ਜੇਐਨਐਨ, ਨਵੀਂ ਦਿੱਲੀ : ਬਾਲੀਵੁੱਡ ਦੀ ਕੰਟਰਾਵਰਸੀ ਕੁਈਨ ਰਾਖੀ ਸਾਵੰਤ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੀ ਹੈ। ਰਾਖੀ ਅੱਜ ਫਿਲਮ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਂ ਹੈ। ਅਦਾਕਾਰਾ ਨੇ ਆਪਣੀ ਐਕਟਿੰਗ ਨਾਲ ਨਾ ਸਹੀ ਪਰ ਆਪਣੇ ਡਾਂਸ ਨਾਲ ਬਾਲੀਵੁੱਡ ਵਿਚ ਇਕ ਵੱਖਰੀ ਪਛਾਣ ਬਣਾ ਲਈ ਹੈ। ਅਦਾਕਾਰਾ ਨੇ ਅੱਜ ਭਾਵੇਂ ਆਪਣੀ ਮਿਹਨਤ ਸਦਕਾ ਨਾਮਣਾ ਖੱਟਿਆ ਹੈ ਪਰ ਇਥੋਂ ਤਕ ਪਹੁੰਚਣ ਲਈ ਉਸ ਨੇ ਕਾਫੀ ਸੰਘਰਸ਼ ਕੀਤਾ ਹੈ।

ਗਰੀਬੀ ਤੋਂ ਲੈ ਕੇ ਮਾਰਕੁੱਟ ਤਕ ਰਾਖੀ ਨੇ ਆਪਣੀ ਜ਼ਿੰਦਗੀ ਵਿਚ ਕਈ ਤਰ੍ਹਾਂ ਦੇ ਦਰਦ ਹੰਢਾਏ ਹਨ, ਜਿਨ੍ਹਾਂ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਐਕਟ੍ਰਸ ਦਾ ਬਚਪਨ ਕਿਸੇ ਨਰਕ ਤੋਂ ਘੱਟ ਨਹੀਂ ਨਹੀਂ ਰਿਹਾ। ਅੱਜ ਅਦਾਕਾਰ ਦੇ ਜਨਮਦਿਨ ਮੌਕੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਰਾਖੀ ਦੇ ਸੰਘਰਸ਼ ਦੀ ਕਹਾਣੀ,ਜਿਸ ਨੂੰ ਸੁਣ ਕੇ ਤੁਸੀਂ ਵੀ ਭਾਵੁਕ ਹੋ ਜਾਓਗੇ।

ਗਰੀਬੀ ’ਚ ਗੁਜ਼ਾਰਿਆ ਬਚਪਨ, ਗੁਆਂਢੀ ਦਿੰਦੇ ਸਨ ਬਾਸਾ ਭੋਜਨ

ਇਹ ਗੱਲ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹਨ ਕਿ ਰਾਖੀ ਸਾਵੰਤ ਦਾ ਅਸਲੀ ਨਾਂ ਨੀਰੂ ਭੇਡ਼ਾ ਹੈ। ਇੰਡਸਟਰੀ ਵਿਚ ਆਉਣ ਲਈ ਐਕਟ੍ਰੇਸ ਨੇ ਆਪਣਾ ਨਾਂ ਬਦਲਿਆ ਸੀ। ਰਾਜੀਵ ਖੰਡੇਲਵਾਲ ਦੇ ਸ਼ੋਅ ਜਜ਼ਬਾਤ ਵਿਚ ਰਾਖੀ ਨੇ ਦੱਸਿਆ ਕਿ ਉਹ ਬਹੁਤ ਗਰੀਬ ਪਰਿਵਾਰ ਨਾਲ ਤਾਲੁਕ ਰਖਦੀ ਹੈ, ਉਨ੍ਹਾਂ ਦੀ ਮਾਂ ਇਕ ਹਸਪਤਾਲ ਵਿਚ ਸਫਾਈ ਦਾ ਕੰਮ ਕਰਦੀ ਸੀ। ਪਿਤਾ ਮੁੰਬਈ ਪੁਲਿਸ ਵਿਚ ਕਾਂਸਟੇਬਲ ਸਨ। ਬਹੁਤ ਮੁਸ਼ਕਲ ਨਾਲ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰ ਹੁੰਦਾ ਸੀ। ਕਦੇ ਕਦੇ ਤਾਂ ਅਜਿਹਾ ਹੁੰਦਾ ਸੀ ਕਿ ਉਨ੍ਹਾਂ ਕੋਲ ਖਾਣਾ ਖਾਣ ਲਈ ਨਹੀਂ ਸੀ ਹੁੰਦਾ ਤਾਂ ਗੁਆਂਢੀ ਜੋ ਖਾਣਾ ਸੁੱਟ ਦਿੰਦੇ ਸਨ ਉਹ ਚੁੱਕ ਕੇ ਖਾ ਲੈਂਦੇ ਸਨ।

ਮਾਮਾ ਕਰਦੇ ਸਨ ਕੁੱਟਮਾਰ

ਅਦਾਕਾਰਾ ਨੇ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਉਸ ਨੂੰ ਬਚਪਨ ਤੋਂ ਡਾਂਸ ਅਤੇ ਐਕਟਿੰਗ ਦਾ ਬਹੁਤ ਸ਼ੌਕ ਸੀ ਪਰ ਜੇ ਉਹ ਡਾਂਸ ਕਰਦੀ ਸੀ ਤਾਂ ਉਸ ਦੇ ਮਾਮਾ ਜੀ ਉਸ ਨੂੰ ਬਹੁਤ ਮਾਰਦੇ ਕੁੱਟਦੇ ਸਨ। ਕਿਉਂਕਿ ਉਨ੍ਹਾਂ ਦੇ ਖਾਨਦਾਨ ਵਿਚ ਲਡ਼ਕੀਆਂਨੂੰ ਡਾਂਸ ਕਰਨ ਦੀ ਇਜਾਜ਼ਤ ਨਹੀਂ ਸੀ। ਇਸ ਲਈ ਉਹ ਜਦੋਂ ਵੀ ਡਾਂਸ ਕਰਦੀ ਤਾਂ ਉਸ ਨੂੰ ਬਹੁਤ ਕੱੁਟ ਪੈਂਦੀ ਅਜਿਹੇ ਹਾਲਾਤਾਂ ਵਿਚ ਉਸ ਦੀ ਪਰਵਰਿਸ਼ ਹੋਈ।

Posted By: Tejinder Thind