ਜੇਐੱਨਐੱਨ, ਨਵੀਂ ਦਿੱਲੀ : ਕੋੋਰੋਨਾ ਵਾਇਰਸ ਦਾ ਕਹਿਰ ਦੇਸ਼ ਭਰ ’ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਇਨਫੈਕਸ਼ਨ ਨੇ ਕਈਆਂ ਨੂੰ ਆਪਣੇ ਬਹੁਤ ਹੀ ਨਜ਼ਦੀਕੀ ਲੋਕਾਂ ਤੋਂ ਦੂਰ ਕਰ ਦਿੱਤਾ। ਹਾਲ ਹੀ ’ਚ ਅਦਾਕਾਰਾ ਹੇਮਾ ਮਾਲਿਨੀ ਦੇ ਵੀ ਕਰੀਬੀ ਰਹੇ ਉਨ੍ਹਾਂ ਦੇ ਸਕੱਤਰ ਦੀ ਮੌਤ ਹੋ ਗਈ ਹੈ। ਹੇਮਾ ਦੇ ਸਕੱਤਰ ਦੀ ਵੀ ਕੋਰੋਨਾ ਦੀ ਵਜ੍ਹਾ ਨਾਲ ਮੌਤ ਹੋਈ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਹੀ ਦਿੱਤੀ ਹੈ।

ਹੇਮਾ ਮਾਲਿਨੀ ਨੇ ਆਪਣੇ ਸਕੱਤਰ ਮਹਿਤਾ ਦੀ ਮੌਤ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਹੇਮਾ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਜ਼ਰੀਏ ਇਕ ਟਵੀਟ ਕੀਤਾ ਜਿਸ ਵਿਚ ਉਨ੍ਹਾਂ ਲਿਖਿਆ, ‘ਭਾਰੀ ਮਨ ਨਾਲ 40 ਸਾਲ ਤਕ ਮੇਰੇ ਨਾਲ ਜੁੜੇ ਰਹੇ ਆਪਣੇ ਸਕੱਤਰ ਨੂੰ ਅਲਵਿਦਾ ਕਹਿ ਰਹੀ ਹਾਂ। ਡੈਡੀਕੇਟਡ, ਹਾਈ ਵਰਕਿੰਗ ਤੇ ਕਦੀ ਨਾ ਥੱਕਣ ਵਾਲੇ। ਉਹ ਮੇਰੇ ਲਈ ਪਰਿਵਾਰ ਦਾ ਹਿੱਸਾ ਸਨ।

ਇਸ ਦੇ ਨਾਲ ਹੀ ਹੇਮਾ ਮਾਲਿਨੀ ਨੇ ਆਪਣੇ ਸਕੱਤਰ ਦੇ ਨਾਲ ਤਸਵੀਰ ਵੀ ਸ਼ੇਅਰ ਕੀਤੀ ਹੈ। ਹੇਮਾ ਦੀ ਇਸ ਪੋਸਟ ’ਤੇ ਉਨ੍ਹਾਂ ਦੀ ਬੇਟੀ ਈਸ਼ਾ ਦਿਓਲ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਈਸ਼ਾ ਨੇ ਕੁਮੈਂਟ ਕਰਦੇ ਹੋਏ ਲਿਖਿਆ, ਸਾਨੂੰ ਉਨ੍ਹਾਂ ਦੀ ਬਹੁਤ ਯਾਦ ਆਵੇਗੀ। ਉਹ ਸਾਡੇ ਪਰਿਵਾਰ ਦੇ ਮੈਂਬਰ ਸਨ।

Posted By: Sarabjeet Kaur