ਜੇਐੱਨਐੱਨ, ਨਵੀਂ ਦਿੱਲੀ : Happy Birthday Kajol ਸਾਲ 1992 'ਚ ਫ਼ਿਲਮ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕਾਜੋਲ ਨੂੰ ਅਸਲੀ ਪਛਾਣ 'ਬਾਜ਼ੀਗਰ' ਤੋਂ ਮਿਲੀ। ਸਾਲ 1993 'ਚ ਸ਼ਹਿਰੁਖ ਖ਼ਾਨ ਦੇ ਨਾਲ ਕਾਜੋਲ ਦੀ ਜੋੜੀ ਇਸ ਤਰ੍ਹਾਂ ਬਣੀ ਕਿ ਲੋਕ ਅੱਜ ਵੀ ਇਸ ਦੀ ਮਿਸਾਲ ਦਿੰਦੇ ਹਨ। 5 ਅਗਸਤ 1974 ਨੂੰ ਪੈਦਾ ਹੋਈ ਕਾਜੋਲ ਨੇ ਆਪਣੇ ਕਰੀਅਰ 'ਚ 'ਦਿਲ ਵਾਲੇ ਦੁਲਹਨੀਆ ਲੇ ਜਾਏਗੇ' ਤੋਂ ਲੈ ਕੇ 'ਮਾਈ ਨੇਮ ਇਜ਼ ਖ਼ਾਨ' ਤਕ ਕਈ ਫਿਲਮਾਂ ਦਿੱਤੀਆਂ। ਅੱਜ ਵੀ ਕਾਜੋਲ ਆਪਣਾ ਜਨਮਦਿਨ ਮਨਾ ਰਹੀ ਹੈ, ਉਹ ਕੁਝ ਨਵਾਂ ਕਰਨ ਜਾ ਰਹੀ ਹੈ। ਦਰਅਸਲ ਕਾਜੋਲ ਆਪਣਾ ਡਿਜੀਟਲ ਡੇਬਊ ਕਰਨ ਵਾਲੀ ਹੈ। ਆਓ ਜਾਣਦੇ ਹਾਂ...

ਤ੍ਰਿਭੰਗਾ ਬਣੇਗੀ ਪਹਿਲੀ ਓਰਿਜਨਲ ਡਿਜੀਟਲ ਫਿਲਮ

ਸਾਲ 2019 ਦੇ ਅਖੀਰ 'ਚ ਅਜੇ ਦੇਵਗਨ ਨੇ ਤ੍ਰਿਭੰਗਾ ਦੇ ਬਾਰੇ 'ਚ ਐਲਾਨ ਕੀਤਾ ਸੀ। ਇਸ ਫਿਲਮ ਦੇ ਨਾਲ ਬਤੌਰ ਪ੍ਰੋਡੋਸਰ ਅਜੇ ਦੇਵਗਨ ਵੀ ਆਪਣਾ ਡਿਜੀਟਲ ਡੇਬਊ ਕਰ ਰਹੇ ਹਨ। ਇਸ ਫਿਲਮ ਦੇ ਨਾਲ ਕਾਜੋਲ ਵੀ ਆਪਣਾ ਡਿਜੀਟਲ ਡੇਬਊ ਕਰ ਰਹੀ ਹੈ। ਤ੍ਰਿਭੰਗਾ ਨੂੰ ਨੈੱਟਫਲਿਕਸ 'ਤੇ ਰਿਲੀਜ਼ ਕੀਤਾ ਜਾਵੇਗਾ। ਇਸ ਦੇ ਬਾਰੇ 'ਚ ਨੈੱਟਫਲਿਕਸ ਨੇ ਹਾਲ 'ਚ ਐਲਾਨ ਕੀਤਾ। ਫਿਲਮ ਦੀ ਕਹਾਣੀ ਤਿੰਨ ਔਰਤਾਂ ਤੇ ਓਡਿਆ ਡਾਂਸ ਫਾਰਮ ਦੇ ਈਰਦ-ਗਿਰਦ ਬਣੀ ਹੈ। ਹਾਲ ਹੀ 'ਚ ਇਸ ਦਾ ਫਰਸਟ ਲੁੱਕ ਜਾਰੀ ਕੀਤਾ ਗਿਆ। ਇਸ 'ਚ ਕਾਜੋਲ ਦੇ ਨਾਲ ਐਕਟ੍ਰੈੱਸ ਮਿਥਿਲਾ ਪਾਲਕਾ ਵੀ ਨਜ਼ਰ ਆਵੇਗੀ। ਕਾਜੋਲ ਤੇ ਮਿਥਿਲਾ ਦੇ ਇਲਾਵਾ ਰੇਣੁਕਾ ਸ਼ਹਾਣੋ ਵੀ ਅਹਿਮ ਭੂਮਿਕਾ 'ਚ ਹਨ।

Posted By: Sarabjeet Kaur