ਨਵੀਂ ਦਿੱਲੀ, ਜੇਐੱਨਐੱਨ। ਤੇਲਗੂ ਸਿਨੇਮਾ ਦੇ ਸੁਪਰਸਟਾਰ ਪ੍ਰਭਾਸ 23 ਅਕਤੂਬਰ ਨੂੰ 40ਵਾਂ ਜਨਮ ਦਿਨ ਮਨਾ ਰਹੇ ਹਨ। ਪ੍ਰਭਾਸ ਹਿੰਦੀ ਸਿਨੇਮਾ ਦੇ ਦਰਸ਼ਕ ਬਾਹੂਬਲੀ ਸੀਰੀਜ਼ ਤੇ ਹੁਣ ਸਾਹੋ ਲਈ ਜਾਣਦੇ ਹਨ। ਪਰ ਘੱਟ ਲੋਕ ਇਸ ਗੱਲ ਨੂੰ ਜਾਣਦੇ ਹੋਣਗੇ ਕਿ ਪ੍ਰਭਾਸ ਬਾਹੂਬਲੀ ਤੋਂ ਪਹਿਲਾਂ ਵੀ ਹਿੰਦੀ ਸਿਨੇਮਾ 'ਚ ਨਜ਼ਰ ਆ ਚੁੱਕੇ ਹਨ। ਪ੍ਰਭਾਸ ਦੀ ਫੈਨ ਫਾਲੋਇੰਗ ਜ਼ਬਰਦਸਤ ਹੈ। ਟਵਿੱਟਰ 'ਤੇ #HappyBirthdayPrabhas ਦੇ ਨਾਲ #HappyBirthdayDarling ਵੀ ਟ੍ਰੈਂਡ ਕਰ ਰਿਹਾ ਹੈ। ਪ੍ਰਭਾਸ ਦੇ ਫੈਨਜ਼ ਪਿਆਰ ਨਾਲ ਉਨ੍ਹਾਂ ਨੂੰ ਡਾਰਲਿੰਗ ਕਹਿੰਦੇ ਹਨ। ਅਜਿਹੀਆਂ ਹੀ ਕੁਝ ਦਿਲਚਸਪ ਕਿਸੇ ਪ੍ਰਭਾਸ ਦੇ ਜਨਮ ਦਿਨ 'ਤੇ...

2015 'ਚ ਜਦੋਂ ਬਾਹੂਬਲੀ- ਦਿ ਬਿਗਨਿੰਗ ਰਿਲੀਜ਼ ਹੋਈ ਤਾਂ ਦੇਸ਼ ਭਰ 'ਚ ਪ੍ਰਭਾਸ ਦਾ ਨਾਂ ਛਾ ਗਿਆ। ਇਸ ਤੋਂ ਪਹਿਲਾਂ ਉਹ ਤੇਲਗੂ ਸਿਨੇਮਾ 'ਚ ਦਰਜਨ ਤੋਂ ਜ਼ਿਆਦਾ ਫ਼ਿਲਮਾਂ ਕਰ ਚੁੱਕੇ ਸਨ, ਪਰ ਹਿੰਦੀ ਦਰਸ਼ਕਾਂ ਲਈ ਮਹਿਜ਼ ਇਕ ਸਾਊਥ ਇੰਡੀਅਨ ਐਕਟਰ ਸਨ, ਜਿਨ੍ਹਾਂ ਦੀਆਂ ਹਿੰਦੀ ਡਬ ਫ਼ਿਲਮਾਂ ਕੁਝ ਫ਼ਿਲਮੀ ਚੈਨਲਾਂ 'ਤੇ ਅਕਸਰ ਆਉਂਦੀਆਂ ਰਹਿੰਦੀਆਂ ਸਨ। ਐੱਸਐੱਸ ਰਾਜਾਮੌਲੀਦੀ ਦੀ ਡਾਇਰੈਕਟਰ ਕੀਤੀ ਬਾਹੂਬਲੀ ਨੇ ਪ੍ਰਭਾਸ ਦੀ ਪਛਾਣ ਬਦਲ ਦਿੱਤੀ। ਫ਼ਿਲਮ ਨੇ ਸਿਰਫ਼ ਹਿੰਦੀ ਡਬ ਵਰਜ਼ਨ ਨੇ 100 ਕਰੋੜ ਤੋਂ ਜ਼ਿਆਦਾ ਜਮ੍ਹਾ ਕੀਤੇ ਸਨ। ਇਹ ਇਕ ਰਿਕਾਰਡ ਹੈ। ਇਸ ਤੋਂ ਪਹਿਲਾਂ ਕਿਸੇ ਡਬ ਫ਼ਿਲਮ ਨੇ ਇੰਨੀ ਕੁਲੈਕਸ਼ਨ ਨਹੀਂ ਕੀਤੇ ਸਨ। 2017 'ਚ ਇਸ ਦਾ ਸੀਕਵਲ ਆਇਆ ਬਾਹੂਬਲੀ 2-ਦਿ ਕਨਕਲੂਜ਼ਨ। ਇਸ ਫ਼ਿਲਮ ਨੇ ਤਾਂ ਕਮਾਈ ਦੇ ਨਵੇਂ ਰਿਕਾਰਡ ਬਣਾ ਦਿੱਤੇ। ਸਿਰਫ਼ ਹਿੰਦੀ ਡਬ ਵਰਜ਼ਨ ਨੇ ਹੀ 511 ਕਰੋੜ ਰੁਪਏ ਦਾ ਕੁਲੈਕਸ਼ਨ ਕਰ ਲਿਆ ਸੀ।

