ਜੇਐਨਐਨ,ਨਵੀਂ ਦਿੱਲੀ : ਸੰਸਦ ਮੈਂਬਰ ਹੇਮਾ ਮਾਲਿਨੀ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਆਪਣੀ ਗੱਲ ਰੱਖੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਗੱਲ ਦੀ ਵੀ ਸਮਝ ਹੀ ਹੈ ਕਿ ਨਵੇਂ ਕਿਸਾਨ ਬਿੱਲਾਂ ਤੋਂ ਉਨ੍ਹਾਂ ਨੂੰ ਕੀ ਦਿੱਕਤ ਹੈ? ਹੇਮਾ ਨੇ ਇਹ ਵੀ ਕਿਹਾ ਕਿ ਕਿਸਾਨ ਇਹ ਨਹੀਂ ਜਾਣਦੇ ਕਿ ਉਹ ਕੀ ਚਾਹੁੰਦੇ ਹਨ? ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਅੰਦੋਲਨ ਕਿਸੇ ਦੇ ਇਸ਼ਾਰੇ ’ਤੇ ਚੱਲ ਰਿਹਾ ਹੈ। ਹੇਮਾ ਮਾਲਿਨੀ ਮਥੁਰਾ ਤੋਂ ਸੰਸਦ ਮੈਂਬਰ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਸਮੱਸਿਆ ਸੁਣਨ ਅਤੇ ਉਸ ਦਾ ਹੱਲ ਕੱਢਣ ਦੀ ਚਾਹਵਾਨ ਹੈ ਪਰ ਉਹ ਇਸ ਵਿਸ਼ੇ ’ਤੇ ਗੱਲ ਹੀ ਨਹੀਂ ਕਰਨਾ ਚਾਹੁੰਦੇ।

ਹੇਮਾ ਨੇ ਕਿਹਾ ਕਿ ਕਿਸਾਨ ਬੈਠ ਕੇ ਗੱਲ ਕਰਨ ਦੇ ਇਛੁੱਕ ਨਹੀਂ ਹਨ ਅਤੇ ਉਨ੍ਹਾਂ ਨੂੰ ਅਸਲੀ ਮੁੱਦਾ ਪਤਾ ਹੀ ਨਹੀਂ ਹੈ।’ ਦਰਅਸਲ ਕਿਸਾਨ ਬਿੱਲ ਨੂੰ ਲੈ ਕੇ ਰਾਜਧਾਨੀ ਦਿੱਲੀ ਵਿਚ ਕੁਝ ਕਿਸਾਨ ਅੰਦੋਲਨ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਖੇਤੀ ਕਾਨੂੰਨ ਦੇ ਚਲਦੇ ਉਹ ਵੱਡੇ ਉਦਯੋਗਪਤੀਆਂ ਹੇਠ ਆ ਜਾਣਗੇ। ਇਸ ਹਫ਼ਤੇ ਸੁਪਰੀਮ ਕੋਰਟ ਨੇ ਅਗਲੇ ਹੁਕਮਾਂ ਤਕ ਖੇਤੀ ਬਿੱਲਾਂ ਨੂੰ ਅਮਲੀਜਾਮਾ ਪਹਿਨਾਉਣ ’ਤੇ ਰੋਕ ਲਗਾ ਦਿੱਤੀ ਹੈ।

ਹੇਮਾ ਮਾਲਿਨੀ ਨੇ ਇਕ ਇੰਟਰਵਿਊ ਵਿਚ ਕਿਹਾ,‘ਸੁਪਰੀਮ ਕੋਰਟ ਨੇ ਰੋਕ ਲਾਈ ਹੈ। ਜ਼ਰੂਰੀ ਸੀ ਤਾਂ ਜੋ ਉਹ ਸ਼ਾਂਤ ਹੋ ਜਾਣ। ਜੋਅ ਵੀ ਗੱਲ ਕਰਨ ਆਉਂਦੇ ਹਨ, ਉਹ ਮੰਨਣ ਲਈ ਤਿਆਰ ਨਹੀਂ ਹਨ ਅਤੇ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਹੈ ਕਿ ਉਨ੍ਹਾਂ ਨੂੰ ਕੀ ਚਾਹੀਦਾ ਹੈ। ਇਸ ਬਿੱਲ ਵਿਚ ਕੀ ਪ੍ਰਾਬਲਮ ਹੈ। ਉਹ ਵੀ ਸਮਝ ਨਹੀਂ ਹੈ। ਇਸ ਦਾ ਮਤਲਬ ਇਹ ਹੈ ਕਿ ਕਿਸੇ ਦੇ ਕਹਿਣ ’ਤੇ ਇਹ ਲੋਕ ਅੰਦੋਲਨ ਕਰ ਰਹੇ ਹਨ ਨਾ ਕਿ ਆਪਣੇ ਆਪ। ਕਿੰਨਾ ਨੁਕਸਾਨ ਵੀ ਕਰਾਇਆ ਪੂਰੇ ਪੰਜਾਬ ਦਾ, ਸਾਡੀ ਸਰਕਾਰ ਹਮੇਸ਼ਾ ਕਹਿ ਰਹੀ ਹੈ, ਆਓ ਜੋ ਤੁਹਾਨੂੰ ਚਾਹੀਦਾ ਹੈ ਉਸ ’ਤੇ ਗੱਲ ਕਰੀਏ ਪਰ ਉਨ੍ਹਾਂ ਕੋਲ ਕੋਈ ਮੁੱਦਾ ਹੀ ਨਹੀਂ ਹੈ।’

Posted By: Tejinder Thind