ਜੇਐੱਨਐੱਨ, ਨਵੀਂ ਦਿੱਲੀ : Mothers Day 2021 : ਮਦਰਸ ਡੇਅ ਇਕ ਅਜਿਹਾ ਦਿਨ ਹੈ, ਜਿਸਨੂੰ ਹਰ ਬੱਚਾ ਆਪਣੀ ਮਾਂ ਲਈ ਖ਼ਾਸ ਬਣਾਉਣਾ ਚਾਹੁੰਦਾ ਹੈ। ਅਜਿਹਾ ਹੋਵੇ ਵੀ ਕਿਉਂ ਨਾ, ਮਾਂ ਤੋਂ ਵੱਧ ਕੇ ਅਤੇ ਉਸਤੋਂ ਖ਼ਾਸ ਇਸ ਪੂਰੀ ਕਾਇਨਾਤ ’ਚ ਦੂਸਰਾ ਕੋਈ ਨਹੀਂ ਹੈ। ਇਸ ਲਈ ਮਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ। ਹਰ ਕਿਸੇ ਦੀ ਜ਼ਿੰਦਗੀ ’ਚ ਮਾਂ ਦੀ ਭੂਮਿਕਾ ਸਭ ਤੋਂ ਅਨੋਖੀ ਅਤੇ ਅਲੱਗ ਹੁੰਦੀ ਹੈ। ਮਦਰਸ ਡੇਅ ਦੇ ਇਸ ਦਿਨ ਬੱਚੇ ਆਪਣੀ ਮਾਂ ਨੂੰ ਸਪੈਸ਼ਲ ਫੀਲ ਕਰਵਾਉਣ ਦਾ ਕੋਈ ਮੌਕਾ ਨਹੀਂ ਛੱਡਦੇ।

ਪੂਰਾ ਸਾਲ ਜੇਕਰ ਮਾਂ ਤੁਹਾਡੇ ਲਈ ਸਮਰਪਿਤ ਰਹਿੰਦੀ ਹੈ ਤਾਂ ਤੁਹਾਡਾ ਵੀ ਫ਼ਰਜ਼ ਬਣਦਾ ਹੈ ਕਿ ਤੁਸੀਂ ਉਸ ਲਈ ਕੁਝ ਕਰੋ, ਜਿਸਨੂੰ ਉਹ ਹਮੇਸ਼ਾ ਯਾਦ ਰੱਖੇ ਤੇ ਖ਼ੁਦ ਲਈ ਸਪੈਸ਼ਲ ਫੀਲ ਕਰੇ। ਜੇਕਰ ਤੁਸੀਂ ਇਸ ਦਿਨ ਨੂੰ ਖ਼ਾਸ ਬਣਾਉਣਾ ਚਾਹੁੰਦੇ ਹੋ ਤਾਂ ਲਾਕਡਾਊਨ ’ਚ ਆਪਣੀ ਮਾਂ ਨਾਲ ਘਰ ਬੈਠ ਕੇ ਇਨ੍ਹਾਂ ਫਿਲਮਾਂ ਨੂੰ ਇੰਜੁਆਏ ਕਰ ਸਕਦੇ ਹੋ। ਅਸੀਂ ਤੁਹਾਨੂੰ ਬਾਲੀਵੁੱਡ ਦੀਆਂ 5 ਅਜਿਹੀਆਂ ਫਿਲਮਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ’ਚ ਮਾਂ ਦੇ ਉਸ ਰੂਪ ਨੂੰ ਦਿਖਾਇਆ ਗਿਆ ਹੈ ਜੋ ਤੁਹਾਡੇ ਬੱਚਿਆਂ ਲਈ ਪੂਰੀ ਦੁਨੀਆ ਨਾਲ ਲੜ ਜਾਂਦੀ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਫਿਲਮਾਂ ਬਾਰੇ...

