ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਐਕਟਰ ਸ਼ਤਰੂਘਨ ਸਿਨਹਾ ਦੀ ਬੇਟੀ ਤੇ ਅਭਿਨੇਤਰੀ ਸੋਨਾਕਸ਼ੀ ਸਿਨਹਾ ਦਾ ਅੱਜ ਜਨਮ ਦਿਨ ਹੈ। ਅੱਜ ਸੋਨਾਕਸ਼ੀ ਆਪਣਾ 33ਵਾਂ ਜਨਮ ਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 2 ਜੂਨ,1987 ਨੂੰ ਮੁੰਬਈ 'ਚ ਹੋਇਆ ਸੀ। ਸੋਨਾਕਸ਼ੀ ਨੇ ਹੁਣ ਤਕ ਆਪਣੇ ਕਰੀਅਰ 'ਚ ਕਈ ਤਰ੍ਹਾਂ ਦੇ ਕਿਰਦਾਰ ਅਦਾ ਕੀਤੇ ਹਨ। ਇਕ ਸਮਾਂ ਸੋਨਾਕਸ਼ੀ ਦੀ ਜ਼ਿੰਦਗੀ 'ਚ ਅਜਿਹਾ ਸੀ ਜਦੋਂ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਅਦਾਕਾਰਾ ਬਣੇਗੀ। ਇਸ ਦੇ ਪਿੱਛੇ ਦੀ ਵਜ੍ਹਾ ਸੀ ਉਨ੍ਹਾਂ ਦਾ ਵਧਿਆ ਹੋਇਆ ਭਾਰ। ਫਿਲਮਾਂ 'ਚ ਆਉਣ ਤੋਂ ਪਹਿਲਾਂ ਸੋਨਾਕਸ਼ੀ ਕਾਫੀ ਮੋਟੀ ਸੀ ਤੇ ਉਨ੍ਹਾਂ ਦਾ ਭਾਰ 90 ਕਿਲੋ ਸੀ। ਜ਼ਿਕਰਯੋਗ ਹੈ ਕਿ ਸੋਨਾਕਸ਼ੀ ਸਿਨਹਾ ਨੇ ਇਸ ਸ਼ਖਸ ਦੇ ਕਹਿਣ 'ਚੇ ਆਪਣਾ 30 ਕਿੱਲੋ ਭਾਰ ਘਟਾਇਆ। ਇਸ ਤੋਂ ਬਾਅਦ ਫਿਲਮ 'ਚ ਮੇਕੋਓਰ ਦੇਖ ਕੇ ਸਾਰੇ ਹੈਰਾਨ ਰਹਿ ਗਏ ਸਨ।

View this post on Instagram

Waiting for the #Lockdown to get over like...

A post shared by Sonakshi Sinha (@aslisona) on

div>

ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਸਾਲ 2010 'ਚ ਸਲਮਾਨ ਖਾਨ ਦੀ ਫਿਲਮ 'ਦਬੰਗ' 'ਚ ਡੈਬਊ ਕੀਤਾ ਸੀ। ਦਰਅਸਲ ਸੋਨਾਕਸ਼ੀ ਆਪਣੇ ਕਰੀਅਰ ਨੂੰ ਲੈ ਕੇ ਪਰੇਸ਼ਾਨ ਸੀ ਕਿਉਂਕਿ ਇਸ ਸਮੇਂ ਉਸ ਦਾ ਭਾਰ ਕਾਫੀ ਵਧਾਇਆ ਹੋਇਆ ਸੀ। ਅਜਿਹੇ 'ਚ ਸਲਮਾਨ ਖਾਨ ਨੇ ਉਸ ਦਾ ਸਾਥ ਦਿੱਤਾ। ਸਲਮਾਨ ਨੇ ਉਨ੍ਹਾਂ ਨੂੰ ਬੁਲਾਇਆ ਤੇ ਕਿਹਾ, 'ਮੈ ਤੁਹਾਨੂੰ ਆਪਣੀ ਫਿਲਮ 'ਚ ਲਵਾਂਗਾ, ਪਰ ਇਸ ਲਈ ਪਹਿਲਾਂ ਤੁਹਾਨੂੰ ਭਾਰ ਘੱਟ ਕਰਨਾ ਪਵੇਗਾ।' ਇਸ ਦੌਰਾਨ ਸੋਨਾਕਸ਼ੀ ਨੇ ਆਪਣੇ ਖਾਣ-ਪੀਣ 'ਤੇ ਕੰਟਰੋਲ ਕੀਤਾ ਜੋ ਕਿ ਕਾਫੀ ਮੁਸ਼ਕਲ ਸੀ।

