ਨਈ ਦੁਨੀਆ, ਮੁੰਬਈ : ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਹਮੇਸ਼ਾਂ ਹੀ ਆਪਣੀਆਂ ਫਿਲਮਾਂ ਤੋਂ ਇਲਾਵਾ ਨਿੱਜੀ ਜ਼ਿੰਦਗੀ ਬਾਰੇ ਸੁਰਖੀਆਂ 'ਚ ਰਹਿੰਦੀਆਂ ਹਨ। ਹੇਮਾ ਮਾਲਿਨੀ ਵੀ ਇਨ੍ਹਾਂ ਵਿਚੋਂ ਇਕ ਹਨ। ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਤੇ ਹੇਮਾ ਮਾਲਿਨੀ ਦੀ ਲਵ ਸਟੋਰੀ ਬਾਰੇ ਤਾਂ ਸਾਰੇ ਜਾਣਦੇ ਹਨ। ਹੇਮਾ ਨਾਲ ਵਿਆਹ ਕਰਨ ਤੋਂ ਪਹਿਲਾਂ ਧਰਮਿੰਦਰ ਇਕ ਵਿਆਹ ਕਰ ਚੁੱਕੇ ਸਨ। ਹਾਲਾਂਕਿ, ਫੈਨਜ਼ ਨੂੰ ਇਸ ਗੱਲ ਦੀ ਜਗਿਆਸਾ ਰਹਿੰਦੀ ਹੈ ਕਿ ਧਰਮਿੰਦਰ ਦੇ ਵੱਡੇ ਪੁੱਤਰ ਸੰਨੀ ਦੇ ਨਾਲ ਹੇਮਾ ਮਾਲਿਨੀ ਦਾ ਰਿਸ਼ਤਾ ਕਿਵੇਂ ਦਾ ਹੈ। ਹੇਮਾ ਨੇ ਆਪਣੀ ਜੀਵਨੀ ਲਾਂਚ ਕੀਤੀ ਸੀ, ਉਦੋਂ ਉਨ੍ਹਾਂ ਇਸ ਮਾਮਲੇ 'ਚ ਖੁੱਲ੍ਹ ਕੇ ਗੱਲਬਾਤ ਕੀਤੀ ਸੀ।

ਬੇਹੱਦ ਖ਼ੂਬਸੂਰਤ ਹੈ ਹੇਮਾ ਤੇ ਸੰਨੀ ਦਾ ਰਿਸ਼ਤਾ

ਹੇਮਾ ਨੇ ਆਪਣੀ ਕਿਤਾਬ ਲਾਂਚ ਕਰਦੇ ਸਮੇਂ ਮੀਡੀਆ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਦੱਸਿਆ ਸੀ, ਹਰ ਕੋਈ ਸੋਚਦਾ ਹੈ ਕਿ ਅਸੀਂ ਕਿਵੇਂ ਦਾ ਰਿਸ਼ਤਾ ਨਿਭਾਅ ਰਹੇ ਹਾਂ, ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਬਹੁਤ ਖ਼ੂਬਸੂਰਤ ਹੈ। ਜਦੋਂ ਵੀ ਜ਼ਰੂਰਤ ਹੁੰਦੀ ਹੈ ਸੰਨੀ ਹਮੇਸ਼ਾ ਧਰਮ ਜੀ ਕੋਲ ਰਹਿੰਦਾ ਹੈ। ਉੱਥੇ ਹੀ ਉਨ੍ਹਾਂ ਆਪਣੇ ਐਕਸੀਡੈਂਟ ਨੂੰ ਯਾਦ ਕਰਦਿਆਂ ਕਿਹਾ ਸੀ ਕਿ ਜਦੋਂ ਮੇਰੇ ਨਾਲ ਹਾਦਸਾ ਹੋਇਆ ਸੀ ਤਾਂ ਸੰਨੀ ਪਹਿਲਾ ਸ਼ਖ਼ਸ ਸੀ ਜਿਹੜਾ ਮੈਨੂੰ ਮਿਲਣ ਘਰ ਆਇਆ ਸੀ। ਉਸ ਨੇ ਡਾਕਟਰ ਨਾਲ ਚੰਗੀ ਤਰ੍ਹਾਂ ਗੱਲਬਾਤ ਕੀਤੀ ਤੇ ਪੁੱਛਿਆ ਵੀ ਕਿ ਸਭ ਠੀਕ ਹੈ?

