ਨਵੀਂ ਦਿੱਲੀ, ਜੇਐੱਨਐੱਨ : ਹਰਿਆਣਵੀ ਡਾਂਸਰ, ਐਕਟਰ ਤੇ ਸਿੰਗਰ ਸਪਨਾ ਚੌਧਰੀ ਇੰਡਸਟਰੀ ਦਾ ਇਕ ਮੰਨਿਆ-ਪ੍ਰਮੰਨਿਆ ਨਾਂ ਹੈ। ਸਪਨਾ ਅਕਸਰ ਕਿਸੇ ਨਾ ਕਿਸੇ ਵਜ੍ਹਾ ਨਾਲ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉੱਥੇ ਹੀ ਅੱਜਕਲ੍ਹ ਆਪਣੇ ਆਉਣ ਵਾਲੇ ਪ੍ਰੋਜੈਕਟ 'ਗੁੰਡੀ' ਨੂੰ ਲੈ ਕੇ ਕਾਫੀ ਚਰਚਾ 'ਚ ਹੈ। 'ਗੁੰਡੀ' ਸਪਨਾ ਚੌਧਰੀ ਦੇ ਆਉਣ ਵਾਲੇ ਗਾਣੇ ਦਾ ਨਾਂ ਹੈ। 'ਗੁੰਡੀ' ਤੋਂ ਸਪਨਾ ਚੌਧਰੀ ਦੀ ਲੁੱਕ ਪਹਿਲਾਂ ਹੀ ਰਿਲੀਜ਼ ਹੋ ਚੁੱਕੀ ਹੈ। ਉੱਥੇ ਹੀ ਹੁਣ ਇਸ ਗਾਣੇ ਦਾ ਟੀਜ਼ਰ ਵੀ ਆਊਟ ਹੋ ਗਿਆ ਹੈ ਜੋ ਸਸ਼ੋਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਟੀਜ਼ਰ 'ਚ ਸਪਨਾ ਚੌਧਰੀ ਦਾ ਧਾਕੜ ਅੰਦਾਜ਼ ਦੇਖ ਕੇ ਫੈਨਜ਼ ਕਾਫੀ ਹੈਰਾਨ ਹਨ।

ਸਪਨਾ ਚੌਧਰੀ ਦੇ ਆਉਣ ਵਾਲੇ ਗਾਣੇ 'ਗੁੰਡੀ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਗਾਣੇ 'ਚ ਫੈਨਜ਼ ਨੂੰ ਸਪਨਾ ਦਾ ਹਰਿਆਣਵੀ ਧਾਕੜ ਸਟਾਈਲ ਦੇਖਣ ਨੂੰ ਮਿਲ ਰਿਹਾ ਹੈ। ਟੀਜ਼ਰ 'ਚ ਦਿਖਾਇਆ ਗਿਆ ਹੈ। ਸਪਨਾ ਕਿਸ ਤਰ੍ਹਾਂ ਅਨਿਆਂ ਖ਼ਿਲਾਫ਼ ਲੜਨ ਲਈ ਹਥਿਆਰ ਚੁੱਕਦੀ ਹੈ ਤੇ ਗੁੰਡੀ ਬਣ ਜਾਂਦੀ ਹੈ। ਇਸ ਟੀਜ਼ਰ 'ਚ ਸਪਨਾ ਹੱਥਾਂ 'ਚ ਬੰਦੂਕ ਫੜੀ ਘੁੰਮਦੀ ਨਜ਼ਰ ਆ ਰਹੀ ਹੈ। ਇਸ ਟੀਜ਼ਰ ਨੂੰ ਹੁਣ ਤਕ ਹਜ਼ਾਰਾਂ ਲੋਕ ਦੇਖ ਚੁੱਕੇ ਹਨ। ਟੀਜ਼ਰ ਆਉਣ ਤੋਂ ਬਾਅਦ ਹੀ ਹੁਣ ਫੈਨਜ਼ ਉਨ੍ਹਾਂ ਦੇ ਇਸ ਗਾਣੇ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਸਪਨਾ ਚੌਧਰੀ ਦਾ ਨਵਾਂ ਹਰਿਆਣਵੀ ਗਾਣਾ 'ਗੁੰਡੀ' ਕੌਮਾਂਤਰੀ ਮਹਿਲਾ ਦਿਵਸ ਯਾਨੀ 8 ਮਾਰਚ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਗਾਣਾ ਯੂਟਿਊਬ ਚੈਨਲ 'ਡ੍ਰੀਮ ਐਂਟਰਟੇਨਮੈਂਟ ਹਰਿਆਣਵੀ' 'ਤੇ ਰਿਲੀਜ਼ ਕੀਤਾ ਜਾਵੇਗਾ। ਇਹ ਗਾਣਾ ਉਨ੍ਹਾਂ ਔਰਤਾਂ 'ਤੇ ਆਧਾਰਤ ਹੈ ਜਿਨ੍ਹਾਂ ਨੂੰ ਸਮਾਜ ਵਿਚ ਅਨਿਆਂ ਸਹਿਣਾ ਪੈਂਦਾ ਹੈ ਤੇ ਉਹ ਉਸ ਦੇ ਖਿਲਾਫ਼ ਆਵਾਜ਼ ਨਹੀਂ ਉਠਾ ਪਾਉਂਦੀਆਂ। ਪਰ ਇਸ ਵਿਚ ਇਹ ਵੀ ਦਿਖਾਇਆ ਗਿਆ ਹੈ ਕਿ ਔਰਤਾਂ ਨੂੰ ਸਾਹਮਣੇ ਆ ਕੇ ਅਨਿਆਂ ਖ਼ਿਲਾਫ਼ ਆਵਾਜ਼ ਚੁੱਕਣ ਦੀ ਕਿੰਨੀ ਜ਼ਰੂਰਤ ਹੈ। ਇਸੇ ਤਰ੍ਹਾਂ ਦੇ ਵਿਸ਼ੇ ਨੂੰ ਦਿਖਾਵੇਗਾ ਸਪਨਾ ਦਾ ਇਹ ਨਵਾਂ ਗਾਣਾ। ਇਲ ਗਾਣੇ 'ਚ ਪਹਿਲੀ ਵਾਰ ਸਪਨਾ ਚੌਧਰੀ ਖਾਸ ਅੰਦਾਜ਼ ਵਿਚ ਨਜ਼ਰ ਆ ਰਹੀ ਹੈ। ਉਹ ਇਸ ਤੋਂ ਪਹਿਲਾਂ ਇਸ ਅੰਦਾਜ਼ ਵਿਚ ਕਦੀ ਨਜ਼ਰ ਨਹੀਂ ਆਈ।

Posted By: Seema Anand