ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 16 ਜੁਲਾਈ 1983 ਨੂੰ ਹਾਂਗਕਾਂਗ 'ਚ ਹੋਇਆ ਸੀ। ਅੱਜ ਕੈਟਰੀਨਾ ਆਪਣਾ 37ਵਾਂ ਜਨਮਦਿਨ ਆਪਣੀ ਫੈਮਿਲੀ ਤੇ ਫੈਨਸ ਨਾਲ Celebrate ਕਰੇਗੀ। ਕੈਟਰੀਨਾ ਕੈਫ ਦਾ ਰਿਅਲ ਨੇਮ ਕੈਟਰੀਨਾ ਟੌਰਕੇਟੀ ਹੈ। ਕੈਟਰੀਨਾ ਦੇ ਪਿਤਾ ਦਾ ਨਾਂ ਮੁਹੰਮਦ ਕੈਫ ਤੇ ਮਾਤਾ ਦਾ ਨਾਂ ਸੁਜੈਨ ਹੈ।


ਕੈਟਰੀਨਾ ਦੇ ਕੁੱਲ ਸੱਤ ਭੈਣ-ਭਰਾ ਹਨ। ਉਹ ਚੌਥੇ ਨੰਬਰ ਦੀ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤਾ ਹੈ। ਬਾਲੀਵੁੱਡ ਫਿਲਮਾਂ 'ਚ ਕੈਟਰੀਨਾ ਨੇ 'Boom' ਤੋਂ Debut ਕੀਤੀ। ਹਾਲਾਂਕਿ ਇਸ ਫਿਲਮ ਨੇ ਬਾਕਸ ਆਫਸ 'ਤੇ ਤਾਂ ਕੁਝ ਕਮਾਲ ਨਹੀਂ ਕੀਤਾ ਪਰ ਆਪਣੇ Bold content ਦੀ ਵਜ੍ਹਾ ਨਾਲ ਫਿਲਮ ਖ਼ੂਬ ਸੁਰਖੀਆਂ 'ਚ ਰਹੀ। ਇਸ ਫਿਲਮ 'ਚ ਉਨ੍ਹਾਂ ਨਾਲ ਅਮਿਤਾਭ ਬੱਚਨ ਤੇ ਗੁਲਸ਼ਨ ਗਰੋਵਰ ਲੀਡ ਰੋਲ 'ਚ ਸਨ।

ਇਸ ਤੋਂ ਬਾਅਦ ਕੈਟਰੀਨਾ ਨੂੰ ਕਈ ਟੀਵੀ ਐਂਡ ਤੇ ਮਾਡਲਿੰਗ ਦੇ ਆਫਰ ਮਿਲੇ। ਉਸੇ ਦੌਰਾਨ ਉਨ੍ਹਾਂ ਨੇ ਇਕ ਤੇਲਗੂ ਫਿਲਮ 'ਮੱਲਿਸਵਰੀ' ਕੀਤੀ। ਜੋ ਬਾਕਸ ਆਫਸ 'ਤੇ ਹਿਟ ਰਹੀ ਸੀ। ਇਸ ਫਿਲਮ ਤੋਂ ਬਾਅਦ ਰਾਮ ਗੋਪਾਲ ਵਰਮਾ ਨੇ ਕੈਟਰੀਨਾ ਨੂੰ ਆਪਣੀ ਫਿਲਮ 'ਸਰਕਾਰ' 'ਚ ਇਕ ਛੋਟਾ ਜਿਹਾ ਰੋਲ ਦਿੱਤਾ ਜੋ ਕਾਫੀ ਚਰਚਾ 'ਚ ਰਿਹਾ।

ਇਸ ਤੋਂ ਬਾਅਦ ਕੈਟਰੀਨ ਕੈਫ ਦੇ ਸਲਮਾਨ ਖਾਨ ਦੀ ਫਿਲਮ 'ਮੈਨੇ ਪਿਆਰ ਕਿਉਂ ਕਿਆ' ਕੀਤੀ। ਬਸ ਇਸ ਤੋਂ ਬਾਅਦ ਬਾਲੀਵੁੱਡ 'ਚ ਕੈਟਰੀਨਾ ਦੀ ਕਿਸਮਤ ਚਮਕ ਗਈ। ਉਹ ਇਕ-ਇਕ ਕਰਕੇ ਸਫ਼ਲਤਾ ਦੀ ਪੌੜ੍ਹੀ ਚੜ੍ਹਦੀ ਚੱਲੀ ਗਈ ਤੇ ਅੱਜ ਇੰਡਸਟਰੀ ਦੀ Top Actresses 'ਚ ਸ਼ਾਮਲ ਹੈ।

Posted By: Rajnish Kaur