ਨਵੀਂ ਦਿੱਲੀ, ਜੇਐੱਨਐੱਨ। 'ਕੋਈ ਮੁਝੇ ਜੰਗਲੀ ਕਹੇ, ਕਹਤਾ ਰਹੇ।' ਅਜਿਹੇ ਗਾਣਿਆਂ ਜ਼ਰੀਏ ਆਪਣੀ ਚੁਲਬੁਲੇ ਅੰਦਾਜ਼ 'ਚ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਵਾਲੇ ਸ਼ੰਮੀ ਕਪੂਰ ਦਾ ਅੱਜ ਜਨਮ ਦਿਨ ਹੈ। ਸ਼ੰਮੂ ਕਪੂਰ ਦਾ ਆਪਣਾ ਇਕ ਦੌਰ ਸੀ, ਜਦੋਂ ਉਹ ਸਭ ਤੋਂ ਜ਼ਿਆਦਾ ਮਸ਼ਹੂਰ ਹੀਰੋ ਸੀ। ਉਨ੍ਹਾਂ ਬਾਲੀਵੁੱਡ ਦਰਜਨਾਂ ਸੁਪਰ-ਡੁਪਰ ਹਿੱਟ ਫ਼ਿਲਮਾਂ ਕੀਤੀਆਂ। ਉੱਥੇ ਹੀ ਕੁਝ ਫ਼ਿਲਮਾਂ 'ਚ ਆਪਣੇ ਕੰਮ ਸਬੰਧੀ ਉਹ ਆਲੋਚਕਾ ਦੇ ਨਿਸ਼ਾਨੇ 'ਤੇ ਵੀ ਰਹੇ। ਬਾਅਦ ਦੇ ਦਿਨਾਂ 'ਚ ਸ਼ੰਮੀ ਕਪੂਰ ਨੂੰ ਸਾਈਡ ਰੋਲ ਵੀ ਆਫ਼ਰ ਹੋਣ ਲੱਗੇ। ਅੱਜ ਉਨ੍ਹਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਫ਼ਿਲਮਾਂ ਜ਼ਰੀਏ ਯਾਦ ਕਰ ਰਹੇ ਹਾਂ।

1. ਤੀਸਰੀ ਮੰਜ਼ਿਲ

ਤੀਸਰੀ ਮੰਜ਼ਿਲ ਸ਼ੰਮੀ ਕਪੂਰ ਦੇ ਕਰੀਅਰ ਦੀ ਬਿਹਤਰੀਨ ਫ਼ਿਲਮਾਂ 'ਚੋਂ ਇਕ ਹੈ। ਸਾਲ 1966 'ਚ ਆਈ ਇਸ ਫ਼ਿਲਮ ਨੂੰ ਵਿਜੈ ਆਨੰਦ ਨੇ ਡਾਇਰਕੈਟਰ ਕੀਤਾ ਸੀ। ਇਹ ਇਕ ਮਿਊਜ਼ਿਕ ਡਰਾਮਾ ਫ਼ਿਲਮ ਸੀ, ਜਿਸ 'ਚ ਸ਼ੰਮੀ ਕਪੂਰ ਨੇ ਰਾਕੀ ਨਾਂ ਦੇ ਇਕ ਡ੍ਰਮਰ ਦਾ ਕਿਰਦਾਰ ਨਿਭਾਇਆ ਸੀ। ਫ਼ਿਲਮ 'ਚ ਉਨ੍ਹਾਂ ਦੇ ਆਪੋਜਿਟ ਆਸ਼ਾ ਪਾਰੇਖ ਸੀ। ਆਸ਼ਾ ਨੇ ਇਸ ਵਿਧਵਾ ਦਾ ਰੋਲ ਨਿਭਾਇਆ ਸੀ।

2.ਕਸ਼ਮੀਰ ਦੀ ਕਲੀ

ਕਸ਼ਮੀਰ ਦੀ ਕਲੀ ਫ਼ਿਲਮ ਸਾਲ 1960 'ਚ ਆਈ ਇਕ ਰੋਮਾਂਟਿਕ ਡਰਾਮਾ ਫ਼ਿਲਮ ਸੀ, ਜਿਸ ਨੂੰ ਸ਼ਕਤੀ ਸਮਾਨਤਾ ਨੇ ਡਾਇਰੈਕਟ ਕੀਤਾ ਸੀ। ਇਸ ਫ਼ਿਲਮ ਦਾ ਗਾਣਾ 'ਚਾਂਦ ਸੇ ਰੋਸ਼ਨ ਚੇਹਰਾ' ਹਾਲੇ ਤਕ ਲੋਕਾਂ ਦੀ ਜ਼ੁਬਾਨ 'ਤੇ ਚੜ੍ਹਿਆ ਹੋਇਆ ਹੈ। ਇਹ ਗਾਣਾ ਅੱਜ ਵੀ ਕਈ ਲੋਕਾਂ ਦੀ ਪਲੇਅਲਿਸਟ 'ਚ ਸਭ ਤੋਂ ਉੱਪਰ ਮੌਜੂਦ ਰਹਿੰਦਾ ਹੈ। ਇਸ ਫ਼ਿਲਮ ਦਾ ਪਲਾਟ ਕਸ਼ਮੀਰ 'ਚ ਸੈੱਟ ਹੈ। ਇਸ ਫ਼ਿਲਮ 'ਚ ਉਨ੍ਹਾਂ ਦੇ ਆਪੋਜਿਟ ਸ਼ਰਮਿਲਾ ਟੈਗੋਰ ਹੈ ਜੋ ਕਿ ਇਕ ਕਸ਼ਮੀਰੀ ਲੜਕੀ ਦਾ ਕਿਰਦਾਰ ਨਿਭਾਉਂਦੀ ਹੈ।