ਹਾਲ ਹੀ 'ਚ ਬਾਹੂਬਲੀ-ਦਿ ਬਿਗਨਿੰਗ ਦੀ ਸਕ੍ਰੀਨਿੰਗ ਲੰਡਨ ਦੇ ਆਈਕਾਨਿਕ ਰਾਇਲ ਅਲਬਰਟ ਹਾਲ 'ਚ ਹੋਈ। ਇਸ ਹਾਲ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ, ਜਦੋਂ 148 ਸਾਲਾ 'ਚ ਕਿਸੇ ਗੈਰ ਅੰਗਰੇਜ਼ੀ ਫ਼ਿਲਮ ਦਾ ਪ੍ਰਦਰਸ਼ਨ ਹੋਇਆ ਹੈ।

ਬਾਹੂਬਲੀ ਪ੍ਰਭਾਸ ਲਈ ਲਾਈਫ ਚੇਂਚਿੰਗ ਫ਼ਿਲਮ ਬਣੀ, ਜਿਸ ਨੇ ਉਨ੍ਹਾਂ ਨੂੰ ਭਾਰਤੀ ਸਿਨੇਮਾ ਦੇ ਇਤਿਹਾਸ 'ਚ ਦਰਜ ਕਰ ਦਿੱਤਾ ਹੈ। ਪ੍ਰਭਾਸ ਵੀ ਆਮਿਰ ਖ਼ਾਨ ਵਾਂਗ ਹਨ, ਜੋ ਇਕ ਸਮੇਂ ਇਕ ਹੀ ਫ਼ਿਲਮ 'ਤੇ ਕੰਮ ਕਰਨਾ ਪਸੰਦ ਕਰਦੇ ਹਨ। ਇਸ ਲਈ ਬਾਹੂਬਲੀ ਦੀ ਸ਼ੂਟਿੰਗ ਦੌਰਾਨ ਪ੍ਰਭਾਸ ਨੇ ਕਿਸੇ ਦੂਸਰੀ ਫ਼ਿਲਮ 'ਚ ਕੰਮ ਨਹੀਂ ਕੀਤਾ। ਬਾਹੂਬਲੀ ਦੇ ਦੋ ਭਾਗਾਂ ਦੀ ਸ਼ੂਟਿੰਗ ਪੰਜ ਸਾਲ ਤਕ ਚੱਲੀ ਸੀ। ਇਸ ਤੋਂ ਬਾਅਦ ਉਹ ਸਾਹੋ 'ਚ ਜੁਟੇ ਗਏ ਤੇ ਇਸ ਦੇ ਰਿਲੀਜ਼ ਹੋਣ ਤਕ ਕੋਈ ਫ਼ਿਲਮ ਸਾਈਨ ਨਹੀਂ ਕੀਤੀ। ਇਹ ਫ਼ਿਲਮ ਇਸ ਸਾਲ ਰਿਲੀਜ਼ ਹੋਈ ਤੇ ਬਾਕਸ ਆਫ਼ਿਸ 'ਤੇ ਸਫ਼ਲ ਰਹੀ ਸੀ।

Posted By: Akash Deep