ਜੇਐਨਐਨ, ਨਵੀਂ ਦਿੱਲੀ : ਸਾਊੁਥ ਫਿਲਮ ਇੰਡਸਟਰੀ ਦੇ ਮੰਨੇ ਪ੍ਰਮੰਨੇ ਐਕਟਰ ਰਵੀ ਤੇਜਾ ਨੇ ਕਈ ਹਿੱਟ ਫਿਲਮਾਂ ਕੀਤੀਆਂ ਹਨ। 26 ਜਨਵਰੀ 1968 ਨੂੰ ਜਗੱਮਪੇਟਾ, ਆਂਧਰਾ ਪ੍ਰਦੇਸ਼ ਦੇ ਜਨਮੇ ਰਵੀ ਤੇਜਾ ਦਾ ਪੂਰਾ ਨਾਂ ਰਵੀਸ਼ੰਕਰ ਰਾਜੂ ਭੂਪਤੀਰਾਜੂ ਹੈ। ਰਵੀ ਤੇਜਾ ਸਾਊਥ ਫਿਲਮ ਇੰਡਸਟਰੀ ਵਿਚ ਮਾਸ ਮਹਾਰਾਜਾ ਦੇ ਨਾਂ ਨਾਲ ਮਸ਼ਹੂਰ ਹਨ। ਅੱਜ ਉਹ ਆਪਣਾ 51ਵਾਂ ਜਨਮਦਿਨ ਮਨਾ ਰਹੇ ਹਨ।

ਜ਼ਿਕਰਯੋਗ ਹੈ ਕਿ ਰਵੀ ਤੇਜ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1990 ਵਿਚ ਆਈ ਫਿਲਮ ਕਰਤੱਵਮ ਤੋਂ ਬਤੌਰ ਸਪੋਰਟਿੰਗ ਆਰਟਿਸਟ ਕੀਤੀ ਸੀ। ਇਸ ਤੋਂ ਬਾਅਦ ਰਵੀ ਨੇ 1999 ਵਿਚ ਆਈ ਫਿਲਮ ਨੀ ਕੋਸਮ ਵਿਚ ਬਤੌਰ ਲੀਡ ਐਕਟਰ ਕੰਮ ਕੀਤਾ। ਇਸ ਫਿਲਮ ਨੂੰ ਨੰਦੀ ਐਵਾਰਡ ਨਾਲ ਨਿਵਾਜਿਆ ਜਾ ਚੁੱਕਾ ਹੈ।


ਰਵੀ ਤੇਜਾ ਅੱਜ ਕੱਲ੍ਹ ਆਪਣੀ ਇਕ ਫਿਲਮ ਲਈ ਲਗਪਗ 10 ਕਰੋੜ ਰੁਪਏ ਲੈਂਦੇ ਹਨ। ਇਹੀ ਨਹੀਂ ਉਹ ਐਂਡਰਸਮੈਂਟ ਤੋਂ ਵੀ ਚੰਗੀ ਕਮਾਈ ਕਰਦੇ ਹਨ। ਉਨ੍ਹਾਂ ਨੇ ਕਈ ਸੁਪਰ ਹਿੱਟ ਫਿਲਮਾਂ ਕੀਤੀਆਂ। ਅੱਜ ਕੱਲ੍ਹ ਉਹ ਆਪਣੀ ਨਵੀਂ ਫਿਲਮ ਕ੍ਰੈਕ ਨੂੰ ਲੈ ਕੇ ਚਰਚਾ ਵਿਚ ਹਨ। 2012 ਵਿਚ ਫੋਬਰਜ਼ ਦੀ ਲਿਸਟ ਵਿਚ 100 ਅਜਿਹੇ ਸੈਲੀਬ੍ਰਿਟੀਜ਼ ਦੀ ਲਿਸਟ ਵਿਚ ਸ਼ਾਮਲ ਸਨ ਜਿਨ੍ਹਾਂ ਦੀ ਆਮਦਨ 15.5 ਕਰੋੜ ਰੁਪਏ ਤੋਂ ਜ਼ਿਆਦਾ ਸੀ। ਇਸ ਲਿਸਟ ਵਿਚ ਰਵੀ 50ਵੇਂ ਨੰਬਰ 'ਤੇ ਸਨ।

Posted By: Tejinder Thind