ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁਡ ਅਦਾਕਾਰ ਅਨੁਪਮ ਖੇਰ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਆਪਣੇ ਪ੍ਰਸ਼ੰਸਕਾਂ ਲਈ ਖ਼ਾਸ ਤਸਵੀਰਾਂ ਤੇ ਵੀਡੀਓਜ਼ ਸਾਂਝਾ ਕਰਦੇ ਰਹਿੰਦੇ ਹਨ। ਇਸਤੋਂ ਇਲਾਵਾ ਉਹ ਆਪਣੇ ਖ਼ਾਸ ਦੋਸਤਾਂ ਨੂੰ ਵੀ ਸੋਸ਼ਲ ਮੀਡੀਆ ’ਤੇ ਯਾਦ ਕਰਦੇ ਰਹਿੰਦੇ ਹਨ। ਇਸ ਵਾਰ ਉਹ ਹਾਲੀਵੁਡ ਫ਼ਿਲਮ ਹੈਰੀ ਪੋਟਰ ਦੀ ਮਸ਼ਹੂਰ ਅਦਾਕਾਰਾ ਹੇਲੇਨ ਮੈਕਰੋਰੀ ਨੂੰ ਯਾਦ ਕਰਨ ਕਾਰਨ ਚਰਚਾ ’ਚ ਹਨ।


ਹੇਲੇਨ ਦਾ ਹਾਲ ਹੀ ’ਚ 52 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਜੰਗ ਲੜ੍ਹ ਰਹੀ ਸੀ। ਉਨ੍ਹਾਂ ਦੇ ਦੇਹਾਂਤ ’ਤੇ ਹਾਲੀਵੁਡ ਤੋਂ ਲੈ ਕੇ ਬਾਲੀਵੁਡ ਸਮੇਤ ਕਈ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਯਾਦ ਕੀਤਾ ਤੇ ਸ਼ਰਧਾਂਜਲੀ ਦਿੱਤੀ। ਅਨੁਪਮ ਖੇਰ ਨੇ ਵੀ ਆਪਣੇ ਅਧਿਕਾਰਕ ਇੰਸਟਾ ਅਕਾਉਂਟ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ।

ਜਿਸਦੀ ਕੈਪਸ਼ਨ ’ਚ ਉਨ੍ਹਾਂ ਨੇ ਲਿਖਿਆ,‘ ਸਾਰੀਆਂ ਮੌਤਾਂ ਦੁਖਦਾਈ ਹਨ, ਪਰ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਜਦੋਂ ਤੁਸੀਂ ਕਿਸੇ ਵਿਅਕਤੀ ਨਾਲ ਇਸ ਦੁਨੀਆਂ ਨੂੰ ਛੱਡਣ ਲਈ ਗੰਭੀਰ ਨੁਕਸਾਨ ਨੂੰ ਮਹਿਸੂਸ ਕਰਦੇ ਹੋ, ਜਦੋਂ ਤੁਸੀਂ ਉਸ ਵਿਅਕਤੀ ਨੂੰ ਬਿਲਕੁਲ ਵੀ ਨਹੀਂ ਜਾਣਦੇ। ਹੇਲੇਨ ਮੈਰਕੋਰੀ ਅਜਿਹੀ ਹੀ ਇਕ ਅਦਾਕਾਰਾ ਸੀ। ਹੈਰੀ ਪੋਟਰ ਫ਼ਿਲਮਾਂ ’ਚ ਸ਼ਾਨਦਾਰ ਤੇ ਪੀਕੀ ਬਲਇੰਡਰਸ ’ਚ ਦਮਦਾਰ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।’

ਅਨੁਪਮ ਖੇਰ ਦੀ ਇਹ ਪੋਸਟ ਸੋਸ਼ਲ ਮੀਡੀਆ ’ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਈ ਅਦਾਕਾਰ ਤੇ ਪ੍ਰਸ਼ੰਸਕ ਟਿੱਪਣੀਆਂ ਕਰ ਉਨ੍ਹਾਂ ਨੂੰ ਸ਼ਰਧਾਂਲੀ ਭੇਟ ਕਰ ਰਹੇ ਹਨ।

Posted By: Sunil Thapa