View this post on Instagram

#throwbackthursday

A post shared by Sonakshi Sinha (@aslisona) on

ਫਿਲਮ 'ਚ ਰੋਲ ਪਾਉਣ ਲਈ ਸੋਨਾਕਸ਼ੀ ਨੇ ਦਿਨ-ਰਾਤ ਮਿਹਨਤ ਕੀਤੀ। ਉਨ੍ਹਾਂ ਪੂਰੀ ਜਾਨ ਲਾ ਕੇ ਆਪਣੇ ਭਾਰ ਨੂੰ ਕਾਬੂ ਕੀਤਾ। ਕੁਝ ਮਹੀਨਿਆਂ 'ਚ ਉਹ ਫਿਰ ਤੋਂ ਸਲਮਾਨ ਨੂੰ ਮਿਲੀ ਉਦੋਂ ਸਲਮਾਨ ਖਾਨ ਨੇ ਉਸ ਨੂੰ ਫਿਟ ਦੇਖ ਕੇ ਆਪਣੀ ਫਿਲਮ ਦਾ ਹਿੱਸਾ ਬਣਾਉਣ ਲਈ ਤਿਆਰ ਹੋ ਗਏ ਪਰ ਉਦੋਂ ਉਨ੍ਹਾਂ ਨੇ ਸੋਨਾਕਸ਼ੀ ਦੇ ਸਾਹਮਣੇ ਇਕ ਹੋਰ ਨਵੀਂ ਮੰਗ ਰੱਖ ਦਿੱਤੀ।

ਸਲਮਾਨ ਨੇ ਸੋਨਾਕਸ਼ੀ ਸਿਨਹਾ ਨੂੰ 'ਦਬੰਗ' 'ਚ ਕੰਮ ਦੇਣ ਦੇ ਬਦਲੇ ਸੋਨਾਕਸ਼ੀ ਤੋਂ ਟਰੀਟ ਦੀ ਮੰਗ ਕਰ ਦਿੱਤੀ। ਸੋਨਾਕਸ਼ੀ ਸਿਨਹਾ ਨੇ ਇਕ ਬਾਰ ਦੱਸਿਆ ਸੀ ਕਿ ਉਸ ਸਮੇਂ ਉਨ੍ਹਾਂ ਕੋਲ ਪੈਸੇ ਬਿਲਕੁਲ ਵੀ ਨਹੀਂ ਸਨ ਫਿਰ ਸੋਨਾਕਸ਼ੀ ਨੇ ਜਦੋਂ ਜੇਬ ਦੇਖੀ ਤਾਂ ਉਸ 'ਚ ਸਿਰਫ ਤਿੰਨ ਹਜ਼ਾਰ ਰੁਪਏ ਹੀ ਸੀ। ਸੋਨਾਕਸ਼ੀ ਨੇ ਸੋਚਿਆ ਇੰਨੇ ਪੈਸਿਆਂ 'ਚ ਸਲਮਾਨ ਖਾਨ ਨੂੰ ਟਰੀਟ ਕਿਸ ਤਰ੍ਹਾਂ ਦੇਵਾਂਗੀ। ਖੈਰ ਸਲਮਾਨ ਨੇ ਬਾਅਦ 'ਚ ਟਰੀਟ ਨੂੰ ਟਾਲ ਦਿੱਤਾ ਫਿਰ ਉਹ ਫਿਲਮ ਦੀ ਸ਼ੂਟਿੰਗ 'ਚ ਬਿਜੀ ਹੋ ਗਈ। ਪਰ ਉਨ੍ਹਾਂ ਨੂੰ ਅੱਜ ਵੀ ਇਸ ਗੱਲ ਨੂੰ ਲੈ ਅਫਸੋਸ ਹੁੰਦਾ ਕਿ ਅਜੇ ਤਕ ਉਨ੍ਹਾਂ ਨੇ ਸਲਮਾਨ ਨੂੰ ਟਰੀਟ ਨਹੀਂ ਦਿੱਤੀ ਹੈ।

Posted By: Rajnish Kaur