ਜੇਐੱਨਐੱਨ, ਨਵੀਂ ਦਿੱਲੀ : ਅਦਾਕਾਰ ਜਿਤੇਂਦਰ ਹਿੰਦੀ ਸਿਨੇਮਾ 'ਚ ਆਪਣਾ ਅਲਗ ਸਟਾਈਲ ਤੇ ਅਦਾਕਾਰ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਵੱਖ-ਵੱਖ ਅੰਦਾਜ਼ 'ਚ ਡਾਂਸ ਕਰ ਕੇ ਦਰਸ਼ਕਾਂ ਦੇ ਦਿਲਾਂ ਨੂੰ ਖ਼ੂਬ ਜਿਤਿਆ ਹੈ। ਜਿਤੇਂਦਰ ਦਾ ਜਨਮ 7 ਅਪ੍ਰੈਲ 1942 ਨੂੰ ਪੰਜਾਬ ਦੇ ਅੰਮ੍ਰਿਤਸਰ 'ਚ ਹੋਇਆ ਸੀ। ਜਿਤੇਂਦਰ ਦਾ ਅਸਲੀ ਨਾਂ ਰਵੀ ਕਪੂਰ ਹੈ। ਉਹ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤੁਸ਼ਾਰ ਕਪੂਰ ਤੇ ਨਿਰਮਾਤਾ-ਨਿਰਦੇਸ਼ਕ ਏਕਤਾ ਕਪੂਰ ਦੇ ਪਿਤਾ ਹਨ।

ਜਿਤੇਂਦਰ ਦੇ ਜਨਮ ਦੇ ਕੁਝ ਸਮੇਂ ਬਾਅਦ ਉਨ੍ਹਾਂ ਦਾ ਪਰਿਵਾਰ ਮੁੰਬਈ ਦੇ ਗਿਰਗਾਂਵ 'ਚ ਸਥਿਤ ਇਕ ਚੌਲ 'ਚ ਆ ਕੇ ਰਹਿਣ ਲੱਗੇ ਸਨ। ਇਸ ਕੁਆਰਟਰ ਦਾ ਨਾਂ 'Shyam Sadam Chowl' ਸੀ। ਇੱਥੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕਰੀਬ 20 ਸਾਲ ਗੁਜ਼ਾਰੇ ਸਨ। ਜਿਤੇਂਦਰ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1959 'ਚ ਰਿਲੀਜ਼ ਹੋਈ 'ਨਵਰੰਗ' ਤੋਂ ਕੀਤੀ ਸੀ। ਇਸ ਫਿਲਮ 'ਚ ਉਨ੍ਹਾਂ ਦਾ ਬਹੁਤ ਛੋਟਾ ਜਿਹਾ ਰੋਲ ਸੀ। ਇਸ ਤੋਂ ਬਾਅਦ ਲੰਬੇ ਸਮੇਂ ਤਕ ਜਿਤੇਂਦਰ ਨੂੰ ਫਿਲਮ ਇੰਡਸਟਰੀ 'ਚ ਸੰਘਰਸ਼ ਕਰਨਾ ਪਿਆ ਸੀ।

ਕਰੀਬ ਪੰਜ ਸਾਲ ਤਕ ਜਿਤੇਂਦਰ ਨੇ ਇੰਡਸਟਰੀ 'ਚ ਅਦਾਕਾਰ ਦੇ ਰੂਪ 'ਚ ਕੰਮ ਪਾਉਣ ਲਈ ਸੰਘਰਸ਼ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 1964 'ਚ ਫਿਲਮ 'ਗੀਤ ਗਾਇਆ ਪੱਥਰਾਂ ਨੇ' 'ਚ ਮੁੱਖ ਅਦਾਕਾਰ ਬਣਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਜਿਤੇਂਦਰ ਨੇ ਹੌਲੀ-ਹੌਲੀ ਬਾਲੀਵੁੱਡ 'ਚ ਆਪਣੀ ਖ਼ਾਸ ਤੇ ਵੱਖ ਥਾਂ ਬਣਾ ਲਈ। ਉਨ੍ਹਾਂ ਨੇ ਲਗਪਗ 250 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਹੈ ਜਿਨ੍ਹਾਂ ਕਈ ਸੁਪਰਹਿੱਟ ਰਹੀਆਂ ਹਨ। ਅਦਾਕਾਰ ਨਾਲ ਉਨ੍ਹਾਂ ਨੇ ਨਿਰਮਾਤਾ ਤੇ ਨਿਰਦੇਸ਼ਕ ਦੇ ਤੌਰ 'ਤੇ ਵੀ ਕੰਮ ਕੀਤਾ ਤੇ ਸੁਰਖੀਆਂ ਵਟੋਰੀਆਂ।

Posted By: Amita Verma