Happy Birthday Madhuri Dixit : ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੀ ਧਕ-ਧਕ ਗਰਲ ਮਾਧੁਰੀ ਦੀਕਸ਼ਿਤ ਦਾ ਜਨਮ ਦਿਨ 15 ਮਈ ਨੂੰ ਹੈ। 52 ਸਾਲ ਦੀ ਹੋ ਚੁੱਕੀ ਮਾਧੁਰੀ ਨੇ 90 ਦੇ ਦਹਾਕੇ ਵਿਚ ਇਕ ਤੋਂ ਵਧ ਕੇ ਇਕ ਹਿੱਟ ਫਿਲਮਾਂ ਦਿੱਤੀਆਂ। ਫਿਲਮਾਂ ਤੋਂ ਇਲਾਵਾ ਉਹ ਆਪਣੀ ਪਰਸਨਲ ਲਾਈਫ ਅਤੇ ਰਿਲੇਸ਼ਨਸ਼ਿਪ ਨੂੰ ਲੈ ਕੇ ਵੀ ਖ਼ੂਬ ਚਰਚਾ ਵਿਚ ਰਹੀ। ਪਦਮਸ਼੍ਰੀ ਮਾਧੁਰੀ ਇਕ ਸ਼ਾਨਦਾਰ ਕਲਾਕਾਰ ਹੋਣ ਦੇ ਨਾਲ ਹੀ ਬਿਹਤਰੀਨ ਇਨਸਾਨ ਵੀ ਹੈ। ਉਨ੍ਹਾਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1984 ਵਿਚ ਰਾਜਸ਼੍ਰੀ ਪ੍ਰੋਡਕਸ਼ਨ ਦੀ ਫਿਲਮ 'ਅਬੋਧ' ਤੋਂ ਕੀਤੀ ਸੀ। ਦੁਨੀਆ ਦੇ ਮਸ਼ਹੂਰ ਪੇਂਟਰ ਐੱਮਐੱਫ ਹੁਸੈਨ ਮਾਧੁਰੀ ਦੀਕਸ਼ਿਤ ਦੇ ਬਹੁਤ ਵੱਡੇ ਫੈਨ ਸਨ। ਹੁਸੈਨ ਨੇ ਫਿਲਮ 'ਹਮ ਆਪਕੇ ਹੈਂ ਕੌਣ' ਕਰੀਬ 67 ਵਾਰ ਦੇਖੀ ਸੀ। ਇੰਨਾ ਹੀ ਨਹੀਂ ਮਾਧੁਰੀ ਦੇ ਕਮਬੈਕ ਤੋਂ ਉਹ ਇੰਨਾ ਖੁਸ਼ ਹੋਏ ਸਨ ਕਿ ਉਨ੍ਹਾਂ ਫਿਲਮ 'ਆਜਾ ਨੱਚਲੇ' ਦੇਖਣ ਲਈ ਪੂਰਾ ਥਿਏਟਰ ਬੁੱਕ ਕਰ ਲਿਆ ਸੀ। ਮਾਧੁਰੀ ਦੇ ਜਨਮ ਦਿਨ ਮੌਕੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਖਾਸ ਗੱਲਾਂ...

ਇਨ੍ਹਾਂ ਫਿਲਮਾਂ 'ਚ ਆਈ ਨਜ਼ਰ

ਧਕ-ਧਕ ਗਰਲ ਮਾਧੁਰੀ ਕੋਲ ਮਾਈਕ੍ਰੋਬਾਇਲਾਜੀ ਦੀ ਡਿਗਰੀ ਹੈ। ਉਨ੍ਹਾਂ ਮੁੰਬਈ ਦੇ ਵਿਲੇ ਪਾਰਲੇ ਦੇ ਕਾਲਜ ਤੋਂ ਪੜ੍ਹਾਈ ਕੀਤੀ ਹੈ। ਉਹ ਹਾਲ ਹੀ 'ਚ ਅਨਿਲ ਕਪੂਰ ਨਾਲ 'ਟੋਟਲ ਧਮਾਲ' ਵਿਚ ਅਤੇ ਸੰਜੇ ਦੱਤ ਨਾਲ 'ਕਲੰਕ' ਵਿਚ ਨਜ਼ਰ ਆਈ ਸੀ।

ਇਕ ਸੀਨ ਕਾਰਨ ਹੋਈ ਸੀ ਆਲੋਚਨ

1988 ਵਿਚ ਆਈ ਫਿਲਮ 'ਦਯਾਵਾਨ' ਵਿਚ ਮਾਧੁਰੀ ਨੇ ਐਕਟਰ ਵਿਨੋਦ ਖੰਨਾ ਨਾਲ ਕਿਸਿੰਗ ਸੀਨ ਦਿੱਤਾ ਸੀ। ਇਸ ਸੀਨ ਕਾਰਨ ਮਾਧੁਰੀ ਨੂੰ ਖ਼ੂਬ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਖ਼ੁਦ ਮਾਧੁਰੀ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਨ੍ਹਾਂ ਨੂੰ ਕਿਸਿੰਗ ਸੀਨ ਨਹੀਂ ਕਰਨਾ ਚਾਹੀਦਾ ਸੀ।

View this post on Instagram

♠️

A post shared by Madhuri Dixit (@madhuridixitnene) on

ਇੰਜ ਬਣੀ ਧਕ-ਧਕ ਗਰਲ

ਕਈ ਲੋਕ ਇਸ ਬਾਰੇ ਨਹੀਂ ਜਾਣਦੇ ਹੋਣਗੇ ਕਿ ਫਿਲਮ 'ਬੇਟਾ' ਮਾਧੁਰੀ ਤੋਂ ਪਹਿਲਾਂ ਸ਼੍ਰੀਦੇਵੀ ਨੂੰ ਆਫਰ ਹੋਈ ਸੀ। ਪਰ ਕੁਝ ਕਾਰਨਾਂ ਕਰਕੇ ਇਹ ਰੋਲ ਮਾਧੁਰੀ ਨੂੰ ਮਿਲ ਗਿਆ ਅਤੇ ਉਹ ਰਾਤੋ-ਰਾਤ ਮਾਧੁਰੀ ਦੀਕਸ਼ਿਤ ਤੋਂ ਧਕ-ਧਕ ਗਰਲ ਬਣ ਗਈ। ਇਸ ਫਿਲਮ ਨੇ ਪੰਜ ਫਿਲਮ ਫੇਅਰ ਐਵਾਰਡ ਜਿੱਤੇ ਸਨ। ਇਸ ਫਿਲਮ ਨੇ ਸਾਲ 1998 ਵਿਚ ਸਭ ਤੋਂ ਵਧ ਕਮਾਈ ਦਾ ਰਿਕਾਰਡ ਬਣਾਇਆ ਸੀ।

Posted By: Seema Anand