ਮਦਰ ਇੰਡੀਆ

ਨਰਗਿਸ ਦੱਤ ਅਤੇ ਸੁਨੀਲ ਦੱਤ ਸਟਾਰਰ ਫਿਲਮ ‘ਮਦਰ ਇੰਡੀਆ’ ਜੋ ਕਿ ਸਾਲ 1957 ’ਚ ਰਿਲੀਜ਼ ਹੋਈ ਸੀ, ਉਹ ਅੱਜ ਵੀ ਕਈ ਲੋਕਾਂ ਦੀਆਂ ਫੇਵਰੇਟ ਮੂਵੀਜ਼ ’ਚੋਂ ਇਕ ਹੈ। ਇਸ ’ਚ ਮਾਂ ਦੇ ਕਿਰਦਾਰ ਨੂੰ ਜਿੰਨਾ ਮਜ਼ਬੂਤ ਦਿਖਾਇਆ ਗਿਆ ਹੈ, ਸ਼ਾਇਦ ਹੀ ਕਿਸੀ ਹੋਰ ਫਿਲਮ ’ਚ ਅਜਿਹਾ ਦੇਖਣ ਨੂੰ ਮਿਲਿਆ ਹੋਵੇ। ਫਿਲਮ ‘ਮਦਰ ਇੰਡੀਆ ਦੀ ਕਹਾਣੀ ਇਕ ਅਜਿਹੀ ਮਾਂ ਦੀ ਕਹਾਣੀ ਸੀ, ਜਿਸਦੇ ਪਤੀ ਦੀ ਮੌਤ ਤੋਂ ਬਾਅਦ ਕਾਫੀ ਵੱਡੇ ਸੰਘਰਸ਼ ਨਾਲ ਉਹ ਆਪਣੇ ਬੱਚਿਆਂ ਨੂੰ ਪਾਲਦੀ ਹੈ।

ਇੰਗਲਿਸ਼ ਵਿੰਗਲਿਸ਼

ਸਾਲ 2012 ’ਚ ਰਿਲੀਜ਼ ਹੋਈ ਮਰਹੂਮ ਅਦਾਕਾਰਾ ਸ਼੍ਰੀਦੇਵੀ ਦੀ ਫਿਲਮ ‘ਇੰਗਲਿਸ਼ ਵਿੰਗਲਿਸ਼’ ਨੂੰ ਅੱਜ ਵੀ ਲੋਕ ਬੇਹੱਦ ਪਸੰਦ ਕਰਦੇ ਹਨ। ਇਹ ਫਿਲਮ ਹਰ ਉਸ ਭਾਰਤੀ ਮਹਿਲਾ ਨੂੰ ਸਮਰਪਿਤ ਹੈ ਜੋ ਹਰ ਕੰਮ ’ਚ ਕੁਸ਼ਲ ਹੈ ਪਰ ਅੰਗਰੇਜ਼ੀ ਨਾ ਬੋਲ ਪਾਉਣ ਕਾਰਨ ਪਿੱਛੇ ਰਹਿ ਜਾਂਦੀ ਹੈ। ਇਸ ਫਿਲਮ ’ਚ ਦਿਖਾਇਆ ਗਿਆ ਹੈ ਕਿ ਸਿਰਫ਼ ਇਕ ਅੰਗਰੇਜ਼ੀ ਨਾ ਆਉਣ ਕਾਰਨ ਸ਼੍ਰੀਦੇਵੀ ਨੂੰ ਉਸਦੇ ਹੀ ਘਰ ’ਚ ਹੀਨ-ਭਾਵਨਾ ਨਾਲ ਦੇਖਿਆ ਜਾਂਦਾ ਹੈ। ਇਸ ਫਿਲਮ ਦੇ ਮਾਧਿਅਮ ਨਾਲ ਸ਼੍ਰੀਦੇਵੀ ਨੇ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਕ ਮਹਿਲਾ ਜੇਕਰ ਠਾਣ ਲਵੇ ਤਾਂ ਉਹ ਪਰਿਵਾਰ ਦੀ ਜ਼ਿੰਮੇਵਾਰੀ ਨਾਲ ਉਹ ਸਭ ਕਰ ਸਕਦੀ ਹੈ, ਜੋ ਉਹ ਕਰਨਾ ਚਾਹੁੰਦੀ ਹੈ।

