ਜੇਐੱਨਐੱਨ, ਨਵੀਂ ਦਿੱਲੀ : ਅੱਜ ਉਸ ਅਦਾਕਾਰਾ ਦਾ ਜਨਮਦਿਨ ਹੈ, ਜਿਨ੍ਹਾਂ ਨੇ 'ਇਨ ਆਖੋਂ ਕੀ ਮਸਤੀ ਕੇ ਮਸਤਾਨੇ ਹਜ਼ਾਰੋ ਹੈਂ...' ਯਾਨੀ ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਅਦਾਕਾਰਾ ਰੇਖਾ ਦੀ। ਰੇਖਾ ਨੇ ਬਾਲੀਵੁੱਡ ਦੀਆਂ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਤੇ ਉਨ੍ਹਾਂ ਨੇ ਆਪਣੀਆਂ ਫਿਲਮਾਂ ਨੂੰ ਖੁਦ ਦੇ ਦਮ 'ਤੇ ਹਿੱਟ ਕਰਵਾਇਆ। ਅਜਿਹੀ ਫਿਲਮਾਂ ਦੀ ਲਿਸਟ ਕਾਫੀ ਲੰਬੀ ਹੈ। ਰੇਖਾ ਦੀ ਖੂਬਸੁਰਤੀ, ਲਵ ਅਫੇਅਰ, ਫਿਲਮੀ ਕਰੀਅਰ ਦੇ ਬਾਰੇ 'ਚ ਬਹੁਤ ਸੁਣਿਆ ਹੋਵੇਗਾ... ਪਰ ਕੀ ਤੁਸੀਂ ਜਾਣਦੇ ਹੋ ਕਿ ਰੇਖਾ ਦਾ ਕਦੇ ਵੀ ਫਿਲਮਾਂ 'ਚ ਆਉਣ ਦਾ ਦਿਲ ਨਹੀਂ ਸੀ ਤੇ ਕਿਹੜੀ ਮਜਬੂਰੀ 'ਚ ਉਨ੍ਹਾਂ ਨੇ ਫਿਲਮਾਂ 'ਚ ਕੰਮ ਕੀਤਾ ਆਓ ਜਾਣਦੇ ਹਾਂ ...

ਫਿਲਮਾਂ 'ਚ ਆਉਣ ਦਾ ਨਹੀਂ ਸੀ ਸ਼ੌਕ

ਰੇਖਾ ਦੀ ਮਾਂ ਪੁਸ਼ਪਾਵਲੀ ਤੇ ਪਿਤਾ ਸਾਊਥ ਦੇ ਜਾਣੇ ਮਾਣੇ ਸਟਾਰ ਸਨ ਤੇ ਪੁਸ਼ਪਾਵਲੀ ਉਨ੍ਹਾਂ ਦੇ ਪਿਤਾ ਦੀ ਤੀਜੀ ਪਤਨੀ ਸੀ। ਹਾਲਾਂਕਿ, ਕਦੇ ਵੀ ਉਨ੍ਹਾਂ ਦੇ ਮਾਤਾ-ਪਿਤਾ ਦੀ ਵਿਆਹੀ ਜ਼ਿੰਦਗੀ ਠੀਕ ਨਹੀਂ ਰਹੀ। ਇਸ ਕਾਰਨ ਰੇਖਾ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਉਹ ਕਾਫੀ ਪਰੇਸ਼ਾਨ ਰਹਿੰਦੀ ਸੀ। ਰੇਖਾ ਆਪਣੀ ਮਾਂ ਨਾਲ ਅਲਗ ਤੋਂ ਰਹਿੰਦੀ ਸੀ। ਜਦੋਂ ਰੇਖਾ 13 ਸਾਲ ਦੀ ਸੀ ਤਾਂ ਪਰਿਵਾਰਕ ਸਥਿਤੀ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਫਿਲਮਾਂ 'ਚ ਕੰਮ ਕਰਨਾ ਪਿਆ।

ਸਾਲ 1969 'ਚ ਫਿਲਮ 'ਅਣਜਾਣਾ ਸਫਰ' ਲਈ ਉਨ੍ਹਾਂ ਨੂੰ ਆਫਰ ਮਿਲਿਆ ਪਰ ਉਹ ਫਿਲਮਾਂ 'ਚ ਬਿਲਕੁਲ ਵੀ ਕੰਮ ਕਰਨਾ ਨਹੀਂ ਚਾਹੁੰਦੀ ਸੀ। ਉਸ ਦੌਰਾਨ ਉਨ੍ਹਾਂ ਦੀ ਮਾਂ ਨੇ ਇਹ ਕਹਿ ਕੇ ਉਨ੍ਹਾਂ ਨੂੰ ਮੰਨਾਇਆ ਕਿ ਫਿਲਮ ਦੀ ਸ਼ੂਟਿੰਗ ਸਾਊਥ ਅਫਰੀਕਾ 'ਚ ਹੋਣੀ ਹੈ ਤੇ ਉੱਥੇ ਲਾਈਫ ਸ਼ੈਂਚੁਰੀ ਹੈ ਤੇ ਉੱਥੇ ਜਾਨਵਰ ਦੇਖਣ ਨੂੰ ਮਿਲਣਗੇ। ਇਸ ਕਾਰਨ ਰੇਖਾ ਨੇ ਹਾਂ ਕਰ ਦਿੱਤੀ ਸੀ।

ਆਪਣੀ ਭੈਣ ਨੂੰ ਫਿਲਮਾਂ 'ਚ ਨਹੀਂ ਆਉਣ ਦਿੱਤਾ

ਇਸ ਕਾਰਨ ਉਨ੍ਹਾਂ ਨੇ ਆਪਣੀ ਛੋਟੀ ਭੈਣ ਰਾਧਾ ਨੂੰ ਫਿਲਮਾਂ 'ਚ ਨਹੀਂ ਆਉਣ ਦਿੱਤਾ ਸੀ। ਉਨ੍ਹਾਂ ਦੇ ਹਿਸਾਬ ਨਾਲ ਫਿਲਮਾਂ ਦੀ ਦੁਨੀਆ ਠੀਕ ਨਹੀਂ ਹੈ ਤੇ ਉਨ੍ਹਾਂ ਨੇ ਰਾਧਾ ਨੂੰ ਵੀ ਫਿਲਮਾਂ 'ਚ ਆਉਣ ਤੋਂ ਰੋਕਿਆ। ਉਸ ਤੋਂ ਬਾਅਦ ਵੀ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਉਨ੍ਹਾਂ ਦੀ ਜ਼ਿੰਦਗੀ 'ਚ ਕਾਫੀ ਉਤਰਾਅ-ਚੜਾਅ ਆਉਂਦੇ ਰਹੇ।

Posted By: Amita Verma