ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਦੇ ਚਾਕਲੇਟੀ ਹੀਰੋ ਕਾਰਤਿਕ ਆਰੀਅਨ ਅੱਜ ਆਪਣਾ 28ਵਾਂ ਜਨਮਦਿਨ ਮਨਾ ਰਹੇ ਹਨ। ਕਾਰਤਿਕ ਨੇ ਸਾਲ 2011 'ਚ 'ਪਿਆਰ ਕਾ ਪੰਚਨਾਮਾ' ਤੋਂ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਕਾਰਤਿਕ ਨੇ ਉਸ ਫਿਲਮ 'ਚ ਇੰਨੀ ਜ਼ਬਰਦਸਤ ਐਕਟਿੰਗ ਕੀਤੀ ਸੀ ਕਿ ਆਪਣੀ ਪਹਿਲੀ ਹੀ ਫਿਲਮ ਰਾਹੀਂ ਲੋਕਾਂ ਨੂੰ ਦੀਵਾਨਾ ਬਣਾ ਲਿਆ ਸੀ, ਖਾਸ ਤੌਰ 'ਤੇ ਕੁੜੀਆਂ ਨੂੰ। ਉਨ੍ਹਾਂ ਦੇ ਫਿਲਮ ਦੇ ਕੁਝ ਡਾਇਲਾਗ ਤਾਂ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਰਹਿੰਦੇ ਹਨ।

'ਪਿਆਰ ਕਾ ਪੰਚਨਾਮਾ' ਤੋਂ ਬਾਅਦ ਕਾਰਤਿਕ ਨੇ ਕਈ ਫਿਲਮਾਂ 'ਚ ਕੰਮ ਕੀਤਾ ਤੇ ਸਾਰੀਆਂ ਨੇ ਪਰਦੇ 'ਤੇ ਵਧੀਆ ਪ੍ਰਦਰਸ਼ਨ ਕੀਤਾ। ਜਿਵੇਂ 'ਪਿਆਰ ਕਾ ਪੰਚਨਾਮਾ 2', 'ਸੋਨੂੰ ਕੇ ਟੀਟੂ ਕੀ ਸਵੀਟੀ', 'ਲੁਕਾ-ਛੁੱਪੀ'। ਇਨ੍ਹਾਂ ਫਿਲਮਾਂ ' ਚ ਕਾਰਤਿਕ ਨੇ ਨਾ ਸਿਰਫ਼ ਆਪਣੀ ਅਦਾਕਾਰੀ ਨਾਲ ਬਲਕਿ ਆਪਣੀ ਸਮਾਰਟਨੈੱਸ ਨਾਲ ਵੀ ਸਾਰਿਆਂ ਦਾ ਦਿਲ ਜਿੱਤਿਾ। ਇਹੀ ਵਜ੍ਹਾ ਹੈ ਕਿ ਲੜਕੀਆਂ 'ਚ ਉਨ੍ਹਾਂ ਦੀ ਫੈਨ ਫਾਲੋਇੰਗ ਥੋੜ੍ਹੀ ਜ਼ਿਆਦਾ ਹੈ। ਕਾਰਤਿਕ ਜਿੱਥੇ ਜਾਂਦੇ ਹਨ ਲੜਕੀਆਂ ਉਨ੍ਹਾਂ ਨਾਲ ਸੈਲਫੀ ਲੈਣ ਭੱਜੀਆਂ ਚਲੀਆਂ ਆਉਂਦੀਆਂ ਹਨ। ਉਨ੍ਹਾਂ ਦੇ ਜਨਮਦਿਨ ਦੇ ਮੌਕੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਉਨ੍ਹਾਂ ਦੀਆਂ ਕੁਝ ਬੈਸਟ ਤਸਵੀਰਾਂ...

View this post on Instagram

Take me Back

A post shared by KARTIK AARYAN (@kartikaaryan) on

View this post on Instagram

Baal Kalakar

A post shared by KARTIK AARYAN (@kartikaaryan) on

View this post on Instagram

My favourite number #1

A post shared by KARTIK AARYAN (@kartikaaryan) on

Posted By: Seema Anand