ਮਾਮ

ਸਾਲ 2017 ’ਚ ਰਿਲੀਜ਼ ਹੋਈ ਫਿਲਮ ‘ਮਾਮ’ ’ਚ ਸ਼੍ਰੀਦੇਵੀ ਨੇ ਅਹਿਮ ਕਿਰਦਾਰ ਨਿਭਾਇਆ ਸੀ। ਇਸ ਫਿਲਮ ’ਚ ਨਿਵਾਜੂਦੀਨ ਸਿੱਦਿਕ ਮੁੱਖ ਭੂਮਿਕਾ ’ਚ ਸੀ। ਫਿਲਮ ’ਚ ਆਰਿਆ ਨਾਮ ਦੀ ਲੜਕੀ ਦੀ ਜ਼ਿੰਦਗੀ ਉਦੋਂ ਬਦਲ ਜਾਂਦੀ ਹੈ, ਜਦੋਂ ਉਸਦੇ ਸਕੂਲ ਦੇ ਹੀ ਕੁਝ ਲੜਕੇ ਉਸ ਨਾਲ ਜਬਰ-ਜਨਾਹ ਕਰਦੇ ਹਨ। ਇਸਤੋਂ ਬਾਅਦ ਉਸਦੀ ਸੌਤੇਲੀ ਮਾਂ ਭਾਵ ਸ਼੍ਰੀਦੇਵੀ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਇਕ ਜਾਸੂਸ ਦੀ ਮਦਦ ਲੈਂਦੀ ਹੈ।

ਸ਼ਕਤੀ

ਇਸ ਫਿਲਮ ’ਚ ਕ੍ਰਿਸ਼ਮਾ ਕਪੂਰ ਨੇ ਅਹਿਮ ਰੋਲ ਪਲੇਅ ਕੀਤਾ ਹੈ। ਇਸਦੀ ਕਹਾਣੀ ਅਜਿਹੀ ਮਾਂ ਦੀ ਹੈ, ਜਿਸਦਾ ਪਤੀ ਮਰ ਜਾਂਦਾ ਹੈ ਅਤੇ ਉਸਦਾ ਸਹੁਰਾ ਪਰਿਵਾਰ ਉਸਦੇ ਬੱਚੇ ਨੂੰ ਖੋਹਣਾ ਚਾਹੁੰਦੇ ਸਨ। ਇਸ ਫਿਲਮ ’ਚ ਇਕ-ਇਕ ਸੀਨ ਨੂੰ ਦੇਖਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। ਨਾਨਾ ਪਾਟੇਕਰ ਅਤੇ ਸ਼ਾਹਰੁਖ ਖਾਨ ਨੇ ਵੀ ਇਸ ਫਿਲਮ ’ਚ ਮੁੱਖ ਭੂਮਿਕਾ ਨਿਭਾਈ ਸੀ।

ਕਯਾ ਕਹਿਨਾ

ਐਕਟਰੈੱਸ ਪ੍ਰੀਤੀ ਜ਼ਿੰਟਾ ਦੀ ਫਿਲਮ ‘ਕਯਾ ਕਹਿਨਾ’ ਉਸਦੀਆਂ ਬਿਹਤਰੀਨ ਫਿਲਮਾਂ ’ਚੋਂ ਇਕ ਹੈ। ਇਸ ਫਿਲਮ ’ਚ ਪ੍ਰੀਤੀ ਜ਼ਿੰਟਾ ਵਿਆਹ ਤੋਂ ਪਹਿਲਾਂ ਹੀ ਆਪਣੇ ਬੁਆਏ-ਫ੍ਰੈਂਡ ਕਾਰਨ ਪ੍ਰੈਗਨੈਂਟ ਹੋ ਜਾਂਦੀ ਹੈ। ਪਰ ਉਸਦਾ ਬੁਆਏ-ਫ੍ਰੈਂਡ ਉਸਨੂੰ ਅਪਣਾਉਣ ਤੋਂ ਇਨਕਾਰ ਕਰ ਦਿੰਦਾ ਹੈ। ਇਸਤੋਂ ਬਾਅਦ ਉਸਦਾ ਖ਼ੁਦ ਦਾ ਪਰਿਵਾਰ ਵੀ ਉਸਨੂੰ ਨਹੀਂ ਸਵੀਕਾਰ ਕਰਦਾ। ਪਰ ਇਸ ਸਭ ਦੇ ਬਾਵਜੂਦ ਉਹ ਆਪਣੇ ਬੱਚੇ ਨੂੰ ਕੁੱਖ ’ਚ ਰੱਖਦੀ ਹੈ ਅਤੇ ਉਸਨੂੰ ਜਨਮ ਦਿੰਦੀ ਹੈ।

Posted By: Ramanjit Kaur