ਨਵੀਂ ਦਿੱਲੀ : Happy Birthday Sridevi : ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਬੇੱਸ਼ਕ ਅੱਜ ਇਸ ਦੁਨੀਆ 'ਚ ਨਹੀਂ ਹੈ ਪਰ ਉਸ ਦੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਉਹ ਹਮੇਸ਼ਾ ਜ਼ਿੰਦਾ ਹੈ। ਅੱਜ ਯਾਨੀ 13 ਅਗਸਤ ਨੂੰ ਸ਼੍ਰੀਦੇਵੀ ਦਾ ਜਨਮਦਿਨ ਹੈ ਅਤੇ ਇਸ ਖ਼ਾਸ ਮੌਕੇ ਸੋਸ਼ਲ ਮੀਡੀਆ 'ਤੇ ਫਿਲਮੀ ਸਿਤਾਰੇ ਵਧਾਈ ਸੰਦੇਸ਼ ਲਿਖ ਰਹੇ ਹਨ। ਸਭ ਤੋਂ ਖਾਸ ਵਿਸ਼ ਸ਼੍ਰੀਦੇਵੀ ਦੀ ਬੇਟੀ ਜਾਨ੍ਹਵੀ ਕਪੂਰ ਨੇ ਕੀਤੀ ਹੈ।

ਸ਼੍ਰੀਦੇਵੀ ਦੀ ਵੱਡੀ ਧੀ ਜਾਨ੍ਹਵੀ ਕਪੂਰ ਨੇ ਇੰਸਟਾਗ੍ਰਾਮ 'ਤੇ ਆਪਣੀ ਮਾਂ ਦੀ ਇਕ ਖ਼ੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਹ ਲਿਖਦੀ ਹੈ- ਹੈੱਪੀ ਬਰਥਡੇ ਮਾਂ, ਆਈ ਲਵ ਯੂ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ 24 ਫਰਵਰੀ ਨੂੰ ਸ਼੍ਰੀਦੇਵੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੂਰਾ ਬਾਲੀਵੁੱਡ ਸੋਗ ਦੀ ਲਹਿਰ 'ਚ ਡੁੱਬ ਗਿਆ ਸੀ।

View this post on Instagram

Happy birthday Mumma, I love you

A post shared by Janhvi Kapoor (@janhvikapoor) on

ਸ਼੍ਰੀਦੇਵੀ ਦੇ ਜਨਮਦਿਨ 'ਤੇ ਉਸ ਨੂੰ ਯਾਦ ਕਰਦਿਆਂ ਅਦਾਕਾਰ ਅਨਿਲ ਕਪੂਰ ਦੀ ਪਤਨੀ ਸੁਨੀਤਾ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਹੈ। ਇਸ ਵਿਚ ਉਸ ਨੇ ਸ਼੍ਰੀਦੇਵੀ ਨਾਲ ਇਕ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਹੈ- ਯਾਦਾਂ ਹਮੇਸ਼ਾ ਸਪੈਸ਼ਲ ਹੁੰਦੀਆਂ ਹਨ। ਕਦੀ ਅਸੀਂ ਹੱਸਦੇ ਹਾਂ, ਉਸ ਸਮੇਂ ਨੂੰ ਯਾਦ ਕਰਦੇ ਹੋਏ ਜਦੋਂ ਅਸੀਂ ਰੋਏ ਸੀ ਅਤੇ ਅਸੀਂ ਰੋਂਦੇ ਹਾਂ, ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਜਦੋਂ ਅਸੀਂ ਹੱਸੇ ਸੀ। ਇਹ ਜ਼ਿੰਦਗੀ ਹੈ। ਹੈੱਪੀ ਬਰਥਰੇ ਸ਼੍ਰੀ, ਮਿਸ ਯੂ।

ਜਾਨ੍ਹਵੀ ਨੇ ਮਈ ਮਹੀਨੇ ਮਦਰਜ਼ ਡੇ ਮੌਕੇ ਵੀ ਖ਼ੂਬਸੂਰਤ ਤਸਵੀਰ ਨਾਲ ਇਕ ਪੋਸਟ ਸ਼ੇਅਰ ਕੀਤੀ ਸੀ। ਜ਼ਿਕਰਯੋਗ ਹੈ ਕਿ 24 ਫਰਵਰੀ ਨੂੰ ਅਦਾਕਾਰਾ ਸ਼੍ਰੀਦੇਵੀ ਦਾ ਦੇਹਾਂਤ ਹੋਇਆ ਸੀ। ਸ਼੍ਰੀਦੇਵੀ ਨੇ ਜਦੋਂ ਵੱਡੇ ਪਰਦੇ 'ਤੇ ਡੈਬਿਊ ਕੀਤਾ ਸੀ, ਉਸ ਸਮੇਂ ਉਹ ਮਹਿਜ਼ ਚਾਰ ਸਾਲ ਦੀ ਸੀ ਅਤੇ ਫਿਲਮ ਦਾ ਨਾਂ ਸੀ Thirumugham's Thunaivan (1969)। ਉਸ ਨਾਲ ਜੁੜਿਆ ਇਕ ਰੌਚਕ ਤੱਥ ਇਹ ਵੀ ਹੈ ਕਿ ਸ਼੍ਰੀਦੇਵੀ ਦਾ ਅਸਲੀ ਨਾਂ ਸੀ ਸ਼੍ਰੀਅੰਮਾ ਯੰਗਰ ਅਯੱਪਨ (Shree Amma Yanger Ayyapan) ਪਰ ਬਾਅਦ 'ਚ ਫਿਲਮਾਂ ਲਈ ਉਨ੍ਹਾਂ ਦਾ ਨਾਂ ਬਦਲ ਕੇ ਸ਼੍ਰੀਦੇਵੀ ਰੱਖ ਦਿੱਤਾ ਗਿਆ।

Posted By: Seema Anand