ਜਿਤੇਂਦਰ ਨਾਲ ਸੀਕਰੇਟ ਵਿਆਹ ਬਾਰੇ ਵੀ ਦੱਸਿਆ

ਹੇਮਾ ਨੇ ਆਪਣੀ ਕਿਤਾਬ 'ਚ ਜਿਤੇਂਦਰ ਨਾਲ ਸੀਕਰੇਟ ਵਿਆਹ ਬਾਰੇ ਵੀ ਦੱਸਿਆ ਹੈ। ਆਪਣੀ ਜ਼ਿੰਦਗੀ ਦਾ ਇਕ ਕਿੱਸਾ ਸ਼ੇਅਰ ਕਰਦਿਆਂ ਹੇਮਾ ਨੇ ਲਿਖਿਆ ਕਿ ਇਕ ਸਮਾਂ ਸੀ ਜਦੋਂ ਮੈਂ ਜਿਤੇਂਦਰ ਨਾਲ ਸਿਕਰੇਟ ਵਿਆਹ ਕਰਨ ਵਾਲੀ ਸੀ। ਵਿਆਹ ਲਈ ਦੋਵੇਂ ਪਰਿਵਾਰ ਚੇਨਈ ਪਹੁੰਚ ਗਏ ਸਨ, ਪਰ ਪਤਾ ਨਹੀਂ ਕਿਵੇਂ ਇਸ ਦੀ ਭਿਣਕ ਧਰਮਿੰਦਰ ਨੂੰ ਲੱਗ ਗਈ। ਉਨ੍ਹਾਂ ਜਿਤੇਂਦਰ ਨਾਲ ਲਗਪਗ ਵਿਆਹ ਕਰ ਲਿਆ ਸੀ, ਪਰ ਉਸੇ ਸਮੇਂ ਧਰਮਿੰਦਰ ਤੇ ਸ਼ੋਭਾ ਵਿਆਹ ਰੋਕਣ ਚੇਨਈ ਪਹੁੰਚ ਗਏ ਸਨ।

ਆਮ ਇਨਸਾਨ ਵਾਂਗ ਰਹਿੰਦੇ ਹਨ ਧਰਮਿੰਦਰ

ਧਰਮਿੰਦਰ ਏਨੇ ਵੱਡੇ ਸਟਾਰ ਹੋਣ ਦੇ ਬਾਵਜੂਦ ਜ਼ਮੀਨ ਨਾਲ ਜੁੜੇ ਇਨਸਾਨ ਹਨ। ਉਹ ਆਪਣਾ ਜ਼ਿਆਦਾਤਰ ਸਮਾਂ ਆਪਣੇ ਫਾਰਮਹਾਊਸ 'ਤੇ ਗੁਜ਼ਾਰਦੇ ਹਨ। ਉਨ੍ਹਾਂ ਦਾ ਬਾਕੀ ਪਰਿਵਾਰ ਮੁੰਬਈ 'ਚ ਰਹਿੰਦਾ ਹੈ। ਲਾਕਡਾਊਨ ਵੇਲੇ ਉਨ੍ਹਾਂ ਦੇ ਫਾਰਮਹਾਊਸ 'ਚ ਉੱਗੀਆਂ ਸਬਜ਼ੀਆਂ ਵੀ ਕਾਫੀ ਮਸ਼ਹੂਰ ਹੋਈਆਂ ਸਨ। ਬਾਲੀਵੁੱਡ ਤੋਂ ਲੈ ਕੇ ਆਮ ਆਦਮੀ ਤਕ ਸਾਰੇ ਉਨ੍ਹਾਂ ਦੀਆਂ ਸਬਜ਼ੀਆਂ ਨੂੰ ਤੇ ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਕਰਦੇ ਸਨ।

Posted By: Seema Anand