ ਅਦਾਕਾਰ ਅਕਸ਼ੈ ਕੁਮਾਰ ਵੀ ਹਿਮਾ ਦਾਸ ਦੀ ਉਪਲੱਬਧੀਆਂ ਦੇਖਦੇ ਹੋਏ ਉਨ੍ਹਾਂ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣ ਦੀ ਇੱਛਾ ਜਤਾ ਚੁੱਕੇ ਹਨ। ਹਿਮਾ ਦਾਸ ਇਹ ਸਾਬਿਤ ਚਕ ਚੁੱਕੀ ਹੈ ਕਿ ਸਖ਼ਤ ਮਿਹਨਤ ਤੇ ਮਜ਼ਬੂਤ ਇੱਛਾ ਸ਼ਕਤੀ ਨਾਲ ਸਭ ਕੁਝ ਸੰਭਵ ਹੈ।

Posted By: Akash Deep