ਜੇਐੱਨਐੱਨ, ਨਵੀਂ ਦਿੱਲੀ : Happy Birthday PM Narendra Modi : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣਾ 69ਵਾਂ ਜਨਮ ਦਿਨ ਮਨਾ ਰਹੇ ਹਨ ਅਤੇ ਪੀਐੱਮ ਮੋਦੀ ਦੇ ਫਾਲੋਅਰਜ਼ ਇਹ ਦੇਖਣ ਲਈ ਉਤਸ਼ਾਹਤ ਹਨ ਕਿ ਉਹ ਆਪਣਾ ਜਨਮਦਿਨ ਕਿਵੇਂ ਮਨਾਉਣਗੇ। ਨਰਿੰਦਰ ਮੋਦੀ ਉਹ ਹਨ ਜਿਨ੍ਹਾਂ ਨੇ ਹਮੇਸ਼ਾ ਆਪਣੇ ਫਾਲੋਅਰਜ਼ ਨੂੰ ਆਪਣੀ ਅਨੋਖੀ ਕਾਰਜਸ਼ੈਲੀ ਨਾਲ ਪ੍ਰਭਾਵਿਤ ਕੀਤਾ ਹੈ। ਪੀਐੱਮ ਮੋਦੀ ਭਾਰਤ ਦੇ ਉਨ੍ਹਾਂ ਕੁਝ ਪ੍ਰਧਾਨ ਮੰਤਰੀਆਂ 'ਚੋਂ ਇਕ ਹਨ ਜਿਨ੍ਹਾਂ ਨੇ ਸਿਨੇਮਾ ਕਲਾ 'ਚ ਵੀ ਆਪਣੇ ਰੁਚੀ ਦਿਖਾਈ।

ਪਿਛਲੇ ਸਾਲ ਪੀਐੱਮ ਮੋਦੀ ਮੁੰਬਈ 'ਚ ਬਾਲੀਵੁੱਡ ਮਿਊਜ਼ੀਅਮ ਦੇ ਆਗਾਜ਼ 'ਤੇ ਪਹੁੰਚੇ ਅਤੇ ਫਿਲਮਾਂ 'ਤੇ ਟੈਕਸ ਡਿਡਕਸ਼ਨ ਲਈ ਪ੍ਰੋਡਿਊਸਰਜ਼ ਐਸੋਸੀਏਸ਼ਨ ਨਾਲ ਬੈਠਕ ਕੀਤੀ। ਇਥੋਂ ਤਕ ਕਿ ਰਣਬੀਰ ਕਪੂਰ, ਆਲੀਆ ਭੱਟ, ਸਿਧਾਰਥ ਮਲਹੋਤਰਾ, ਵਰੁਣ ਧਵਨ, ਆਯੁਸ਼ਮਾਨ ਖੁਰਾਨਾ, ਵਿੱਕੀ ਕੌਸ਼ਲ ਅਤੇ ਹੋਰ ਅਜਿਹੇ ਕਲਾਕਾਰ ਦਿੱਲੀ 'ਚ ਪੀਐੱਮ ਮੋਦੀ ਨੂੰ ਮਿਲਣ ਗਏ ਸਨ।

ਉਨ੍ਹਾਂ ਪੀਐੱਮ ਮੋਦੀ ਨਾਲ ਇਕ ਸੈਲਫੀ ਵੀ ਸ਼ੇਅਰ ਕੀਤੀ ਸੀ। ਦਿਲਚਸਪ ਗੱਲ ਇਹ ਹੈ ਕਿ ਜਦੋਂ ਅਦਾਕਾਰ ਕਾਰਤਿਕ ਆਰੀਅਨ ਅਤੇ ਨਿਰਦੇਸ਼ਕ ਇਮਤਿਆਜ਼ ਅਲੀ ਪੀਐੱਮ ਮੋਦੀ ਨਾਲ ਇਕ ਸੈਲਫੀ ਨਹੀਂ ਲੈ ਸਕੇ ਅਤੇ ਉਨ੍ਹਾਂ ਇਹ ਗੱਲ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਤਾਂ ਉਸੇ ਵੇਲੇ ਪੀਐੱਮ ਮੋਦੀ ਨੇ ਉਨ੍ਹਾਂ ਨੂੰ ਜਵਾਬ ਦਿੱਤਾ। ਇਸ ਤੋਂ ਪਤਾ ਚੱਲਦਾ ਹੈ ਕਿ ਕਿਵੇਂ ਪੀਐੱਮ ਮੋਦੀ ਸਿਨੇਮਾ ਅਤੇ ਉਸ ਦੀਆਂ ਹਸਤੀਆਂ ਪ੍ਰਤੀ ਉਤਸ਼ਾਹਤ ਹਨ।

View this post on Instagram

Powerful and timely conversations can bring about change and this was one of what we hope will become a regular conversation. Meeting the Honorable Prime Minister @narendramodi today was an incredible opportunity. As a community, there is a huge interest to contribute to nation building. There is so much that we want to do. And can do and this dialogue was towards how and what ways we can do that. When the youngest country (in demography) joins hands with the largest movie industry in the world, we hope to be a force to reckon with. Together we would love to inspire and ignite positive changes to a transformative India. The film industry would also like to send a huge thanks for the GST reduction in movie ticket prices that was implemented recently! Thank you so much for your time, Sir!

A post shared by Karan Johar (@karanjohar) on

ਅੱਜ ਉਨ੍ਹਾਂ ਦੇ ਜਨਮਦਿਨ 'ਤੇ ਸੋਸ਼ਲ ਮੀਡੀਆ 'ਤੇ ਵਧਾਈਆਂ ਦਾ ਹੜ੍ਹ ਜਿਹਾ ਆ ਗਿਆ ਹੈ। ਕਈ ਫਿਲਮੀ ਸਿਤਾਰਿਆਂ ਨੇ ਟਵੀਟ ਰਾਹੀਂ ਪੀਐੱਮ ਮੋਦੀ ਨੂੰ ਆਪਣੇ ਅੰਦਾਜ਼ 'ਚ ਸ਼ੁਭਕਾਮਨਾਵਾਂ ਦਿੱਤੀਆਂ। ਅਦਾਕਾਰਾ ਕੰਗਨਾ ਰਣੌਤ ਦੀ ਡਿਜੀਟਲ ਪੀਆਰ ਟੀਮ ਨੇ ਵੀ ਉਨ੍ਹਾਂ ਵੱਲੋਂ ਪੀਐੱਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਲਿਖਿਆ, 'ਤੁਹਾਡਾ ਵਿਜ਼ਨ ਇਕ ਉੱਜਲ ਰਾਸ਼ਟਰ ਦੀ ਅਗਵਾਈ ਕਰ ਸਕਦਾ ਹੈ! #KanganaRanaut ਪ੍ਰਧਾਨ ਮੰਤਰੀ #NarendraModiji ਨੂੰ ਜਨਮਦਨ ਦੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ ਅਤੇ ਸਾਡੇ ਦੇਸ਼ ਲਈ ਉਨ੍ਹਾਂ ਦੇ ਯਤਨਾਂ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ। #HappyBirthdayNarendraModi।'

ਅਦਾਕਾਰ ਅਜੈ ਦੇਵਗਨ ਨੇ ਕੁਝ ਇਸ ਅੰਦਾਜ਼ 'ਚ ਵਿਸ਼ ਕੀਤਾ।

Posted By: Seema Anand