3. ਬ੍ਰਹਮਚਾਰੀ

ਸਾਲ 1966 'ਚ ਆਈ ਇਸ ਫ਼ਿਲਮ ਨੂੰ ਸ਼ੋਅਲੇ ਫੇਮ ਰਮੇਸ਼ ਸਿੱਪੀ ਨੇ ਬਣਾਇਆ ਸੀ। ਬ੍ਰਹਮਚਾਰੀ 'ਚ ਸ਼ੰਮੀ ਕਪੂਰ ਲੀਡ ਰੋਲ 'ਚ ਸਨ। ਉਨ੍ਹਾਂ ਬਿਨਾਂ ਵਿਆਹ ਕੀਤੇ ਇਕ ਅਨਾਥ ਆਸ਼ਰਮ ਚਲਾਉਣ ਵਾਲੇ ਬ੍ਰਹਮਚਾਰੀ ਦੀ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਜ਼ਬਰਦਸਤ ਹਿੱਟ ਰਹੀ ਤੇ ਇਸ ਨੂੰ ਬਾਅਦ 'ਚ ਤਾਮਿਲ ਤੇ ਤੇਲਗੂ ਭਾਸ਼ਾਵਾਂ 'ਚ ਵੀ ਰੀਮੇਕ ਕੀਤਾ ਗਿਆ। ਇਸ ਫ਼ਿਲਮ ਦਾ ਫ਼ਿਲਮਫੇਅਰ ਅਵਾਰਡ ਵੀ ਮਿਲਿਆ।

4. ਉਜਾਲਾ

ਸਾਲ 1959 'ਚ ਆਈ ਫ਼ਿਲਮ ਉਜਾਲਾ 'ਚ ਸ਼ੰਮੀ ਦਾ ਕਿਰਦਾਰ ਗ੍ਰੇਅ ਸ਼ੇਡ ਵਾਲਾ ਸੀ। ਇਸ ਫ਼ਿਲਮ 'ਚ ਸੰਮੀ ਕਪੂਰ ਨਾਲ ਮਾਲਾ ਸਿਨਹਾ ਕੋ-ਐਕਟਰ ਦੇ ਰੂਪ 'ਚ ਸੀ। ਉੱਥੇ ਹੀ ਰਾਜ ਕਪੂਰ ਨੇ ਵਿਲੇਨ ਦੀ ਭੂਮਿਕਾ ਨਿਭਾਈ ਸੀ।

5. ਜੰਗਲੀ

ਸਾਲ 1961 'ਚ ਆਈ ਫ਼ਿਲਮ ਜੰਗਲੀ ਆਪਣੇ ਸਮੇਂ ਦੀ ਬਲਾਕਬਸਟਰ ਸੀ। ਇਸ ਫ਼ਿਲਮ ਨੇ ਉਸ ਸਮੇਂ 1 ਕਰੋੜ 75 ਲੱਖ ਦਾ ਬਾਕਸ ਕੁਲੈਕਸ਼ਨ ਕੀਤਾ ਸੀ, ਜੋ ਕਿ ਕਾਫ਼ੀ ਵੱਡੀ ਰਕਮ ਮੰਨੀ ਜਾਂਦੀ ਸੀ। ਇਸ ਫ਼ਿਲਮ ਦਾ ਗਾਣਾ 'ਕੋਈ ਮੁਝੇ ਜੰਗਲੀ ਕਹੇ' ਕਾਫ਼ੀ ਮਸ਼ਹੂਰ ਹੋਇਆ ਇਸ ਨੂੰ ਲੋਕ ਅੱਜ ਵੀ ਗੁਣਗੁਣਾਉਂਦੇ ਮਿਲ ਜਾਂਦੇ ਹਨ। ਇਸ ਫ਼ਿਲਮ 'ਚ ਸ਼ੰਮੀ ਆਪੋਜਿਟ ਸ਼ਾਇਰਾ ਬਾਨੋ ਨੇ ਕੰਮ ਕੀਤਾ ਹੈ।

Posted By: Akash Deep